15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਅਨਾਜ ਮੰਡੀ ਹਰਿਆਣਾ ਦਾ ਪਵਨ ਕੁਮਾਰ ਆਦੀਆ ਨੇ ਕੀਤਾ ਦੌਰਾ

Ad Position 21
No active advertisement
ਅਜੀਤ ਡੈਸਕ 25-04-2026
ਹਰਿਆਣਾ, 24 ਅਪ੍ਰੈਲ (ਹਰਮੇਲ ਸਿੰਘ ਖੱਖ)-ਅਨਾਜ ਮੰਡੀ ਹਰਿਆਣਾ ਦਾ ਪਵਨ ਕੁਮਾਰ ਆਦੀਆ ਸਾਬਕਾ ਵਿਧਾਇਕ ਹਲਕਾ ਸ਼ਾਮ ਚੁਰਾਸੀ ਨੇ ਉਚੇਚੇ ਤੌਰ 'ਤੇ ਦੌਰਾ ਕੀਤਾ | ਇਸ ਮੌਕੇ ਪਵਨ ਕੁਮਾਰ ਆਦੀਆ ਨੇ ਆੜ੍ਹਤੀਆਂ ਨਾਲ ਗੱਲਬਾਤ ਕੀਤੀ ਕਿ ਉਨ੍ਹਾਂ ਦੀਆਂ ਅਦਾਇਗੀਆਂ ਅਤੇ ਅਨਾਜ ਚੁੱਕਣ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ | ਉਨ੍ਹਾਂ ਨੇ ਹਾਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕਣਕ ਦੀ ਸਫ਼ਾਈ ਅਤੇ ਬੋਰੀ ਦੀ ਤੁਲਾਈ ਸਹੀ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ | ਇਸ ਮੌਕੇ ਸ੍ਰੀ ਆਦੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਮੈਨੂੰ ਹਰਿਆਣਾ ਸ਼ਹਿਰ ਦੇ ਕੁੱਝ ਨਿਵਾਸੀਆਂ ਤੋਂ ਜਾਣਕਾਰੀ ਮਿਲੀ ਹੈ ਕਿ ਵਾਰਡ ਦੀ ਹੱਦਬੰਦੀ ਪ੍ਰਕਿਰਿਆ ਦੌਰਾਨ, ਵਿਅਕਤੀਆਂ ਦੀਆਂ ਵੋਟਾਂ-ਖ਼ਾਸ ਕਰਕੇ ਜਿਨ੍ਹਾਂ ਨੂੰ ਖ਼ਾਸ ਉਮੀਦਵਾਰਾਂ ਦੇ ਸਮਰਥਕ ਸਮਝਿਆ ਜਾਂਦਾ ਹੈ, ਨੂੰ ਮਨਮਾਨੇ ਢੰਗ ਨਾਲ ਵੱਖ-ਵੱਖ ਵਾਰਡਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ | ਉਨ੍ਹਾਂ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ 2027 ਵਿਚ ਸਰਕਾਰ ਬਣਾਉਣ ਲਈ ਤਿਆਰ ਹੈ | ਇਨ੍ਹਾਂ ਸਾਰੇ ਮਾਮਲਿਆਂ ਦੀ ਜਵਾਬਦੇਹੀ 2027 ਵਿਚ ਮੰਗੀ ਜਾਵੇਗੀ | ਦਰਅਸਲ, ਇਸ ਤੋਂ ਪਹਿਲਾਂ ਕਿ ਅਸੀਂ ਉਨ੍ਹਾਂ ਨੂੰ ਦੋਸ਼ੀ ਠਹਿਰਾਈਏ, ਜਨਤਾ ਖ਼ੁਦ ਆਪਣਾ ਫ਼ੈਸਲਾ ਸੁਣਾਏਗੀ | ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਮਨਿੰਦਰ ਸਿੰਘ ਟਿੰਮੀ, ਰਾਜੇਸ਼ ਕੁਮਾਰ 'ਹੈਪੀ' ਠੇਕੇਦਾਰ, ਸ਼ਸ਼ੀ ਕੁਮਾਰ, ਆਰਕੀਟੈਕਟ ਕੁਲਦੀਪ ਕੁਮਾਰ, ਸਾਬਕਾ ਕੌਂਸਲਰ ਬਲਦੇਵ ਰਾਏ 'ਬੇਬੀ' ਤੇ ਕੌਂਸਲਰ ਗੁਰਦੇਵ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇ. ਐੱਮ. ਐੱਸ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਹੁਸ਼ਿਆਰਪੁਰ ਕਾਲਜ 'ਚ ਐੱਨ. ਈ. ਪੀ.-2020 ਦੇ ਇੰਟਰਨਸ਼ਿਪ ਤੇ ਖੋਜ ਹਿੱਸਿਆਂ ਬਾਰੇ ਫੈਕਲਟੀ ਨੂੰ ਕੀਤਾ ਜਾਗਰੂਕ
Ad Position 24