10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਗੁਰਦੁਆਰਾ ਸ੍ਰੀ ਭਾਗਵਾਨੀ ਸਾਹਿਬ ਵਿਖੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 27-06-2026
ਔੜ, 26 ਜੂਨ (ਗੁਰਨਾਮ ਸਿੰਘ ਸੈਣੀ)-ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦੱਲ ਚੱਲਦਾ ਵਹੀਰ ਚੱਕਰਵਰਤੀ ਪੰਜਵਾ ਤਖਤ 96 ਕਰੋੜੀ ਨਿਹੰਗ ਸਿੰਘਾਂ ਮਿਸਲ ਸ੍ਰੀ ਅਨੰਦਪੁਰ ਸਾਹਿਬ 6 ਜੂਨ 1984 ਦੇ ਪ੍ਰਸਿੱਧ ਪਵਿੱਤਰ ਧਾਰਮਿਕ ਅਸਥਾਨ ਗੁਰਦੁਆਰਾ ਸ੍ਰੀ ਭਗਵਾਨੀ ਸਾਹਿਬ (ਭਗਵਾਨ ਸਿੰਘ ਵਾਲਾ) ਯਾਦਗਾਰ ਸਿੱਖ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਛਾਉਣੀ ਨਿਹੰਗ ਸਿੰਘਾਂ ਬਾਬਾ ਬੁੱਢਾ ਦਲ ਫਾਂਬੜਾ ਰੋਡ ਨੇੜੇ ਬੱਸ ਅੱਡਾ ਔੜ ਗੜ੍ਹੱਪੜ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਸਿੱਖ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਪਾਠ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਉਪਰੰਤ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਵੀ ਵਰਤਾਈਆਂ ਗਈਆਂ, ਆਰਤੀ-ਆਰਤੇ ਦੇ ਕੀਰਤਨ ਉਪਰੰਤ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ। ਜਲ-ਜੀਰਾ, ਛੋਲਿਆਂ ਦੇ ਪ੍ਰਸ਼ਾਦ, ਭੁਜੀਆ ਤੇ ਕਈ ਪ੍ਰਕਾਰ ਦੇ ਪਕਵਾਨ ਵੀ ਵਰਤਾਏ ਗਏ। ਇਸ ਮੌਕੇ ਮੁੱਖ ਪ੍ਰਬੰਧਕ ਜਥੇਦਾਰ ਸੰਤ ਬਾਬਾ ਠਾਕੁਰ ਸਿੰਘ ਨੇ ਕਥਾ ਵਿਚਾਰਾਂ ਕਰਦਿਆਂ ਹੋਇਆਂ ਸੰਗਤਾਂ ਨੂੰ ਗੁਰੂ ਅਰਜਨ ਦੇਵ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਲਸਾਨੀ ਸ਼ਹਾਦਤ ਦਾ ਇਤਿਹਾਸ ਸਰਵਣ ਕਰਵਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਹਰੀਸ਼ ਮਿਗਲਾਨੀ, ਹੇਮਰਾਜ ਲੱਕੀ ਡੀ. ਜੇ., ਜਥੇਦਾਰ ਬਿਸ਼ਨ ਸਿੰਘ ਝਿੰਗੜ, ਤੀਰਥ ਸਿੰਘ ਰਸੂਲਪੁਰ, ਇੰਦਰਵੀਰ ਸਿੰਘ ਗੋਸਲ, ਗੋਪਾਲ ਸਿੰਘ, ਕੇਹਰ ਸਿੰਘ, ਹਰੀ ਸਿੰਘ, ਧਿਆਨ ਸਿੰਘ, ਅੰਮ੍ਰਿਤਪਾਲ ਸਿੰਘ ਸਾਜਨ, ਜਥੇਦਾਰ ਗੁਰਮੁਖ ਸਿੰਘ ਲੋਧੀਪੁਰ, ਰਾਜਕੁਮਾਰ ਕਰਿਆਨਾ ਸਟੋਰ, ਹਰਮਨ ਸਿੰਘ, ਗੁਰਪ੍ਰੀਤ ਸਿੰਘ ਤੇ ਅੰਸ਼ਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਪੰਚਾਂ ਨੂੰ 10 ਹਜ਼ਾਰ ਰੁਪਏ ਮਹੀਨਾਵਾਰ ਮਾਣ ਭੱਤਾ ਦੇਣ ਦਾ ਫੈਸਲਾ ਸ਼ਲਾਘਾਯੋਗ-ਕਰਨਵੀਰ ਕਟਾਰੀਆ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਚੱਕ ਸਿੰਘਾ ਵਿਖੇ ਜੋੜ ਮੇਲਾ 30 ਨੂੰ
Ad Position 24