09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸਕੂਟਰੀ ਨੂੰ ਅਣਪਛਾਤੇ ਵਾਹਨ ਨੇ ਪਿੱਛੋਂ ਮਾਰੀ ਟੱਕਰ

Ad Position 21
No active advertisement
ਅਜੀਤ ਡੈਸਕ 27-06-2026
ਕਾਠਗੜ੍ਹ, 26 ਜੂਨ (ਹਰਸਿਮਰਨ ਸਿੰਘ ਕਲੇਰ)-ਰੋਪੜ-ਬਲਾਚੌਰ ਨੈਸ਼ਨਲ ਹਾਈਵੇ ਨੇੜੇ ਰੈਲਮਾਜਰਾ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੇ ਸਾਹਮਣੇ ਸਕੂਟਰੀ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਸ. ਐਸ. ਐਫ ਟੀਮ ਦੇ ਇੰਚਾਰਜ ਏ. ਐਸ. ਆਈ. ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਤਾਂ ਉਨ੍ਹਾਂ ਨੇ ਤਰੁੰਤ ਜਾ ਕੇ ਦੇਖਿਆ ਕਿ ਇਕ ਸਕੂਟਰੀ ਜਿਸ ਦਾ ਨੰਬਰ ਪੀ.ਬੀ 12 ਜੇ 3775 ਜਿਸ ਨੂੰ ਸੁਖਦੇਵ ਜੋਸ਼ੀ ਪੁੱਤਰ ਪਤੰਬਰ ਜੋਸ਼ੀ ਵਾਸੀ ਆਦਰਸ਼ ਨਗਰ ਰੋਪੜ ਚਲਾ ਰਿਹਾ ਸੀ, ਜੋ ਕਿ ਰੋਪੜ ਤੋਂ ਬਲਾਚੌਰ ਜਾ ਰਿਹਾ ਸੀ। ਉਸ ਦੀ ਸਕੂਟਰੀ ਪਿੱਛੇ ਉਸ ਦੀ ਪਤਨੀ ਸਸ਼ੀ ਜੋਸ਼ੀ ਸਵਾਰ ਸੀ ਜਦੋਂ ਇਹ ਸਕੂਟਰੀ ਲੈ ਕੇ ਉਪਰੋਕਤ ਸਥਾਨ ‘ਤੇ ਪਹੁੰਚੇ ਤਾਂ ਇਨ੍ਹਾਂ ਦੀ ਸਕੂਟਰੀ ਨੂੰ ਪਿੱਛੋਂ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ, ਜਿਸ ਨਾਲ ਸਕੂਟਰੀ ਦਾ ਸਤੁੰਨਲ ਵਿਗੜ ਗਿਆ ਅਤੇ ਦੋਨੋਂ ਸਕੂਟਰੀ ਸਵਾਰ ਪਤੀ-ਪਤਨੀ ਡਿੱਗ ਕੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਐਸ. ਐਸ. ਐਫ ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਿਟੀ ਦੀ ਐਂਬੂਲੈਂਸ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਰੋਪੜ ਵਿਖੇ ਦਾਖਲ ਕਰਵਾਇਆ ਗਿਆ। ਹਾਦਸੇ ਵਿਚ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਤੇ ਸਕੂਟਰੀ ਨੁਕਸਾਨੀ ਗਈ।
Ad Position 22
No active advertisement
ਪਿਛਲੀ ਖ਼ਬਰ ਸਰਪੰਚ ਸੰਤੋਖ ਸਿੰਘ ਸ਼ਿਵਾਲਿਕ ਦਾ ਸੈਣੀ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਨਿਯੁਕਤ ਹੋਣ ’ਤੇ ਵਿਧਾਇਕਾ ਕਟਾਰੀਆ ਵਲੋਂ... ਅਗਲੀ ਖ਼ਬਰ ਜਥੇ. ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਵਲੋਂ ਗੁਰਦੁਆਰਾ ਸਲਵਾਣਾ ਸਾਹਿਬ ਦੇ ਨਵੇਂ ਬਣਾਏ ਦਰਬਾਰ ਹਾਲ ਦਾ ਉਦਘਾਟਨ
Ad Position 24