ਹੁਸ਼ਿਆਰਪੁਰ, 24 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਦੇ ਸਮੂਹ ਸਕੂਲਾਂ ਚ 'ਵਿਸ਼ਵ ਧਰਤੀ ਦਿਵਸ' ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ | ਇਸ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦੇ ਹੋਏ ਬੂਟੇ ਲਗਾ ਕੇ, ਪੇਂਟਿੰਗਜ਼ ਬਣਾ ਕੇ, ਮਾਡਲ ਤਿਆਰ ਕਰਕੇ ਧਰਤੀ ਬਚਾਉਣ ਦਾ ਹੋਕਾ ਦਿੱਤਾ | ਵਿਦਿਆਰਥੀਆਂ ਨੇ ਕੁਦਰਤ ਪ੍ਰਤੀ ਜ਼ਿੰਮੇਵਾਰੀ ਦੀ ਮਜ਼ਬੂਤ ਭਾਵਨਾ ਦਾ ਪ੍ਰਦਰਸ਼ਨ ਵਾਤਾਵਰਨ ਨੂੰ ਹਰਾ-ਭਰਾ ਰੱਖਣ ਦਾ ਅਹਿਦ ਵੀ ਲਿਆ | ਡਾਇਰੈਕਟਰ ਇੰਦਰ ਕੁਮਾਰ ਸਾਹਨੀ, ਡਾਇਰੈਕਟਰ ਉਰਮਿਲ ਸੂਦ, ਪਿ੍ੰ. ਸ਼ੈਲੀ ਭੱਲਾ, ਪਿ੍ੰ. ਸਤਵਿੰਦਰ ਕੌਰ, ਪਿ੍ੰ. ਮੇਧਾ ਵਸ਼ਿਸ਼ਟ, ਪਿ੍ੰ. ਗਗਨਦੀਪ ਸਿੰਘ, ਪਿ੍ੰ. ਰੁਪਿੰਦਰਜੀਤ ਸਿੰਘ, ਪਿ੍ੰ. ਅਮਿਤ ਠਾਕੁਰ ਨੇ ਵਧੀਆ ਚਿੱਤਰਕਾਰੀ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਮਨੁੱਖ ਦੀਆਂ ਗ਼ਲਤੀਆਂ ਕਾਰਨ ਅੱਜ ਵਾਤਾਵਰਨ ਇੰਨਾ ਦੂਸ਼ਿਤ ਹੋ ਗਿਆ ਕਿ ਜੰਗਲੀ ਜੀਵਨ ਦੇ ਨਾਲ-ਨਾਲ ਮਨੁੱਖੀ ਜੀਵਨ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ | ਅੱਜ ਵੱਧ ਤੋਂ ਵੱਧ ਬੂਟੇ ਲਗਾਉਣ ਦੀ, ਕੁਦਰਤੀ ਸਾਧਨਾਂ ਦੀ ਸੁਰੱਖਿਆ ਦੀ, ਵਧ ਰਹੇ ਪ੍ਰਦੂਸ਼ਣ ਤੇ ਪਲਾਸਟਿਕ