19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਬੱਸ ਤੇ ਰੇਤ ਨਾਲ ਭਰੇ ਟਿੱਪਰ ਦੀ ਟੱਕਰ 'ਚ ਬੱਸ ਕੰਡਕਟਰ ਦੀ ਮੌਤ, 17 ਸਵਾਰੀਆਂ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 10-05-2026
ਬਹਿਰਾਮ, 9 ਮਈ (ਨਛੱਤਰ ਸਿੰਘ ਬਹਿਰਾਮ)-ਫਗਵਾੜਾ ਰੋਪੜ ਮੁੱਖ ਮਾਰਗ ਨੇੜੇ ਪਿੰਡ ਮੱਲ੍ਹਾ ਸੋਢੀਆਂ ਕੋਲ ਪੰਜਾਬ ਰੋਡਵੇਜ਼ ਦੀ ਬੱਸ ਤੇ ਟਿੱਪਰ ਵਿਚਕਾਰ ਹੋਈ ਟੱਕਰ ਦੌਰਾਨ ਬੱਸ ਕੰਡਕਟਰ ਦੀ ਮੌਤ ਤੇ 17 ਦੇ ਕਰੀਬ ਸਵਾਰੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਅੰਮਿ੍ਤਸਰ ਦੀ ਬੱਸ ਨੰਬਰ ਪੀ.ਬੀ 02 ਈ.ਜੀ 2687 ਜਿਸ ਨੂੰ ਗੁਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਕਮਲਪੁਰ ਜ਼ਿਲ੍ਹਾ ਤਰਨਤਾਰਨ ਨਾਮੀ ਡਰਾਈਵਰ ਚਲਾ ਰਿਹਾ ਸੀ, ਜਿਸ ਨਾਲ ਕੰਡਕਟਰ ਰਾਜਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਨਿਵਾਸੀ ਰਵਾਨਾ ਚੱਕ ਜ਼ਿਲ੍ਹਾ ਅੰਮਿ੍ਤਸਰ ਸਵਾਰ ਸੀ ਜੋ ਸਵਾਰੀਆਂ ਨੂੰ ਲੈ ਕੇ ਚੰਡੀਗੜ੍ਹ ਤੋਂ ਅੰਮਿ੍ਤਸਰ ਨੂੰ ਜਾ ਰਹੇ ਸਨ | ਜਿਵੇਂ ਹੀ ਉਕਤ ਸਥਾਨ 'ਤੇ ਪੁੱਜੀ ਤਾਂ ਆਪਣੇ ਤੋਂ ਅੱਗੇ ਜਾ ਰਹੇ ਟਿੱਪਰ ਨੰਬਰ ਪੀ.ਬੀ 09 ਐਸ 5509 ਨਾਲ ਜਾ ਟਕਰਾਈ ਤੇ ਬੇਕਾਬੂ ਹੋ ਕੇ ਖੇਤਾਂ ਵਿਚ ਜਾ ਵੜੀ ਅਤੇ ਟਿੱਪਰ ਸੜਕ ਵਿਚਕਾਰ ਹੀ ਪਲਟ ਗਿਆ | ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬੱਸ ਦਾ ਡਰਾਈਵਰ ਤੇ ਕੰਡਕਟਰ ਬੁਰੀ ਤਰ੍ਹਾਂ ਨਾਲ ਬੱਸ 'ਚ ਫਸ ਗਏ, ਜਿਨ੍ਹਾਂ ਨੂੰ ਮੌਕੇ 'ਤੇ ਹਾਜ਼ਰ ਰਾਹਗੀਰਾਂ ਅਤੇ ਮੌਕੇ 'ਤੇ ਪੁੱਜੀ ਥਾਣਾ ਬਹਿਰਾਮ ਦੇ ਪੁਲਿਸ ਅਧਿਕਾਰੀਆ ਐਸ. ਐਚ. ਓ. ਐਸ. ਆਈ. ਰਾਮਪਾਲ, ਏ. ਐਸ. ਆਈ. ਬਲਿਹਾਰ ਸਿੰਘ ਅਤੇ ਐਸ. ਐਸ. ਐਫ. ਦੀ ਟੀਮ ਦੇ ਏ. ਐਸ. ਆਈ. ਗੁਰਦੀਪ ਰਾਮ, ਕਾਂਸਟੇਬਲ ਰੋਹਿਤ, ਮੋਨਿਕਾ ਤੇ ਮਨਪ੍ਰੀਤ ਸਿੰਘ ਨੇ ਨੈਸ਼ਨਲ ਹਾਈਵੇ ਦੀ ਰਿਕਵਰੀ ਵੈਨ ਨਾਲ ਬਹੁਤ ਮਸ਼ੱਕਤ ਉਪਰੰਤ ਬੱਸ 'ਚੋਂ ਬਾਹਰ ਕੱਢਿਆ ਤੇ ਬੱਸ ਵਿਚ ਸਵਾਰ ਸਵਾਰੀਆਂ ਨੂੰ 108 ਅਤੇ ਨੈਸ਼ਨਲ ਹਾਈਵੇ ਦੀ ਐਬੂਲੈਂਸ ਦੁਆਰਾ ਸਿਵਲ ਹਸਪਤਾਲ ਪਹੁੰਚਾਇਆ ਜਦੋਂ ਕਿ ਬੱਸ ਦੇ ਡਰਾਈਵਰ ਨੂੰ ਨਜ਼ਦੀਕੀ ਪੈਂਦੇ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਾਖਲ ਕਰਵਾਇਆ | ਜਿੱਥੇ ਡਾਕਟਰੀ ਟੀਮ ਨੇ ਬੱਸ ਦੇ ਕੰਡਕਟਰ ਰਾਜਵਿੰਦਰ ਸਿੰਘ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਉਸਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਤੇ ਜ਼ਖ਼ਮੀ ਮਨਜੀਤ ਕੌਰ ਨਾਮੀ ਸਵਾਰੀ ਨੂੰ ਹਸਪਤਾਲ 32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ, ਜਿਥੇ ਇਲਾਜ ਦੌਰਾਨ ਬੱਸ ਦੇ ਕੰਡਕਟਰ ਦੀ ਮੌਤ ਹੋ ਗਈ | ਜਦਕਿ ਬੱਸ 'ਚ ਸਵਾਰ ਸਵਾਰੀਆਂ ਵਿਚ ਇਸ਼ਿਤਾ ਸ਼ਰਮਾ ਪੁੱਤਰੀ ਰਾਜੀਵ ਕੁਮਾਰ ਨਿਵਾਸੀ ਗੋਕਲ ਵਿਹਾਰ ਬਟਾਲਾ, ਕਿਰਨਾ ਪਤਨੀ ਪਦਮ ਸਿੰਘ ਨਿਵਾਸੀ ਸਿਹਲਵਾ ਫਤਿਹਪੁਰ ਰੂਪਨਗਰ, ਸੁਰਿੰਦਰ ਪਾਲ ਸਿੰਘ ਪੁੱਤਰ ਧਨੀ ਰਾਮ ਨਿਵਾਸੀ ਗੋਬਿੰਦ ਕਾਲੋਨੀ ਸੈਕਟਰ 11 ਖਰੜ, ਰਾਣੀ ਪਤਨੀ ਸੁਰਿੰਦਰ ਪਾਲ ਸਿੰਘ ਨਿਵਾਸੀ ਗੋਬਿੰਦ ਕਾਲੋਨੀ ਸੈਕਟਰ 11 ਖਰੜ, ਕਿਰਨ ਮਾਨ ਪੁੱਤਰੀ ਸੁਰਿੰਦਰ ਪਾਲ ਸਿੰਘ ਨਿਵਾਸੀ ਗੋਵਿੰਦ ਕਾਲੋਨੀ ਸੈਕਟਰ 11 ਖਰੜ, ਰੀਤੂ ਰਾਣੀ ਪਤਨੀ ਰਾਮਪਾਲ ਨਿਵਾਸੀ ਫਤਿਹਪੁਰ ਰੂਪਨਗਰ, ਨੀਤਾ ਰਾਣੀ ਪਤਨੀ ਭੀਮ ਸਿੰਘ ਨਿਵਾਸੀ ਫਤਿਹਪੁਰ ਰੂਪਨਗਰ, ਗਗਨਪ੍ਰੀਤ ਪੁੱਤਰੀ ਜਗਦੀਸ਼ ਕੁਮਾਰ ਨਿਵਾਸੀ ਨਵਾਂਸ਼ਹਿਰ, ਨੀਲਮ ਕੌਰ ਪਤਨੀ ਸੁਭਾਸ਼ ਨਿਵਾਸੀ ਖਰੜ ਨਜ਼ਦੀਕ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ, ਸੁਮਨ ਪਤਨੀ ਜਗਦੀਸ਼ ਕੁਮਾਰ ਨਿਵਾਸੀ ਨਵਾਂਸ਼ਹਿਰ, ਸਬਿਤਾ ਕਪੂਰ ਪਤਨੀ ਧਰਮਿੰਦਰ ਕਪੂਰ ਨਿਵਾਸੀ ਖਰੜ, ਕਰਿਸ਼ਮਾ ਪਤਨੀ ਬਾਲ ਕਿ੍ਸ਼ਨ ਨਿਵਾਸੀ ਨਵਾਂਸ਼ਹਿਰ, ਸੁਨੀਤਾ ਦੇਵੀ ਪਤਨੀ ਧਰਮਿੰਦਰ ਸਿੰਘ ਨਿਵਾਸੀ ਨਵਾਂਸ਼ਹਿਰ, ਕੰਨੂ ਪੁੱਤਰੀ ਅਸ਼ੋਕ ਕੁਮਾਰ ਨਿਵਾਂਸੀ ਜਲੰਧਰ, ਜਸਵੰਤ ਰਾਏ ਪੁੱਤਰ ਹਰਭਜਨ ਦਾਸ ਨਿਵਾਸੀ ਮਜਾਰੀ ਨੇੜੇ ਬੰਗਾ ਜੋ ਸਿਵਲ ਹਸਪਤਾਲ ਬੰਗਾ ਵਿਖੇ ਜ਼ੇਰੇ ਇਲਾਜ ਹੈ | ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਸਵਾਰੀਆਂ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਬੱਸ ਨੂੰ ਬਹੁਤ ਹੀ ਤੇਜ਼ੀ ਨਾਲ ਚਲਾ ਰਿਹਾ ਸੀ ਜੋ ਹਾਦਸਾ ਵਾਪਰ ਗਿਆ | ਥਾਣਾ ਬਹਿਰਾਮ ਦੇ ਏ. ਐਸ. ਆਈ. ਬਲਿਆਰ ਸਿੰਘ ਨੇ ਦੱਸਿਆ ਕਿ ਦੋਨਾਂ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ ਦੁਰਘਟਨਾ ਦੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੀਆਂ ਚਾਰ ਰੇਡੀਅਲ ਸੜਕਾਂ 'ਤੇ ਅਗਲੇ ਹਫ਼ਤੇ ਸ਼ੁਰੂ ਹੋਵੇਗਾ ਨਿਰਮਾਣ ਕਾਰਜ-ਡਾ. ਅਜੇ ਗ... ਅਗਲੀ ਖ਼ਬਰ ਸੁਪਰੀਮ ਕੋਰਟ ਵਿਚ ਵਿਸ਼ੇਸ਼ ਲੋਕ ਅਦਾਲਤ 21, 22 ਤੇ 23 ਅਗਸਤ ਨੂੰ
Ad Position 24