ਪੋਜੇਵਾਲ ਸਰਾਂ, 2 ਮਈ (ਨਵਾਂਗਰਾਈਾ) - ਬੀਤੇ ਕੱਲ੍ਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਪੀ.ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਪਹੁੰਚਣ 'ਤੇ ਪਿ੍ੰਸੀਪਲ ਰਵਿੰਦਰ ਕੁਮਾਰ ਦੀ ਅਗਵਾਈ ਵਿਚ ਸਕੂਲ ਸਟਾਫ ਅਤੇ ਬੱਚਿਆਂ ਨੇ ਭਰਵਾਂ ਸਵਾਗਤ ਕੀਤਾ | ਇਸ ਮੌਕੇ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੇ ਨਵੋਦਿਆ ਵਿਦਿਆਲਿਆ ਦੇ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਬੱਚਿਆਂ ਨੇ ਵੀ ਸੈਣੀ ਸਾਹਿਬ ਨੂੰ ਕਾਫੀ ਉਤਸ਼ਾਹ ਨਾਲ ਸਵਾਲ ਜਵਾਬ ਕੀਤੇ | ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਵਿਦਿਆਲ਼ਿਆ ਦੇ ਵਿਦਿਆਰਥੀ ਬਹੁਤ ਹੀ ਹੋਣਹਾਰ ਹਨ | ਇਸ ਮੌਕੇ ਉਨ੍ਹਾਂ ਇਸ ਗੱਲ ਦੀ ਵੀ ਖੁਸ਼ੀ ਮਨਾਈ ਕਿ ਇਸ ਵਿਦਿਆਲ਼ਿਆ ਦੇ ਪਿ੍ੰਸੀਪਲ ਵੀ ਉਨ੍ਹਾਂ ਦੇ ਰਾਜ ਹਰਿਆਣਾ ਨਾਲ ਸਬੰਧਿਤ ਹਨ | ਇਸ ਮੌਕੇ ਪਿ੍ੰਸੀਪਲ ਰਵਿੰਦਰ ਕੁਮਾਰ ਨੂੰ ਵਧਾਈ ਦਿੱਤੀ | ਇਸ ਮੌਕੇ ਸੁਨੀਲ ਕੁਮਾਰ ਲੈਕਚਰਾਰ ਹਿੰਦੀ, ਸੁਦੇਸ਼ ਕਾਦਿਆਨ ਲੈਕ ਹਿਸਟਰੀ, ਚੌਧਰੀ ਸ਼ਾਮ ਲਾਲ, ਸੰਜੀਵ ਠਾਕੁਰ ਸੀਨੀਅਰ ਅਧਿਆਪਕ ਅੰਗਰੇਜੀ, ਸੀਮਾ ਠਾਕੁਰ ਸੀਨੀਅਰ ਅਧਿਆਪਕ ਅੰਗਰੇਜੀ, ਸੁਦੇਸ ਰਾਣੀ ਮੈਥ ਅਧਿਆਪਕਾ, ਡਾ.ਪੂਜਾ ਰਾਣਾ ਆਰਟ ਟੀਚਰ, ਮਨੋਜ ਕੁਮਾਰ, ਧੀਰਜ ਕੁਮਾਰ ਆਦਿ ਸਮੇਤ ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ |