15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪਿੰਡ ਉਸਮਾਨ ਸ਼ਹੀਦ 'ਚ ਸਾਈਕਲ ਰੈਲੀ ਕੱਢੀ

Ad Position 21
No active advertisement
ਅਜੀਤ ਡੈਸਕ 25-04-2026
ਦਸੂਹਾ, 24 ਅਪ੍ਰੈਲ (ਭੁੱਲਰ)-ਯੁਵਕ ਸੇਵਾਵਾਂ ਯੂਥ ਕਲੱਬ ਉਸਮਾਨ ਸ਼ਹੀਦ ਦਸੂਹਾ ਵਲੋਂ ਨਸ਼ਿਆਂ ਤੋਂ ਬਚਣ ਲਈ ਬੱਚਿਆਂ ਨੂੰ ਸਾਈਕਲਿੰਗ ਪ੍ਰਤੀ ਉਤਸ਼ਾਹਿਤ ਕਰਨ ਲਈ ਸਾਈਕਲ ਰੈਲੀ ਕੱਢੀ ਗਈ ਜਿਸ ਵਿਚ 5 ਸਾਲ ਦੀ ਛੋਟੀ ਉਮਰ ਦੇ ਬੱਚਿਆ ਤੋਂ ਲੈ ਕੇ ਵੱਡੇ ਬੱਚਿਆਂ ਨੇ ਭਾਗ ਲਿਆ | ਇਸ ਰੈਲੀ ਲਈ ਬੱਚਿਆਂ ਵਿਚ ਬਹੁਤ ਉਤਸ਼ਾਹ ਦੇਖਿਆ ਗਿਆ | ਨਸ਼ਿਆਂ ਤੋਂ ਬਚੋ, ਖੇਡਾਂ ਨਾਲ ਜੁੜੋ, ਸਾਈਕਲ ਚਲਾਓ, ਰੋਗ ਭਜਾਓ ਦਾ ਸੁਨੇਹਾ ਦਿੰਦੀ ਇਹ ਸਾਈਕਲ ਰੈਲੀ ਕਲਿਆਣਪੁਰ, ਮਹੱਦੀਪੁਰ, ਛਾਂਗਲਾ ਹੋ ਕੇ ਵਾਪਸ ਉਸਮਾਨ ਸ਼ਹੀਦ ਸਮਾਪਤ ਹੋਈ | ਇਸ ਰੈਲੀ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਇੰਟਰਨੈਸ਼ਨਲ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਸਟੇਟ ਅਵਾਰਡੀ ਨੇ ਬੱਚਿਆਂ ਨਾਲ ਸਾਈਕਲਿੰਗ ਕੀਤੀ ਤੇ ਆਪਣੇ ਤਜਰਬੇ ਸਾਂਝੇ ਕੀਤੇ | ਚੌਹਾਨ ਨੇ ਬੱਚਿਆਂ ਨੂੰ ਸਾਈਕਲ ਚਲਾਉਣ ਲਈ ਪ੍ਰੇਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਭਾਗ ਲੈਣਾ ਚਾਹੀਦਾ ਹੈ ਅਤੇ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਕਿਉਂਕਿ ਖੇਡਾਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਵੀ ਤਗੜਾ ਬਣਾਉਂਦੀਆਂ ਹਨ | ਖੇਡਾਂ ਸਾਨੂੰ ਵੱਖਰੀ ਵੀ ਪਹਿਚਾਣ ਦਿੰਦੀਆਂ ਹਨ | ਬਲਰਾਜ ਨੇ ਕਿਹਾ ਕਿ ਭਾਵੇਂ ਉਹ ਕਈ ਸਾਈਕਲ ਰੈਲੀਆਂ ਵਿਚ ਜਾ ਚੁੱਕੇ ਹਨ ਪਰ ਅੱਜ ਛੋਟੇ-ਛੋਟੇ ਬੱਚਿਆਂ ਨਾਲ ਸਾਈਕਲਿੰਗ ਕਰਕੇ ਮੈਨੂੰ ਖ਼ੁਦ ਨੂੰ ਬਹੁਤ ਖ਼ੁਸ਼ੀ ਹੋਈ | ਇਸ ਮੌਕੇ ਉਨ੍ਹਾਂ ਉਪਰੰਤ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਰੈਲੀ ਦੇ ਪ੍ਰਬੰਧਕ ਪਰਮਜੀਤ ਸਿੰਘ ਘੁੰਮਣ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਸਮੇਂ ਸਾਈਕਲਿਸਟ ਗੁਰਜੀਤ ਸਿੰਘ, ਹਰਮਨ ਘੁੰਮਣ, ਪਲਵਿੰਦਰ ਸਿੰਘ ਪਿੰਦਰ, ਅਰਸ਼ਦੀਪ ਸਿੰਘ ਟੋਨੀ, ਹਰਦੀਪ ਸਿੰਘ ਲੱਕੀ, ਮਨਦੀਪ ਸਿੰਘ ਢੀਂਡਸਾ, ਹਰਸਿਮਰਨ ਸਿੰਘ, ਉਂਕਾਰ ਸਿੰਘ ਰਾਜਾ, ਸਰਪੰਚ ਲਾਲ ਸਿੰਘ, ਸਨਪ੍ਰੀਤ ਸਿੰਘ, ਸੰਦੀਪ ਸਿੰਘ, ਜਸਵੰਤ ਸਿੰਘ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਰਘਵੀਰ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਲਖਵੀਰ ਸਿੰਘ ਭੁੱਲਰ, ਤਰਸੇਮ ਜੱਸਲ, ਜਗਰੂਪ ਸਿੰਘ ਤੇ ਤਰਲੋਕ ਸਿੰਘ ਘੁੰਮਣ ਆਦਿ ਨੇ ਅਹਿਮ ਭੂਮਿਕਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਗਰੁੱਪ ਦੇ ਸਕੂਲਾਂ 'ਚ ਵਿਸ਼ਵ ਧਰਤੀ ਦਿਵਸ ਮਨਾਇਆ ਅਗਲੀ ਖ਼ਬਰ ਸਿਵਲ ਸਰਜਨ ਵਲੋਂ ਲੂ ਤੇ ਗਰਮੀ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ
Ad Position 24