15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਫੁੱਟਬਾਲ ਖਿਡਾਰੀ ਸੰਨੀ ਵਲੋਂ ਖਿਡਾਰੀਆਂ ਨੂੰ ਫੁੱਟਬਾਲ ਸ਼ੂਜ਼ ਭੇਟ

Ad Position 21
No active advertisement
ਅਜੀਤ ਡੈਸਕ 25-04-2026
ਬੰਗਾ, 24 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਮੰਗੂਵਾਲ ਵਿਖੇ ਮੰਗੂਵਾਲ ਫੁੱਟਬਾਲ ਅਕੈਡਮੀ ਦੇ ਨਵੇਂ ਸੈਸ਼ਨ 2025-26 ਦਾ ਆਗਾਜ਼ ਤੇ ਖੇਡ ਲੇਖਕ ਤੇ ਫੁੱਟਬਾਲ ਕੋਚ ਸਰਬਜੀਤ ਮੰਗੂਵਾਲ ਦੇ ਵੱਡੇ ਬੇਟੇ ਵਰਿੰਦਰ ਸੰਨੀ ਪੁਰਤਗਾਲ ਨੇ ਖਿਡਾਰੀਆਂ ਨੂੰ ਖੇਡਣ ਲਈ ਫੁੱਟਬਾਲ ਸ਼ੂਜ਼, ਮਾਰਕਰ, ਵੈੱਬਸ, ਫੁੱਟਬਾਲ ਆਦਿ ਲੋੜੀਂਦੀ ਸਮੱਗਰੀ ਭੇਟ ਕੀਤੀ | ਇਹ ਰਸਮ ਉੱਘੇ ਸਮਾਜ ਸੇਵੀ ਕੇਵਲ ਸਿੰਘ ਖਟਕੜ ਅਤੇ ਤਰਸੇਮ ਸਿੰਘ ਨੋਤਾ ਵਲੋਂ ਆਪਣੇ ਸ਼ੁੱਭ ਹੱਥਾਂ ਨਾਲ ਅਦਾ ਕੀਤੀ ਗਈ | ਅਕੈਡਮੀ ਦੇ ਹੈੱਡ ਕੋਚ ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਇਸ ਅਕੈਡਮੀ ਦੀ ਰਜਿਸਟ੍ਰੇਸ਼ਨ ਮਾਰਚ 2026 'ਚ ਹੋਈ ਹੈ, ਜਿਸ ਵਿਚ ਅਤਿੰਦਰ ਮਨੀ ਅਤੇ ਜੱਸੀ ਨੰਬਰਦਾਰ ਨੂੰ ਅਸਿਸਟੈਂਟ ਕੋਚ ਵਜੋਂ ਨਿਯੁਕਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮੈਂ ਕੁੱਝ ਦਿਨ ਪਹਿਲਾਂ ਪੰਜਾਬ ਖੇਡ ਵਿਭਾਗ ਵਲੋਂ ਲਏ ਗਏ ਟ੍ਰਾਇਲਜ਼ ਵਿੱਚ ਵੀ ਆਪਣੀ ਅਕੈਡਮੀ ਦੇ ਖਿਡਾਰੀਆਂ ਨੂੰ ਉਤਾਰਿਆ ਹੈ | ਕੁੱਝ ਦਿਨਾਂ ਵਿੱਚ ਚੁਣੇ ਗਏ ਖਿਡਾਰੀਆਂ ਵਾਸਤੇ ਸ਼੍ਰੀਮਤੀ ਵੰਦਨਾ ਚੌਹਾਨ ਜ਼ਿਲ੍ਹਾ ਸਪੋਰਟਸ ਅਫ਼ਸਰ ਨਵਾਂਸ਼ਹਿਰ ਵਲੋਂ ਵੀ ਡਾਇਟ ਮੁਹੱਈਆ ਕਰਵਾਈ ਜਾਇਆ ਕਰੇਗੀ | ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਮੰਗੂਵਾਲ ਫੁੱਟਬਾਲ ਅਕੈਡਮੀ ਦੇ ਟ੍ਰੇਨਿੰਗ ਸੈਸ਼ਨ ਵਿੱਚ ਨਵੇਂ ਖਿਡਾਰੀ ਮਨਰਾਜ ਸਿੰਘ ਖਟਕੜ, ਗੁਰਸ਼ਾਨ ਸਿੰਘ ਖਟਕੜ, ਗੁਰਕੀਰਤ ਸਿੰਘ ਖਟਕੜ ਕਲਾਂ, ਹਿਤੇਸ਼ ਕੁਮਾਰ, ਮੈਸੀ, ਰੋਨਾਲਡੋ, ਅੰਮਿ੍ਤ ਸਿੰਘ ਤੇ ਜ਼ੋਰਾਵਰ ਸਿੰਘ ਖਟਕੜਕਲਾਂ, ਅਰਮਾਨ ਸਿੰਘ, ਤਨਵੀਰ ਗੁਰੂ, ਸਮਿਤ ਗੁਰੂ ਅਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਗੁਰਪ੍ਰੀਤ ਸਿੰਘ ਖਟਕੜ, ਵੀਰੂ, ਸੰਨੀ ਮੰਗੂਵਾਲ, ਕੁਲਵਿੰਦਰ ਢਾਂਡੀਆ, ਰਾਕੇਸ਼ ਕੁਮਾਰ ਉਰਫ ਗੋਗਾ, ਵੀਰੂ, ਪੰਮਾ, ਸੰਨੀ ਪੁੱਤਰ ਨਰੰਜਣ ਦਾਸ ਉਰਫ ਨੰਜੂ, ਸੁਨੀਤਾ ਸ਼ਰਮਾ ਮੰਗੂਵਾਲ, ਸੁਖਦੀਪ ਕੌਰ ਖਟਕੜ ਕਲਾਂ, ਰੂਪਿਕਾ ਉਰਫ ਰੂਪ ਸਮੇਤ ਰਣਜੀਤ ਕੌਰ ਆਦਿ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਥਾਣਾ ਬਹਿਰਾਮ ਵਲੋਂ ਨਾਕਾ ਲਗਾ ਕੇ ਵਾਹਨਾਂ ਦੀ ਜਾਂਚ ਅਗਲੀ ਖ਼ਬਰ ਲਧਾਣਾ ਉੱਚਾ ਵਿਖੇ ਸੰਤ ਬਾਬਾ ਹਰਨਾਮ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੀ ਆਰੰਭਤਾ 28 ਤੋਂ
Ad Position 24