ਬੰਗਾ, 24 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰਦੁਆਰਾ ਕੁਟੀਆ ਨੰਬਰ 108 ਤਪ ਅਸਥਾਨ ਸੰਤ ਬਾਬਾ ਹਰਨਾਮ ਸਿੰਘ ਲਧਾਣਾ ਉੱਚਾ ਵਿਖੇ ਅਸਥਾਨ ਦੇ ਪ੍ਰਮੁੱਖ ਸੇਵਾਦਾਰ ਸੰਤ ਬਾਬਾ ਮੇਹਰ ਸਿੰਘ ਦੇ ਪਰਿਵਾਰ ਅਤੇ ਸੰਗਤਾਂ ਵਲੋਂ ਇਕ ਵੱਡੇ ਉਪਰਾਲੇ ਤਹਿਤ 28 ਅਪ੍ਰੈਲ ਦਿਨ ਮੰਗਲਵਾਰ ਨੂੰ 'ਸੰਤ ਬਾਬਾ ਹਰਨਾਮ ਸਿੰਘ ਗੁਰਮਤਿ ਸੰਗੀਤ ਅਕੈਡਮੀ' ਦੀ ਲਧਾਣਾ ਉਚਾ ਨੇੜੇ ਦਾਣਾ ਮੰਡੀ ਵਿਖੇ ਅਰੰਭਤਾ ਕੀਤੀ ਜਾ ਰਹੀ ਹੈ | ਇਸ ਸਬੰਧੀ ਅਕੈਡਮੀ ਦੇ ਪ੍ਰਮੁੱਖ ਸੇਵਾਦਾਰ ਗਿਆਨੀ ਬਾਬਾ ਮਹਿੰਦਰ ਸਿੰਘ ਲਧਾਣਾ ਉਚਾ ਨੇ ਦੱਸਿਆ ਕਿ ਇਸ ਮੌਕੇ ਅਕੈਡਮੀ ਦੇ ਪਿ੍ੰਸੀਪਲ ਗਿ. ਸੁਖਵੰਤ ਸਿੰਘ ਉਸਤਾਦ ਅਤੇ ਤਬਲਾ ਵਾਦਕ ਉਸਤਾਦ ਅਨਿਕਬਾਰ ਸਿੰਘ ਪਹਿਲੀ ਗੁਰਮਤਿ ਸੰਗੀਤ ਅਤੇ ਤਬਲਾ ਸਿਖਲਾਈ ਵਰਕਸ਼ਾਪ ਵਿਚ ਹਾਜ਼ਰ ਵਿਦਿਆਰਥੀਆਂ-ਸਿਖਿਆਰਥੀਆਂ ਨੂੰ ਸੰਗੀਤ ਅਤੇ ਤਬਲਾ ਵਾਦਨ ਬਾਰੇ ਮੁੱਢਲੀ ਜਾਣਕਾਰੀ ਦੇਣਗੇ | ਉਨ੍ਹਾਂ ਦੱਸਿਆ ਕਿ ਅਕੈਡਮੀ 'ਚ ਗੁਰਮਤਿ ਸੰਗੀਤ, ਤਬਲਾ ਵਾਦਨ, ਗੁਰਮਤਿ ਵਿਚਾਰਧਾਰਾ, ਗੁਰਬਾਣੀ ਸੰਥਿਆ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ | ਕੋਈ ਫੀਸ ਨਹੀਂ ਲਈ ਜਾਵੇਗੀ | ਉਨ੍ਹਾਂ ਅੱਗੇ ਦੱਸਿਆ ਕਿ ਸੰਗੀਤ-ਸਿਖਲਾਈ ਦੀ ਕਲਾਸ ਮਹੀਨੇ ਦੇ ਹਰੇਕ ਐਤਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਲੱਗਿਆ ਕਰੇਗੀ |