09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਮੁੱਖ ਮੰਤਰੀ ਪੰਜਾਬ ਖ਼ਿਲਾਫ਼ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 27-06-2026
ਬਲਾਚੌਰ, 26 ਜੂਨ (ਦੀਦਾਰ ਸਿੰਘ ਬਰਾਚੌਰੀਆ, ਨਰੇਸ਼ ਧੌਲ)-ਸਿੱਖ ਪੰਥ ਦੀ ਸਿਰਮੌਰ ਧਾਰਮਿਕ ਤੇ ਸੰਵਿਧਾਨਕ ਸੰਸਥਾ ‘ਸ੍ਰੀ ਅਕਾਲ ਤਖ਼ਤ ਸਾਹਿਬ’ ਦੀ ਫਸੀਲ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਪੰਥ ਦੋਖੀ ਅਤੇ ‘ਸਿੱਖ ਵਿਰੋਧੀ’ ਐਲਾਨੇ ਜਾਣ ਤੋਂ ਬਾਅਦ ਸਮੁੱਚੇ ਸਿੱਖ ਜਗਤ ਅਤੇ ਵੱਖ-ਵੱਖ ਵਰਗਾਂ ਵਿਚ ਪਾਏ ਜਾ ਰਹੇ ਜਬਰਦਸਤ ਭਾਰੀ ਰੋਸ ਦੇ ਚੱਲਦਿਆਂ ਵਿਧਾਨ ਸਭਾ ਹਲਕਾ ਬਲਾਚੌਰ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਇੰਚਾਰਜ ਸੰਦੀਪ ਚੌਧਰੀ ਹਨੀ ਟੌਂਸਾ ਅਤੇ ਸ਼੍ਰੇਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਬੁਲਾਰੇ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਪਾਰਟੀ ਵਰਕਰਾਂ, ਸਮਰਥਕਾਂ ਅਤੇ ਸੰਗਤਾਂ ਵਲੋਂ ਮੁੱਖ ਚੌਕ ਬਲਾਚੌਰ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਫੂਕਿਆ ਤੇ ਪੰਜਾਬ ਸਰਕਾਰ ਖ਼ਿਲਾਫ਼ ਜਬਰਦਸਤ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰੀ ਇਕੱਠ ਵੱਲੋਂ “ਸ੍ਰੀ ਆਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ” ਦੇ ਅਕਾਸ਼ ਗੁੰਜਾਊ ਜੈਕਾਰੇ ਲਗਾਏ ਗਏ। ਦੂਜੇ ਪਾਸੇ, ਅਕਾਲੀ ਆਗੂਆਂ ਹਲਕਾ ਇੰਚਾਰਜ ਹਨੀ ਟੌਂਸਾ, ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ‘ਤੇ ਪਹਿਰਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦਾ ਮੁਕੰਮਲ ਸਮਾਜਿਕ ਤੇ ਸਿਆਸੀ ਬਾਈਕਾਟ ਕਰਨ ਅਤੇ ਉਨ੍ਹਾਂ ਨੂੰ ਮੂੰਹ ਨਾ ਲਗਾਉਣ। ਇਸ ਰੋਸ ਸਮੇ ਸਤਨਾਮ ਸਿੰਘ ਰਿਟਾਇਰ ਡੀ. ਐਸ. ਪੀ., ਬਿਮਲ ਚੌਧਰੀ ਸਾਬਕਾ ਚੇਅਰਮੈਨ, ਰਾਣਾ ਰਣਦੀਪ ਕੌਸ਼ਲ ਸਾਬਕਾ ਕੌਂਸਲ ਪ੍ਰਧਾਨ, ਗੁਰਪ੍ਰੀਤ ਗੁੱਜਰ, ਦਿਲਾਵਰ ਸਿੰਘ ਦਿਲੀ, ਮੋਹਨ ਸਿੰਘ ਟੱਪਰੀਆਂ, ਮਾਸਟਰ ਦੇਵ ਰਾਜ ਸੰਡਰੇਵਾਲ, ਸੁਰਜੀਤ ਕੋਹਲ਼ੀ, ਹਰਮੇਸ਼ ਲਾਲ ਸੰਢਰੇਵਾਲ, ਰਣਬੀਰ ਸਿੰਘ ਭੱਟੀ ਮੀਤ ਪ੍ਰਧਾਨ ਐਸ.ਸੀ ਵਿੰਗ, ਸੁਖਦੇਵ ਸਿੰਘ ਰੱਕੜਾ ਢਾਹਾਂ , ਸੁਰਿੰਦਰ ਪਾਲ ਮਾਣੇਵਾਲ, ਹਰਜਿੰਦਰ ਸਿੰਘ ਬਲਾਚੌਰ, ਪਵਨ ਕੁਮਾਰ ਕੁੱਕੜਸੂਹਾ, ਧਰਮਪਾਲ ਕੁੱਕੜਸੂਹਾ, ਹਨੀ ਜਾਡਲੀ, ਅਜਮੇਰ ਸਿੰਘ ਭਾਰਾਪੁਰ, ਹਰੀਪਾਲ ਸਿੰਘ ਜਾਡਲੀ, ਹਰਨੇਕ ਸਿੰਘ ਛਦੌੜੀ, ਗੁਰਨਾਮ ਸਿੰਘ ਜੈਨਪੁਰ, ਸ਼ੰਮੀ ਸਰਪੰਚ ਉਧਨਵਾਲ, ਸੁਖਵਿੰਦਰ ਸਿੰਘ ਠਡਿਆਲਾ ਢਾਹਾਂ, ਗੁਰਦੀਪ ਸਿੰਘ ਬਕਾਪੁਰ, ਨਵੀਨ ਕੁਮਾਰ ਚੇਅਰਮੈਨ ਕੁਹਾਰ, ਮੋਹਨ ਸਿੰਘ ਚਾਹਲ, ਸੁੱਚਾ ਸਿੰਘ ਜੈਨਪੁਰ, ਸੁੱਚਾ ਸਿੰਘ ਸੜੋਆ, ਹਰਦੇਵ ਸਿੰਘ ਰਾਣਾ ਮੋਹਰਾ ਪ੍ਰਧਾਨ ਵਪਾਰ ਮੰਡਲ, ਪਿਆਰਾ ਸਿੰਘ ਜੈਨਪੁਰ, ਅਜੀਤ ਸਿੰਘ ਜੈਨਪੁਰ, ਪਰਮਜੀਤ ਸਿੰਘ ਪੰਨਿਆਲੀ, ਅਵਤਾਰ ਸਿੰਘ ਟੌਂਸਾ, ਮਾਸਟਰ ਕਿਸ਼ਨ ਕੁਮਾਰ ਟੌਂਸਾ, ਕਮਲਜੀਤ ਸਿੰਘ ਫਤਿਹਪੁਰ, ਜੀਤ ਰਾਮ, ਬੀਬੀ ਸੁਰਿੰਦਰ ਕੌਰ, ਬੀਬੀ ਰਜਿੰਦਰ ਕੌਰ ਖਾਲਸਾ, ਗੁਰਬਖਸ਼ ਸਿੰਘ ਨਿਆਣਾ ਬੇਟ, ਪੰਜਾਬ ਸਿੰਘ ਸੁੱਜੋਵਾਲ, ਸਦਾਗਰ ਸਿੰਘ ਗਰਲੋ ਬੇਟ, ਸਰਵਣ ਸਿੰਘ ਗਰਲੇ ਬੇਟ, ਅਰਜਨ ਸਿੰਘ, ਕਾਬਲ ਸਿੰਘ ਸੂਰਾਪੁਰ, ਜਗਤਾਰ ਸਿੰਘ ਫਿਰਨੀ ਮਜਾਰਾ, ਜਰਨੈਲ ਸਿੰਘ ਫਿਰਨੀ ਮਜਾਰਾ, ਸੰਤੋਖ ਸਿੰਘ ਰੈਲਮਾਜਰਾ, ਨਿਰਮਲ ਸਿੰਘ ਔਜਲਾ, ਹਵਿੰਦਰ ਸਿੰਘ ਚਾਹਲ, ਭੁਪਿੰਦਰ ਸਿੰਘ ਬਲਾਚੌਰ, ਹਰੀਪਾਲ ਸਿੰਘ ਜਾਡਲੀ, ਚਰਨਜੀਤ ਬਿਟੂ ਆਦੋਆਣਾ, ਬੂਟਾ ਮੰਢਿਆਣੀ, ਸੁਰਜੀਤ ਉਧਨੋਵਾਲ, ਰਾਧੇ ਸ਼ਾਮ ਸ਼ੰਮੀ, ਸੁਰਿੰਦਰ ਕੁਮਾਰ, ਅਜੀਤ ਰਾਮ ਧਿਮਾਨ, ਸਰਵਣ ਸਿੰਘ ਨੰਗਲ, ਮੋਹਨ ਸਿੰਘ ਗੜ੍ਹੀ ਸਰਪੰਚ, ਗੁਰਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਮਹਿੰਦੀਪੁਰ ਤੇ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਥੇ. ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਵਲੋਂ ਗੁਰਦੁਆਰਾ ਸਲਵਾਣਾ ਸਾਹਿਬ ਦੇ ਨਵੇਂ ਬਣਾਏ ਦਰਬਾਰ ਹਾਲ ਦਾ ਉਦਘਾਟਨ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼- ਮਾਸਟਰ ਸੋਹਨ ਸਿੰਘ
Ad Position 24