20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਰਾਜ ਮਾਰਗ 'ਚ ਆਪ ਮੁਹਾਰੇ ਟੁੱਟ ਕੇ ਡਿੱਗਿਆ ਦਰੱਖ਼ਤ ਦਾ ਟਾਹਣਾ

Ad Position 21
No active advertisement
ਅਜੀਤ ਡੈਸਕ 29-05-2026
ਮਜਾਰੀ/ਸਾਹਿਬਾ, 28 ਮਈ (ਨਿਰਮਲਜੀਤ ਸਿੰਘ ਚਾਹਲ)-ਗੜਸ਼ੰਕਰ-ਬਲਾਚੌਰ ਰਾਜ ਮਾਰਗ 'ਤੇ ਬਲਾਚੌਰ ਬਾਈਪਾਸ ਦੇ ਲਾਗੇ ਇਕ ਪੁਰਾਣੀ ਖੜ੍ਹੀ ਟਾਹਲੀ ਦਾ ਇਕ ਟਾਹਣਾਂ ਆਪ ਮੁਹਾਰੇ ਟੁੱਟ ਕੇ ਅਚਾਨਕ ਸੜਕ 'ਚ ਡਿੱਗ ਗਿਆ, ਜਿਸ ਨਾਲ ਰਸਤਾ ਬਿਲਕੁਲ ਬੰਦ ਹੋ ਗਿਆ | ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਟ੍ਰੈਫ਼ਿਕ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਵਿਚ ਐਂਬੂਲੈਂਸ ਵੀ ਫਸ ਗਈ | ਮੌਕੇ 'ਤੇ ਪਹੁੰਚੇ ਬਲਾਚੌਰ ਤੋਂ ਪੁਲਿਸ ਟ੍ਰੈਫ਼ਿਕ ਇੰਚਾਰਜ ਜਗਿੰਦਰ ਪਾਲ ਵਲੋਂ ਲੋਕਾਂ ਦੀ ਮਦਦ ਨਾਲ ਇਸ ਟੁੱਟੇ ਦਰੱਖ਼ਤ ਦੇ ਟਾਹਣੇ ਨੂੰ ਪਾਸੇ ਹਟਾ ਕੇ ਸੜਕ ਨੂੰ ਚਾਲੂ ਕੀਤਾ ਗਿਆ | ਇਸ ਰਾਜ ਮਾਰਗ ਦੇ ਬਰਮਾਂ ਵਿਚ ਬਹੁਤ ਸਾਰੇ ਦਰੱਖ਼ਤ ਆਪਣੀ ਉਮਰ ਹੰਢਾ ਕੇ ਖੜੇ੍ਹ ਹਨ, ਜਿਨ੍ਹਾਂ ਵਿਚ ਬਹੁਤ ਸਾਰੇ ਸੁੱਕੇ ਹੋਏ ਵੀ ਹਨ | ਇਸ ਤੋਂ ਪਹਿਲਾਂ ਵੀ ਇਸ ਸੜਕ ਵਿਚ ਆਪ ਮੁਹਾਰੇ ਦਰੱਖ਼ਤ ਡਿੱਗਣ ਨਾਲ ਕਈ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਿਆ ਹੈ ਪਰ ਜੰਗਲਾਤ ਵਿਭਾਗ ਵਲੋਂ ਇਨ੍ਹਾਂ ਦਰਖਤਾਂ ਨੂੰ ਕਦੇ ਵੀ ਹਟਾਉਣ ਦਾ ਕੰਮ ਨਹੀਂ ਕੀਤਾ ਗਿਆ | ਜਦੋਂ ਵੀ ਇਸ ਮਾਰਗ 'ਤੇ ਦਰੱਖ਼ਤ ਡਿਗਦੇ ਹਨ ਤਾਂ ਆਮ ਲੋਕਾਂ ਨੂੰ ਹੀ ਪਾਸੇ ਹਟਾ ਕੇ ਸੜਕ ਨੂੰ ਚਾਲੂ ਕਰਨਾ ਪੈਦਾ ਹੈ |
Ad Position 22
No active advertisement
ਪਿਛਲੀ ਖ਼ਬਰ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਹੋਣ 'ਤੇ ਜ਼ਿਲ੍ਹਾ ਪ੍ਰਧਾਨ ਲੱਕੀ ਨੇ ਦਿੱਤੀ ਵਧਾਈ ਅਗਲੀ ਖ਼ਬਰ ਕੱਲ੍ਹ ਨਵਾਂਸ਼ਹਿਰ 'ਚ ਲੱਗਣ ਵਾਲੇ ਮੈਗਾ ਸੈਮੀਨਾਰ 'ਚ ਵਿਦਿਆਰਥੀਆਂ ਨੂੰ ਦੱਸਿਆ ਜਾਵੇਗਾ 'ਸਟੱਡੀ ਵੀਜ਼ੇ ਦਾ ਸੱਚ'-ਅਰੋੜ...
Ad Position 24