ਬਲਾਚੌਰ, 18 ਜੂਨ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਆਪ ਯੂਥ ਵਿੰਗ ਪੰਜਾਬ ਦੇ ਜਨਰਲ ਸੈਕਟਰੀ ਚੌਧਰੀ ਸੰਜੀਵ ਚੇਚੀ ਅਤੇ ਮਾਰਕੀਟ ਕਮੇਟੀ ਬਲਾਚੌਰ ਦੇ ਚੇਅਰਮੈਨ ਸੇਠੀ ਉਧਨਵਾਲ ਵੱਲੋਂ ਇਲਾਕੇ ਦੀਆਂ ਬਣਨ ਵਾਲੀਆਂ ਨਵੀਆਂ ਸੜਕਾਂ ਅਤੇ ਕੰਕਰੀਟ ਦੇ ਚੱਲ ਰਹੇ ਢਿੱਲੇ ਕਾਰਜ ਸਬੰਧੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਵਿਸ਼ੇਸ਼ ਤੌਰ ‘ਤੇ ਮੁਲਾਕਾਤ ਕਰਕੇ ਲਿਖਤੀ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਲਾਲਪੁਰ ਟੱਪਰੀਆਂ ਤੋਂ ਚਰਾਣ ਤੱਕ 1600 ਫੁੱਟ ਸੜਕ, ਪਿੰਡ ਮਹਿਮੂਦਪੁਰ ਗਾਦੜੀਆਂ ਤੋਂ ਉਲਦਣੀ ਵਾਇਆ ਨਹਿਰ ਤੱਕ ਇੱਕ ਕਿਲੋਮੀਟਰ ਸੜਕ, ਪਿੰਡ ਰੋੜੀ ਤੋਂ ਕਰੀਮਪੁਰ, ਟੋਰੋਵਾਲ ਰੋਡ ਤੱਕ 1200 ਮੀਟਰ ਸੜਕ, ਪਿੰਡ ਮਹਿਮੂਦਪੁਰ ਮੰਡਾਰ ਅਵਤਾਰ ਸਿੰਘ ਦੇ ਘਰ ਤੋਂ ਮਹਿੰਦਰ ਸਿੰਘ ਦੇ ਘਰ ਤੱਕ 1100 ਫੁੱਟ ਸੜਕ, ਪਿੰਡ ਪੋਜੇਵਾਲ ਤੋਂ ਸਤੀਆਂ ਚੇਚੀ ਗੋਤ ਤੱਕ ਇੱਕ ਕਿਲੋਮੀਟਰ ਸੜਕ, ਪਿੰਡ ਭੱਦੀ ਸਕੂਲ ਤੋਂ ਬੂੰਗੜੀ ਕੁਟੀਆ ਸਾਹਿਬ ਤੱਕ 25 ਫੁੱਟ ਪੁਲੀ, ਪਿੰਡ ਸਹੂੰਗੜਾ ਤੋਂ ਥਾਣਾ ਬੋਹੜਾ ਗੜਸ਼ੰਕਰ ਤੱਕ ਤਿੰਨ ਕਿਲੋਮੀਟਰ ਸੜਕ, ਪਿੰਡ ਮੋਹਰ ਤੋਂ ਆਕਲਿਆਣਾ ਤੱਕ ਤਿੰਨ ਕਿਲੋਮੀਟਰ ਸੜਕਾਂ ਬਣਾਉਣ ਸਬੰਧੀ ਲਿਖਤੀ ਤੌਰ ‘ਤੇ ਮੰਗ ਪੱਤਰ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਇਲਾਕੇ ਅੰਦਰ ਕੰਕਰੀਟ ਦੇ ਚੱਲ ਰਹੇ ਢਿੱਲੇ ਕਾਰਜ ਸਬੰਧੀ ਵੀ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ। ਜਿਸ ‘ਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਬਰਸਟ ਨੇ ਉਕਤ ਆਗੂਆਂ ਨੂੰ ਪੂਰਾ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਵੱਲੋਂ ਦਰਸਾਏ ਗਏ ਕਾਰਜ ਪਹਿਲ ਦੇ ਅਧਾਰ ‘ਤੇ ਪੂਰੇ ਕਰਵਾਏ ਜਾਣਗੇ। ਇਸ ਮੌਕੇ ਦਿਲਜੀਤ ਸਿੰਘ ਬੈਂਸ ਖੁਰਦਾਂ, ਮਨਿੰਦਰ ਸਿੰਘ ਸਰਪੰਚ ਸੁੱਜੋਵਾਲ ਆਦਿ ਹਾਜ਼ਰ ਸਨ।