15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਹੇੜੀਆਂ ਵਿਖੇ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 25-04-2026
ਔੜ/ਝਿੰਗੜਾਂ, 24 ਅਪੈ੍ਰਲ (ਕੁਲਦੀਪ ਸਿੰਘ ਝਿੰਗੜ)-ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਹੇੜੀਆਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ, ਦਲਿਤ ਕੌਮ ਦੇ ਮਹਾਨ ਰਹਿਬਰ ਸਮਾਜਿਕ ਪਰਿਵਰਤਨ ਦੇ ਸਿਰਮੌਰ ਅਲੰਬਰਦਾਰ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਰਸਮੀਂ ਸ਼ੁਰੂਆਤ ਮੌਕੇ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਦੀ ਤਸਵੀਰ 'ਤੇ ਪ੍ਰਧਾਨ ਹਰਮੇਲ ਸਿੰਘ, ਚੇਅਰਮੈਨ ਸਤਨਾਮ ਸਿੰਘ, ਕੈਸ਼ੀਅਰ ਚੂਹੜ ਸਿੰਘ ਹੇੜੀਆਂ, ਜਨਰਲ ਸਕੱਤਰ ਮਾ. ਚੈਂਚਲ ਸਿੰਘ ਹੇੜੀਆਂ, ਗਿਆਨੀ ਨਿਰਮਲ ਸਿੰਘ, ਮਾ. ਪਰਮਜੀਤ ਸਿੰਘ ਹੇੜੀਆਂ, ਸਤਪਾਲ ਸਿੰਘ ਇੰਸਪੈਕਟਰ ਸੀ. ਆਰ. ਪੀ, ਮੱਖਣ ਸਿੰਘ, ਡਾਕਟਰ ਕਿ੍ਸ਼ਨ, ਮਹਿੰਦਰ ਸਿੰਘ, ਲਾਹੌਰੀ ਰਾਮ, ਮਦਨ ਲਾਲ ਅਤੇ ਮੁਕੇਸ਼ ਕੁਮਾਰ ਆਦਿ ਸਾਥੀਆਂ ਵਲੋਂ ਫੁੱਲ ਮਲਾਵਾਂ ਭੇਟ ਕੀਤੀਆਂ | ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬੁੱਧੀ ਜੀਵੀ ਡਾਕਟਰ ਕਸ਼ਮੀਰ ਚੰਦ ਐਮ. ਜੇ ਲਾਈਫ ਕੇਅਰ ਹਸਪਤਾਲ ਬੰਗਾ ਪੁੱਜੇ | ਉਨ੍ਹਾਂ ਨਾਲ ਪ੍ਰੋਫੈਸਰ ਕੁਲਵਿੰਦਰ ਸਿੰਘ, ਲੈਕਚਰਾਰ ਬਲਿਹਾਰ ਸਿੰਘ ਅਤੇ ਮਾਸਟਰ ਦੇਸ ਰਾਜ ਬੱਜੋਂ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਡਾ. ਕਸ਼ਮੀਰ ਚੰਦ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਹਰ ਸਮਾਜ ਦੇ ਲੋਕਾਂ ਲਈ ਕੰਮ ਕੀਤਾ ਖਾਸ ਕਰਕੇ ਔਰਤਾਂ ਨੂੰ ਸਮਾਜ ਵਿੱਚ ਬਰਾਬਰੀ ਦਾ ਸਥਾਨ ਦੁਆਇਆ | ਪ੍ਰੋਫੈਸਰ ਕੁਲਵਿੰਦਰ ਸਿੰਘ, ਲੈਕਚਰਾਰ ਬਲਿਹਾਰ ਸਿੰਘ ਅਤੇ ਮਾਸਟਰ ਦੇਸ ਰਾਜ ਬੱਜੋਂ ਆਦਿ ਬੁੱਧੀਜੀਵੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਨੇ ਸਾਡੇ ਸਮਾਜ ਦੀ ਉਸ ਵਕਤ ਬਾਂਹ ਫੜ੍ਹੀ ਜਦੋਂ ਸਾਡੇ ਸਮਾਜ ਦੀ ਬਾਂਹ ਫੜਨ ਦੀ ਹਿੰਮਤ ਕਿਸੇ ਨੇ ਨਹੀਂ ਕੀਤੀ ਸੀ | ਸੁਸਾਇਟੀ ਦੇ ਜਨਰਲ ਸਕੱਤਰ ਮਾ. ਚੈਂਚਲ ਸਿੰਘ ਹੇੜੀਆਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੰਘਰਸ਼ਮਈ ਜੀਵਨ ਬਾਰੇ ਆਪਣੇ ਵਡਮੁੱਲੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਉਨ੍ਹਾਂ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਬੁੱਧੀਜੀਵੀ ਡਾ. ਕਸ਼ਮੀਰ ਚੰਦ ਬੰਗਾ ਤੇ ਉਨ੍ਹਾਂ ਨਾਲ ਪ੍ਰੋਫੈਸਰ ਕੁਲਵਿੰਦਰ ਸਿੰਘ, ਲੈਕਚਰਾਰ ਬਲਿਹਾਰ ਸਿੰਘ ਅਤੇ ਮਾਸਟਰ ਦੇਸ ਰਾਜ ਬੱਜੋਂ ਅਤੇ ਸਹਿਯੋਗੀ ਸੱਜਣਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਡਾ. ਅੰਬੇਡਕਰ ਜੀ ਦੇ ਜਨਮ ਦਿਨ ਦੀ ਇਕੱਤਰ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਪ੍ਰਬੰਧਕਾਂ ਵੱਲੋਂ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡਣ ਦੀ ਰਸਮ ਡਾ. ਕਸ਼ਮੀਰ ਚੰਦ ਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਵਲੋਂ ਨਿਭਾਈ ਗਈ | ਪ੍ਰਧਾਨ ਹਰਮੇਲ ਸਿੰਘ, ਚੇਅਰਮੈਨ ਸਤਨਾਮ ਸਿੰਘ, ਕੈਸ਼ੀਅਰ ਚੂਹੜ ਸਿੰਘ ਹੇੜੀਆਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਮਾਜ ਸੇਵੀ ਮਾ. ਚੈਂਚਲ ਸਿੰਘ ਹੇੜੀਆਂ ਵਲੋਂ 6ਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਟੇਸ਼ਨਰੀ ਵੰਡੀ | ਇਸ ਮੌਕੇ ਸਮੂਹ ਪ੍ਰਬੰਧਕਾਂ ਵਲੋਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਬੰਧਕਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਧਾਣਾ ਉੱਚਾ ਵਿਖੇ ਸੰਤ ਬਾਬਾ ਹਰਨਾਮ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੀ ਆਰੰਭਤਾ 28 ਤੋਂ ਅਗਲੀ ਖ਼ਬਰ ਇਕ ਸਾਲ ਤੋਂ ਬੰਦ ਪਿਆ ਗਲੀ ਦਾ ਕੰਮ ਦੁਬਾਰਾ ਹੋਇਆ ਸ਼ੁਰੂ
Ad Position 24