03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਰਾਹਗੀਰਾਂ ਨੇ ਡੀ. ਸੀ. ਤੇ ਮੰਡੀ ਬੋਰਡ ਦੇ ਅਧਿਕਾਰੀਆਂ ਤੋਂ ਪੋਲ ਹਟਾਉਣ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 20-06-2026
ਸੜੋਆ, 19 ਜੂਨ (ਹਰਮੇਲ ਸਹੂੰਗੜਾ)-ਸੜੋਆ ਤੋਂ ਵਾਇਆ ਦਿਆਲਾ, ਮਹਿੰਦਪੁਰ ਤੇ ਮਜਾਰੀ ਤੋਂ ਆਮ ਲੋਕਾਂ ਨੂੰ ਸਹੂਲਤ ਦੇਣ ਲਈ 18 ਫੁੱਟਾ ਰੋਡ ਬਣਾਇਆ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਕਿਤੇ ਨਾ ਕਿਤੇ ਬਹੁਤ ਵੱਡੀਆਂ ਅਣਗਿਲੀਆਂ ਹੋਣ ਕਰਕੇ ਪਿੰਡਾਂ ਦੇ ਵਿਚ ਛੋਟੇ ਮੋਟੇ ਮੋੜਾਂ ਉੱਪਰ ਬਲਾਕ ਦੇ ਬਹੁਤ ਸਾਰੇ ਪਿੰਡਾਂ ਵਿਚ ਪਿੰਡਾਂ ਦੇ ਲੋਕਾਂ ਵਲੋਂ ਸੜਕਾਂ ਦੇ ਕਿਨਾਰੇ ‘ਤੇ ਲੋਹੇ ਦੇ ਪੋਲ ਗੱਡੇ ਹਨ ਜਾਂ ਫਿਰ ਵੱਡੇ-ਵੱਡੇ ਪੱਥਰ ਜਾਂ ਮਿੱਟੀ ਦੀਆਂ ਵੱਟਾਂ ਲਾਉਣ ਕਰਕੇ ਸੜਕਾਂ ਦੇ ਆਲੇ ਦੁਆਲੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜੋ ਕਿ ਆਉਣ ਜਾਣ ਵਾਲੇ ਵੱਡੇ ਵਹੀਕਲਾਂ ਲਈ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ। ਇਹ ਮਿਸਾਲ ਪਿੰਡ ਦਿਆਲਾਂ ਦੇ ਕੋਲ ਮੋੜ ਦੇ ਉੱਪਰ ਕਿਸੇ ਵਿਅਕਤੀ ਵਲੋਂ ਸੜਕ ਦੇ ਕਿਨਾਰੇ ਕੋਲ ਪੋਲ ਗੱਡੇ ਹੋਣ ਕਰਕੇ ਮਜਾਰੀ ਸਾਈਡ ਤੋਂ ਆਇਆ ਇਕ ਵੱਡਾ ਵਹੀਕਲ ਜੋ ਕਿ ਪੂਰੀ ਤਰ੍ਹਾਂ ਨਾ ਮੁੜਨ ਕਰਕੇ ਉਸ ਮੋੜ ਦੇ ਵਿਚ ਹੀ ਫਸ ਗਿਆ। ਡਰਾਇਵਰ ਵਲੋਂ ਬੜੀ ਮੁਸਤੈਦੀ ਨਾਲ ਅੱਗੇ ਪਿੱਛੇ ਆਪਣੇ ਟਰਾਲੇ ਨੂੰ ਕਰਕੇ ਥੋੜਾ ਜਿਹਾ ਲੱਗੇ ਹੋਏ ਲੋਹੇ ਦੇ ਪੋਲਾ ਨਾਲ ਗੱਡੀ ਟਕਰਾਉਂਦੀ ਹੋਈ ਕੱਢਣ ਵਿਚ ਸਫਲ ਹੋ ਗਿਆ। ਖੜ੍ਹੇ ਹੋਏ ਕੁੱਝ ਰਾਹਗੀਰਾਂ ਨੇ ਦੱਸਿਆ ਹੈ ਕਿ ਵੱਡੀ ਗੱਡੀ ਅਗਰ ਕਿਤੇ ਦੂਜੀ ਸਾਈਡ ਲੱਗੇ ਹੋਏ ਬਿਜਲੀ ਦੇ ਖੰਭੇ ਵਿੱਚ ਟਕਰਾ ਜਾਂਦੀ ਤਾਂ ਬਹੁਤ ਵੱਡਾ ਹਾਦਸਾ ਹੋ ਜਾਣਾ ਸੀ। ਉਨ੍ਹਾਂ ਕਿਹਾ ਇਕ ਸਾਈਡ ਮਕਾਨ ਦੇ ਨਾਲ ਲੱਗੇ ਹੋਏ ਬਿਜਲੀ ਦੇ ਖੰਬੇ ਤੋਂ ਦੂਜੀ ਸਾਈਡ ਚੜ੍ਹਦੇ ਪਾਸੇ ਕਿਸੇ ਥਾਂ ਵਾਲੇ ਨੇ ਰੋਡ ਦੇ ਕਿਨਾਰੇ ਦੇ ਨਾਲ ਲੋਹੇ ਦੇ ਪੋਲ ਗੱਡੇ ਹੋਣ ਕਰਕੇ ਆਉਣ ਜਾਣ ਵਾਲੀਆਂ ਵੱਡੀਆਂ ਗੱਡੀਆਂ ਨੂੰ ਮੋੜ ਕੱਟਣ ਵਿਚ ਮੁਸ਼ਕਿਲ ਆ ਰਹੀ ਹੈ। ਪਿੰਡ ਦੇ ਲੋਕ ਇਕੱਠੇ ਹੋਣ ਕਰਕੇ ਉਨ੍ਹਾਂ ਨੇ ਦੱਸਿਆ ਕਿ ਇਹ ਪੋਲ ਕਾਫੀ ਚਿਰ ਤੋਂ ਲੱਗੇ ਹੋਏ ਹਨ। ਇਲਾਕੇ ਦੇ ਕੁਝ ਸਮਾਜ ਸੇਵੀ ਜਥੇਬੰਦੀਆਂ ਦੇ ਵਿਅਕਤੀਆਂ ਤੇ ਰਾਹਗੀਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਮੋੜ ਦੇ ਕਿਨਾਰੇ ‘ਤੇ ਲੱਗੇ ਹੋਏ ਲੋਹੇ ਦੇ ਪੋਲਾਂ ਨੂੰ ਹਟਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਕਾਠਗੜ੍ਹ ਪੁਲਿਸ ਵਲੋਂ ਚੋਰੀ ਦੇ 2 ਮੋਟਰਸਾਈਕਲਾਂ ਸਮੇਤ ਇਕ ਕਾਬੂ ਅਗਲੀ ਖ਼ਬਰ ਤਹਿਸੀਲ ’ਚ ਰਜਿਸਟਰੀਆਂ ਤੇ ਵਸੀਅਤਾਂ ਕਰਵਾਉਣ ਆਏ ਲੋਕੀ ਹੋਏ ਖੱਜਲ-ਖੁਆਰ
Ad Position 24
No active advertisement