19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਹੋ ਰਿਹਾ ਵਾਤਾਵਰਨ ਤੇ ਦਰੱਖਤਾਂ ਦਾ ਉਜਾੜਾ

Ad Position 21
No active advertisement
ਅਜੀਤ ਡੈਸਕ 16-05-2026
ਜਾਡਲਾ, 15 ਮਈ (ਹਰਕੰਵਲ ਸਿੰਘ ਕੌਲਗੜ੍ਹ)-ਕਿਸਾਨਾਂ ਵਲੋਂ ਕਣਕ ਦੀ ਫ਼ਸਲ ਦੀ ਸਾਂਭ-ਸੰਭਾਲ ਤੇ ਨਾੜ ਦੀ ਤੂੜੀ ਬਣਾਉਣ ਉਪਰੰਤ ਬਚੀ ਰਹਿੰਦ-ਖੂੰਹਦ ਨੂੰ ਕਾਨੂੰਨ ਦੀ ਪ੍ਰਵਾਹ ਕੀਤੇ ਬਿਨਾਂ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਪੁਲਿਸ ਪ੍ਰਸ਼ਾਸਨ ਵਲੋਂ ਲਾਪ੍ਰਵਾਹੀ ਕਰਨ ਵਾਲੇ ਜ਼ਿੰਮੇਵਾਰ ਕਿਸਾਨਾਂ 'ਤੇ ਪਰਚੇ ਵੀ ਦਰਜ ਕੀਤੇ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਅੱਗ ਲਗਾਉਣ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਇਹ ਪ੍ਰਗਟਾਵਾ ਕਰਦਿਆਂ ਵਾਤਾਵਰਨ ਪ੍ਰੇਮੀ ਰਿਟਾਇਰ ਕਾਨੂੰਗੋਂ ਗੁਰਨੇਕ ਸਿੰਘ ਸ਼ੇਰ ਨੇ ਕਿਹਾ ਕਿ ਖੇਤਾਂ 'ਚ ਲਗਾਈ ਜਾ ਰਹੀ ਅੱਗ ਦਾ ਮਾੜਾ ਪ੍ਰਭਾਵ ਜ਼ਮੀਨ ਦੀ ਉਪਜਾਊ ਸ਼ਕਤੀ 'ਤੇ ਪੈ ਰਿਹਾ ਹੈ, ਮਿੱਤਰ ਕੀੜੇ ਤੇ ਜੀਵ ਮਰ ਰਹੇ ਹਨ | ਧੂੰਏਾ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਤੇ ਪੰਛੀਆਂ ਦੇ ਆਲ੍ਹਣੇ ਤਬਾਹ ਹੋ ਰਹੇ ਹਨ | ਸਭ ਤੋਂ ਵੱਡਾ ਨੁਕਸਾਨ ਸੜਕਾਂ ਦੇ ਕਿਨਾਰੇ ਖੜ੍ਹੇ ਦਰੱਖਤਾਂ ਦਾ ਹੋ ਰਿਹਾ ਹੈ | ਹਵਾ ਦਾ ਰੁੱਖ ਸੜਕ ਵੱਲ ਹੋਣ 'ਤੇ ਖੇਤਾਂ ਦੀ ਅੱਗ ਕਿਨਾਰੇ ਖੜ੍ਹੇ ਦਰਖਤਾਂ ਨੂੰ ਆਪਣੀ ਲਪੇਟ 'ਚ ਲੈ ਲੈਂਦੀ ਹੈ | ਇਹ ਦਰੱਖ਼ਤ ਕਾਫ਼ੀ ਦੇਰ ਤੱਕ ਬਲਦੇ ਰਹਿੰਦੇ ਹਨ | ਕੀਮਤੀ ਰੁੱਖ ਸੜ ਕੇ ਸਵਾਹ ਹੋ ਜਾਂਦੇ ਹਨ ਤੇ ਕਈ ਅੱਗ ਕਾਰਨ ਅੰਦਰੋਂ ਖੋਖਲੇ ਹੋ ਜਾਂਦੇ ਹਨ | ਅੱਗ ਨਾਲ ਬਣੇ ਧੂੰਏਾ ਤੇ ਸੇਕ ਕਾਰਨ ਸੜਕਾਂ ਤੋਂ ਲੰਘ ਰਹੇ ਰਾਹਗੀਰਾਂ ਤੇ ਵਾਹਨਾਂ ਲਈ ਵੀ ਖ਼ਤਰਾ ਪੈਦਾ ਹੋ ਜਾਂਦਾ ਹੈ | ਧੂੰਏਾ ਕਾਰਨ ਦਿਸਣਾ ਬੰਦ ਹੋਣ ਨਾਲ ਭਿਆਨਕ ਹਾਦਸਾ ਵਾਪਰ ਸਕਦਾ ਹੈ | ਦੁੱਖ ਦੀ ਗੱਲ ਇਹ ਹੈ ਕਿ ਖੇਤਾਂ 'ਚੋਂ ਆਈ ਅੱਗ ਨਾਲ ਸੜ ਰਹੇ ਦਰਖਤਾਂ ਨੂੰ ਬਚਾਉਣ ਲਈ ਕੋਈ ਵੀ ਉਪਰਾਲਾ ਨਹੀਂ ਕਰਦਾ | ਸਮਾਜ ਸੇਵੀ ਗੁਰਨੇਕ ਸਿੰਘ ਸ਼ੇਰ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ 'ਚ ਪਹਿਲਾਂ ਹੀ ਦਰੱਖਤਾਂ ਦੀ ਗਿਣਤੀ ਬਹੁਤ ਘੱਟ ਹੈ | ਜੇ ਅਸੀਂ ਇੰਝ ਹੀ ਅੱਗ ਲਗਾ ਕੇ ਦਰੱਖ਼ਤ ਸਾੜਦੇ ਰਹੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਹਵਾ ਵੀ ਨਸੀਬ ਨਹੀਂ ਹੋਵੇਗੀ | ਪ੍ਰਸ਼ਾਸਨ ਨੂੰ ਸਖ਼ਤੀ ਦੇ ਨਾਲ-ਨਾਲ ਕਿਸਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਨੂੰ ਕੁੰਭਕਰਨੀ ਨੀਂਦ ਵਿਚੋਂ ਉੱਠਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ 'ਝੋਨੇ ਦੇ ਮਧਰੇਪਣ ਦੇ ਰੋਗ' ਵਿਸ਼ੇ 'ਤੇ ਕਿਸਾਨ ਵਿਗਿਆਨੀ ਗੋਸ਼ਟੀ ਤੇ ਬੀਜ ਮੇਲਾ ਲਗਾਇਆ ਅਗਲੀ ਖ਼ਬਰ ਕਿਰਪਾਲ ਸਾਗਰ ਅਕੈਡਮੀ ਦਾ ਨਤੀਜਾ ਰਿਹਾ 100 ਫੀਸਦੀ
Ad Position 24