06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਪੰਜਾਬੀ ਸਾਹਿਤ ਸਭਾ ਖਟਕੜ ਕਲਾਂ ਬੰਗਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 30-05-2026
ਬੰਗਾ, 29 ਮਈ (ਸੁਰਿੰਦਰ ਸਿੰਘ ਕਰਮ)-ਪੰਜਾਬੀ ਸਾਹਿਤ ਸਭਾ ਖਟਕੜ ਕਲਾਂ-ਬੰਗਾ ਦੀ ਮੀਟਿੰਗ ਮੋਹਣ ਬੀਕਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪੰਜਾਬੀ ਸਾਹਿਤ ਸਭਾ ਖਟਕੜ ਕਲਾਂ ਦੀਆਂ ਪਿਛਲੀਆਂ ਗਤੀਵਿਧੀਆਂ 'ਤੇ ਵਿਚਾਰ ਵਟਾਂਦਰਾ ਕੀਤਾ ਅਤੇ ਆਉਣ ਵਾਲੇ ਸਮੇਂ ਲਈ ਪ੍ਰੋਗਰਾਮਾਂ ਦੀ ਰਣਨੀਤੀ ਉਲੀਕੀ ਗਈ | ਵਿਚਾਰਾਂ ਹੋਈਆਂ ਕਿ ਆਉਣ ਵਾਲੇ ਸਮੇਂ 'ਚ ਵੱਧ ਤੋਂ ਵੱਧ ਨੌਜਵਾਨ ਪੀੜ੍ਹੀ ਨੂੰ ਸਾਹਿਤ ਦੇ ਨਾਲ ਜੋੜਿਆ ਜਾਵੇ | ਪੰਜਾਬੀ ਸਾਹਿਤ ਦਾ ਘੇਰਾ ਵਧਾਇਆ ਜਾਵੇ | ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿਚ ਕਵੀ ਦਰਬਾਰ ਕੀਤਾ ਜਾਵੇਗਾ, ਜਿਸ ਦੀ ਤਰੀਕ ਅਗਲੇ ਪ੍ਰੋਗਰਾਮ ਵਿਚ ਦੱਸੀ ਜਾਵੇਗੀ | ਇਸ ਮੌਕੇ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਬਾਰੇ ਬੁਲਾਰਿਆਂ ਨੇ ਚਰਚਾ ਕੀਤੀ ਗਈ | ਮੀਟਿੰਗ 'ਚ ਨਰਿੰਦਰ ਮਾਹੀ, ਮੋਹਨ ਬੀਕਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਖਟਕੜ ਕਲਾਂ, ਦੀਪ ਕਲੇਰ, ਪਰਮਜੀਤ ਖਟੜਾ, ਅਕਾਸ਼ ਮਾਹੀ, ਤਲਵਿੰਦਰ ਸ਼ੇਰਗਿੰਲ, ਸ਼ਿੰਗਾਰਾ ਲੰਗੇਰੀ ਜਨਰਲ ਸਕੱਤਰ, ਕੁਲਜੀਤ ਬੀਕਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੜੋਆ ਖੇਤਰ ਦੇ ਕਿਸਾਨਾਂ ਦੀ ਪੁਕਾਰ: ਸਾਡੇ ਵੱਲ ਵੀ ਕਰ ਦਿਓ ਪਾਣੀ ਦੀ ਬੁਛਾਰ, ਕੰਢੀ ਨਹਿਰ ਦੇ ਹੁੰਦਿਆਂ ਵੀ ਖੇਤ ਪਿਆਸੇ... ਅਗਲੀ ਖ਼ਬਰ ਪੰਤ ਨੇ ਲਖਨਊ ਦੇ ਕਪਤਾਨ ਵਜੋਂ ਅਸਤੀਫ਼ਾ ਦਿੱਤਾ <br/>
Ad Position 24
No active advertisement