ਨਵੀਂ ਦਿੱਲੀ, 29 ਮਈ (ਪੀ.ਟੀ.ਆਈ.)-ਰਿਸ਼ਭ ਪੰਤ ਨੇ ਆਈ.ਪੀ.ਐਲ. ਫਰੈਂਚਾਇਜ਼ੀ, ਲਖਨਊ ਸੁਪਰ ਜਾਇੰਟਸ (ਐਲ.ਐਸ.ਜੀ.) ਦੇ ਕਪਤਾਨ ਵਜੋਂ ਅਸਤੀਫਾ ਦੇਣ ਦਾ ਫ਼ੈਸਲਾ ਕੀਤਾ ਹੈ | ਫਰੈਂਚਾਇਜ਼ੀ ਨੇ ਇਕ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਪੰਤ ਨੇ ਖੁਦ ਕਪਤਾਨੀ ਛੱਡਣ ਦੀ ਬੇਨਤੀ ਕੀਤੀ | ਜੋ ਹੁਣ ਸਵੀਕਾਰ ਕਰ ਲਈ ਗਈ ਹੈ | ਲਖਨਊ ਦੀ ਟੀਮ ਇਸ ਸੀਜ਼ਨ ਵਿਚ 10ਵੇਂ ਤੇ ਆਖਰੀ ਸਥਾਨ 'ਤੇ ਰਹੀ | ਪਿਛਲੇ ਸੀਜ਼ਨ 'ਚ ਵੀ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ, ਜਿੱਥੇ ਉਹ 7ਵੇਂ ਸਥਾਨ 'ਤੇ ਰਹੇ | ਪੰਤ ਦੀ ਕਪਤਾਨੀ ਹੇਠ 2 ਸੀਜ਼ਨਾਂ ਵਿਚ, ਲਖਨਊ 28 ਵਿੱਚੋਂ ਸਿਰਫ਼ 10 ਮੈਚਾਂ 'ਚ ਜਿੱਤ ਪ੍ਰਾਪਤ ਕਰਨ 'ਚ ਕਾਮਯਾਬ ਰਿਹਾ | ਇਸ ਫੈਸਲੇ ਦਾ ਐਲਾਨ ਕਰਦੇ ਹੋਏ, ਲਖਨਊ ਦੇ ਕ੍ਰਿਕਟ ਡਾਇਰੈਕਟਰ, ਟÏਮ ਮੂਡੀ ਨੇ ਕਿਹਾ ਕਿ ਖੇਡ ਦੀ ਦੁਨੀਆ 'ਚ ਅਜਿਹੇ ਫੈਸਲੇ ਲੈਣਾ ਕਦੇ ਵੀ ਆਸਾਨ ਨਹੀਂ ਹੁੰਦਾ | ਲਖਨਊ ਸੁਪਰ ਜਾਇੰਟਸ ਨੇ ਪੰਤ ਨੂੰ 27 ਕਰੋੜ ਰੁਪਏ 'ਚ ਖਰੀਦਿਆ ਸੀ | ਨਤੀਜੇ ਵਜੋਂ, ਉਸਦੇ ਪ੍ਰਦਰਸ਼ਨ ਦੀ ਸਖ਼ਤ ਜਾਂਚ ਕੀਤੀ ਜਾ ਰਹੀ ਸੀ | ਇਸ ਦÏਰਾਨ, ਉਹ ਦÏੜਾਂ ਬਣਾਉਣ ਲਈ ਸੰਘਰਸ਼ ਕਰਦਾ ਰਿਹਾ | ਮÏਜੂਦਾ ਸੀਜ਼ਨ 'ਚ ਉਹ ਸਿਰਫ਼ 312 ਦÏੜਾਂ ਬਣਾਉਣ 'ਚ ਕਾਮਯਾਬ ਰਿਹਾ |
ਖੇਡ ਸੰਸਾਰ
Free
ਪੰਤ ਨੇ ਲਖਨਊ ਦੇ ਕਪਤਾਨ ਵਜੋਂ ਅਸਤੀਫ਼ਾ ਦਿੱਤਾ <br/>
ਅਜੀਤ ਡੈਸਕ
30-05-2026