ਹਰਿਆਣਾ-ਮਾਸਟਰ ਸੋਹਨ ਸਿੰਘ ਦਾ ਜਨਮ ਪਿਤਾ ਧਰਮ ਸਿੰਘ ਦੇ ਘਰ ਮਾਤਾ ਵਿਸ਼ਨ ਕੌਰ ਦੀ ਕੁੱਖੋਂ 14 ਫਰਵਰੀ 1942 ਨੂੰ ਪਿੰਡ ਪੰਡੋਰੀ ਸੂਮਲਾਂ ਵਿਖੇ ਹੋਇਆ। ਆਪ 4 ਭਰਾ ਤੇ ਤਿੰਨ ਭੈਣਾਂ ‘ਚੋਂ ਸਭ ਤੋਂ ਛੋਟੇ ਸਨ। ਆਪ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਅਤੇ ਦਸਵੀਂ ਦੀ ਪੜ੍ਹਾਈ ਗੜ੍ਹਦੀਵਾਲਾ ਤੋਂ ਪ੍ਰਾਪਤ ਕੀਤੀ। ਆਪ ਜੇ. ਬੀ. ਟੀ. ਦਾ ਕੋਰਸ ਕਰਕੇ ਕੁੱਝ ਸਮਾਂ ਡੀ. ਏ. ਵੀ. ਸਕੂਲ ਗੜ੍ਹਦੀਵਾਲਾ ਪੜ੍ਹਾਉਣ ਦੀ ਸੇਵਾ ਨਿਭਾਈ ਅਤੇ 1970 ਤੋਂ ਆਪ ਸਰਕਾਰੀ ਸੇਵਾ ‘ਚ ਆ ਗਏ। ਉਨ੍ਹਾਂ ਸਿੱਖਿਆ ਵਿਭਾਗ ਅੰਦਰ ਵੱਖ ਵੱਖ ਉੱਚ ਅਹੁਦਿਆਂ ‘ਤੇ ਬਲਾਕ ਭੂੰਗਾ-2 ਦੇ ਵੱਖ-ਵੱਖ ਸਕੂਲਾਂ ‘ਚ ਕਰੀਬ 30 ਸਾਲ ਦੀ ਬੇਦਾਗ਼ ਸੇਵਾ ਕੀਤੇ ਤੇ ਸਾਲ 2000 ‘ਚ ਸੇਵਾ ਮੁਕਤ ਹੋ ਗਏ। ਆਪ ਦਾ ਵਿਆਹ 21 ਜੂਨ 1964 ਨੇ ਸੀਤਲ ਕੌਰ (ਸੈਂਟਰ ਹੈੱਡ ਟੀਚਰ) ਨਾਲ ਹੋਇਆ ਤੇ ਇਨ੍ਹਾਂ ਦੇ ਘਰ ਦੋ ਪੁੱਤਰਾਂ ਅਮਨਦੀਪ ਸਿੰਘ ਤੇ ਸੰਦੀਪ ਸਿੰਘ ਨੇ ਜਨਮ ਲਿਆ ਜੋ ਉੱਚ ਵਿਦਿਆ ਹਾਸਿਲ ਕਰਕੇ ਵਿਦੇਸ਼ਾਂ ਵਿਚ ਕਾਮਯਾਬ ਹੋਏ ਹਨ। ਉਨ੍ਹਾਂ ਦੇ ਪੋਤਰੇ ਤੇ ਪੋਤਰੀਆਂ ਇਸ ਸਮੇਂ ਵਿਦੇਸ਼ਾਂ ‘ਚ ਇੰਜੀਨੀਅਰ, ਡਾਕਟਰ ਅਤੇ ਉੱਚ ਅਹੁਦਿਆਂ ‘ਤੇ ਸੇਵਾਵਾਂ ਨਿਭਾਅ ਰਹੇ ਹਨ। ਆਪ 19 ਜੂਨ ਨੂੰ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਮਾਸਟਰ ਸੋਹਨ ਸਿੰਘ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਦੇ ਭੋਗ ਤੇ ਅੰਤਿਮ ਅਰਦਾਸ 27 ਜੂਨ ਨੂੰ ਪਿੰਡ ਪੰਡੋਰੀ ਸੂਮਲਾਂ ਵਿਖੇ ਦੁਪਹਿਰ 11:30 ਤੋਂ 1:30 ਵਜੇ ਤੱਕ ਹੋਵੇਗੀ। -ਹਰਮੇਲ ਸਿੰਘ ਖੱਖ