ਔੜ/ਝਿੰਗੜਾਂ, 26 ਜੂਨ (ਕੁਲਦੀਪ ਸਿੰਘ ਝਿੰਗੜ)-ਪਿੰਡ ਮਾਲੋ ਮਜਾਰਾ ਨੇੜੇ ਬਿਸਤ-ਦੁਆਬ ਨਹਿਰ ‘ਤੇ ਸਸ਼ੋਭਿਤ ਇਤਿਹਾਸਕ ਗੁਰਦੁਆਰਾ ਸਲਵਾਣਾ ਸਾਹਿਬ ਵਿਖੇ ਦੇਸ਼-ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਬਣਾਏ ਦਰਬਾਰ ਹਾਲ ਦੇ ਉਦਘਾਟਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦਿਵਸ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਬਾਬਾ ਸਲਵਾਣਾ ਸਾਹਿਬ ਦੀ ਯਾਦ ਨੂੰ ਸਮਰਪਿਤ ਤਿੰਨ ਦਿਨਾਂ ਧਾਰਮਿਕ ਸਮਾਗਮ ਜ਼ਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਤੇ ਮਾਤਾ ਯਸ਼ਪਾਲ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਚੱਲੇ ਤਿੰਨ ਦਿਨਾਂ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਦੂਜੇ ਦਿਨ ਸ੍ਰੀ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਇਆ, ਤੀਜੇ ਤੇ ਆਖਰੀ ਦਿਨ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਗੁਰਮਤਿ ਸੰਗੀਤ ਵਿਦਿਆਲਿਆ ਦੇ ਬੱਚਿਆਂ, ਭਾਈ ਜਸਪ੍ਰੀਤ ਸਿੰਘ ਖੁਸ਼ਦਿਲ ਮੁੰਬਈ ਵਾਲਿਆਂ ਤੋਂ ਇਲਾਵਾ ਪੰਥ ਦੀਆਂ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਤੇ ਪ੍ਰਚਾਰਕਾਂ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਤੇ ਜਿੰਦਾ ਸ਼ਹੀਦ ਜਥੇ. ਬਾਬਾ ਨਿਹਾਲ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ, ਮਾਤਾ ਯਸ਼ਪਾਲ ਕੌਰ ਅਤੇ ਭੈਣ ਬਲਰਾਜ ਕੌਰ ਕੈਨੇਡਾ ਨੇ ਸਾਂਝੇ ਤੌਰ ‘ਤੇ ਦਰਬਾਰ ਹਾਲ ਦਾ ਉਦਘਾਟਨ ਕੀਤਾ। ਇਸੇ ਦਿਨ ਰਾਤਰੀ ਦੇ ਦੀਵਾਨ ’ਚ ਪੰਥ ਦੇ ਮਹਾਨ ਰਾਗੀ ਜਥਾ ਭਾਈ ਜਸਵੀਰ ਸਿੰਘ ਖਾਲਸਾ ਪਾਉਂਟਾ ਸਾਹਿਬ, ਭਾਈ ਰਸ਼ਪਾਲ ਸਿੰਘ ਪਰਮਾਰ, ਭਾਈ ਸੁਖਦੇਵ ਸਿੰਘ ਦਲੇਰ ਕਥਾਵਾਚਕ, ਭਾਈ ਦਲਵਿੰਦਰ ਸਿੰਘ ਅੱਪਰਾ ਕਥਾ ਵਾਚਕ ਤੋਂ ਇਲਾਵਾ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਨੇ ਗੁਰਬਾਣੀ ਕੀਰਤਨ, ਢਾਡੀ ਵਾਰਾਂ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਿਆਂ ਉਨ੍ਹਾਂ ਬਾਣੀ ਤੇ ਬਾਣੇ ਨਾਲ ਸੰਗਤਾਂ ਨੂੰ ਜੁੜਨ ਲਈ ਪ੍ਰੇਰਿਤ ਕੀਤਾ। ਅੰਤ ਵਿਚ ਗੁਰੂ ਘਰ ਦੇ ਸੇਵਾਦਾਰ ਬਾਬਾ ਜਬਰਜੰਗ ਸਿੰਘ ਵਲੋਂ ਸਾਰੇ ਸਹਿਯੋਗੀਆਂ, ਦਾਨੀਆਂ, ਸੇਵਾਦਾਰਾਂ ਤੇ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਭਾਈ ਦਲਵਿੰਦਰ ਸਿੰਘ ਅੱਪਰਾ ਵਲੋਂ ਨਿਭਾਈ ਗਈ। ਇਸ ਮੌਕੇ ਬਾਬਾ ਨਿਹਾਲ ਸਿੰਘ ਵਲੋਂ ਇਸ ਗੁਰੂ ਘਰ ਦੇ ਸੇਵਾਦਾਰ ਬਾਬਾ ਜਬਰਜੰਗ ਸਿੰਘ ਤੇ ਉਨਾਂ ਦੀ ਧਰਮ ਪਤਨੀ ਰਜਿੰਦਰ ਕੌਰ ਦਾ ਗੁਰੂ ਘਰ ਲਈ ਵਧੀਆ ਸੇਵਾਵਾਂ ਦੇਣ ‘ਤੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਗੁਰਬਖਸ਼ ਸਿੰਘ ਖਾਲਸਾ ਮੈਂਬਰ ਐਸ. ਜੀ. ਪੀ. ਸੀ, ਗੁਰਜੀਤ ਸਿੰਘ, ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ ਅਜੀਤ ਸਿੰਘ, ਸੁੱਖਾ ਪੰਚ, ਬਿੱਟੂ ਬੈਰਸੀਆਂ, ਦੀਪਾ ਥਾਂਦੀ, ਜਿੰਦਰ ਸਿੰਘ ਪ੍ਰਧਾਨ, ਹੈਪੀ ਮਾਹਲਾਂ, ਜਸਕੀਰਤ ਸਿੰਘ ਥਾਂਦੀ, ਹਰਮਨ ਸਿੰਘ ਢਿੱਲੋਂ, ਜਰਨੈਲ ਸਿੰਘ ਬਰਿਆਣਾ, ਜੱਗਾ ਸਿੰਘ ਬਰਿਆਣਾ, ਅਮਰੀਕ ਸਿੰਘ ਪੁਰੇਵਾਲ, ਜਸਕਰਨ ਸਿੰਘ ਗੜ੍ਹੀ, ਹਰਮਨ ਸਿੰਘ ਕੈਨੇਡਾ, ਜੱਸਾ ਸਿੰਘ ਗੜ੍ਹੀ, ਕਾਕਾ ਗੜ੍ਹੀ, ਸਤਿੰਦਰ ਸਿੰਘ ਮਾਨ, ਯੁਵੀ ਸਿੰਘ, ਭੁਪਿੰਦਰ ਸਿੰਘ ਗਿੱਲ ਤੇ ਸੰਗਤਾਂ ਹਾਜ਼ਰ ਸਨ।