15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਇਕ ਸਾਲ ਤੋਂ ਬੰਦ ਪਿਆ ਗਲੀ ਦਾ ਕੰਮ ਦੁਬਾਰਾ ਹੋਇਆ ਸ਼ੁਰੂ

Ad Position 21
No active advertisement
ਅਜੀਤ ਡੈਸਕ 25-04-2026
ਸੜੋਆ, 24 ਅਪ੍ਰੈਲ (ਹਰਮੇਲ ਸਹੂੰਗੜਾ)-ਪਿੰਡ ਦਿਆਲਾਂ 'ਚ ਇਕ ਸਾਲ ਤੋਂ ਅਧੂਰਾ ਪਿਆ ਗਲੀ ਦਾ ਕੰਮ ਅਧਿਕਾਰਤ ਪੰਚ ਕਿਰਨ ਕੌਰ ਦੀ ਮੌਜੂਦਗੀ ਵਿਚ ਸ਼ੁਰੂ ਕਰਵਾਇਆ ਗਿਆ ਹੈ | ਕਿਰਨ ਕੌਰ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਗਲੀ ਵਿਚ ਰੇਤ ਦੀ ਭਰਤੀ ਪਾ ਕੇ ਛੱਡ ਦਿੱਤੀ ਗਈ ਸੀ ਜਿਸ ਨੂੰ ਪਿੰਡ ਦੇ ਮੋਹਤਬਾਰ ਵਿਆਕਤੀਆਂ ਅਤੇ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਵਿੱਚ ਸ਼ੁਰੂ ਕਰਵਾ ਦਿੱਤਾ ਗਿਆ ਨਾਲ ਹੀ ਕਿਹਾ ਕਿ ਇਹਨਾਂ ਘਰਾਂ ਨੂੰ ਆਉਣ ਜਾਣ ਦੀ ਬਹੁਤ ਪ੍ਰੇਸ਼ਾਨੀ ਆਉਂਦੀ ਸੀ ਇਸ ਕਰਕੇ ਸਬੰਧਤ ਵਿਭਾਗ ਬੀ.ਡੀ.ਪੀ.ਓ. ਦੀ ਦਖ਼ਲ ਅੰਦਾਜ਼ੀ ਦੇ ਨਾਲ ਗਲੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ | ਇਹ ਗਲੀ ਬਣਨ ਕਾਰਨ ਨਾਲ ਲੱਗਦੇ ਘਰਾਂ ਨੂੰ ਆਉਣ ਜਾਣ ਲਈ ਕੋਈ ਵੀ ਦਿੱਕਤ ਨਹੀਂ ਆਵੇਗੀ ਅਤੇ ਇਹ ਗਲੀ ਦੋ ਚਾਰ ਦਿਨ ਦੇ ਅੰਦਰ ਬਣ ਕੇ ਤਿਆਰ ਹੋ ਜਾਵੇਗੀ | ਇਸ ਮੌਕੇ ਕੁਲਵਿੰਦਰ ਕੌਰ ਪੰਚ, ਜਸਵਿੰਦਰ ਕੌਰ ਪੰਚ, ਜਗਮੋਹਨ ਕੌਰ ਪੰਚ, ਸੂਬੇਦਾਰ ਜਸਵਿੰਦਰ ਸਿੰਘ ਪੰਚ, ਸਾਬਕਾ ਸਰਪੰਚ ਜਤਿੰਦਰ ਸਿੰਘ ਦਿਆਲਾ, ਦਰਬਾਰਾ ਸਿੰਘ ਪੰਚ, ਸ਼ਿੰਦਰਪਾਲ ਸਾਬਕਾ ਪੰਚ, ਗੁਰਚੈਨ ਸਿੰਘ, ਸਰਬਜੀਤ ਰਾਣਾ ਅਤੇ ਠੇਕੇਦਾਰ ਚਮਨ ਲਾਲ ਖੁਰਦਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੇੜੀਆਂ ਵਿਖੇ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਹਨੀ ਟੌਂਸਾ ਵਲੋਂ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਧੰਨਵਾਦ
Ad Position 24