02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਕਾਰਪੋਰੇਟ ਪੂੰਜੀਵਾਦ ਦੀਆਂ ਨੀਤੀਆਂ ਮਨੁੱਖੀ ਸਵੈ ਮਾਣ ਲਈ ਘਾਤਕ-ਕਰਨ ਸਿੰਘ ਰਾਣਾ

Ad Position 21
No active advertisement
ਅਜੀਤ ਡੈਸਕ 29-06-2026

ਰੱਤੇਵਾਲ/ਕਾਠਗੜ੍ਹ, 28 ਜੂਨ (ਅਸ਼ੋਕ ਕੁਮਾਰ ਲੀਲ, ਹਰਸਿਮਰਨ ਜੋਤ ਸਿੰਘ ਕਲੇਰ)-ਕੇਂਦਰ ਤੇ ਸੂਬਾ ਸਰਕਾਰ ਕਾਰਪੋਰੇਟ ਪੂੰਜੀਵਾਦੀ ਨੀਤੀਆਂ ਲਾਗੂ ਕਰਕੇ ਮਨੁੱਖੀ ਸਮਾਜ ਦੇ ਅਸਲ ਮੁੱਦਿਆਂ ਅਤੇ ਮੰਗਾਂ ‘ਤੇ ਪਰਦਾ ਪਾ ਰਹੀਆਂ ਹਨ। ਇਹ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਇਥੇ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਨ੍ਹਾਂ ਨੀਤੀਆਂ ਸਦਕਾ ਮੁਕੇਸ਼ ਅੰਬਾਨੀ ਦੀ ਜਾਇਦਾਦ ਪਿਛਲੇ 12 ਸਾਲਾਂ ਵਿਚ ਇਕ ਲੱਖ 55 ਹਜ਼ਾਰ ਕਰੋੜ ਤੋਂ ਵੱਧ ਕੇ 8 ਲੱਖ ਕਰੋੜ ਹੋ ਗਈ ਹੈ। ਇਸੇ ਤਰ੍ਹਾਂ ਅਡਾਨੀ ਕਾਰਪੋਰੇਟ ਦੀ ਜਾਇਦਾਦ ਪਿਛਲੇ 12 ਸਾਲਾਂ ਵਿਚ 45 ਹਜ਼ਾਰ ਕਰੋੜ ਰੁਪਏ ਤੋਂ ਵੱਧ ਕੇ ਸੱਤ ਲੱਖ ਕਰੋੜ ਦੀ ਹੋ ਗਈ ਹੈ ਅਤੇ 100 ਕਰੋੜ ਭਾਰਤੀਆਂ ਦੀ ਆਮਦਨ 16 ਹਜ਼ਾਰ ਪ੍ਰਤੀ ਮਹੀਨਾ ਤੋਂ ਵੀ ਘੱਟ ਗਈ ਹੈ। ਸਾਥੀ ਰਾਣਾ ਨੇ ਕਿਹਾ ਕਿ ਕਾਰਪੋਰੇਟ ਘਰਾਣੇ ਸਾਮਰਾਜੀ ਪੂੰਜੀ ਨਾਲ ਮਿਲ ਕੇ ਇਕ ਆਗਿਆਕਾਰੀ ਗੁਲਾਮ, ਵਿਕਾਊ ਤੇ ਮੰਗਤੇ ਮਨੁੱਖ ਦੀ ਸਿਰਜਣਾ ਕਰਨ ਲਈ ਪੂਰਾ ਤਾਣ ਲਾ ਰਹੇ ਹਨ। ਜਦ ਕਈ ਏਕੜ ਜਮੀਨਾਂ ਦਾ ਮਾਲਕ ਮੁਫਤ ਰਾਸ਼ਨ ਦੀਆਂ ਕਿੱਟਾਂ ਲੈਣ ਲਈ ਲੋੜਵੰਦਾਂ ਦੀ ਕਤਾਰ ਵਿਚ ਖੜ੍ਹਾ ਹੋ ਜਾਵੇ, ਜਦ ਕੋਈ ਭੈਣ ਹਜ਼ਾਰ ਰੁਪਏ ਦੀ ਸਕੀਮ ਦੇ ਪੈਸਿਆਂ ਨਾਲ ਮੇਕਅੱਪ ਅਤੇ ਸੂਟ ਲੈਣ ਦੀਆਂ ਗੱਲਾਂ ਕਰੇ ਤਾਂ ਸਮਝ ਆਉਂਦੀ ਹੈ ਕਿ ਕਾਰਪੋਰੇਟ ਪੂੰਜੀਵਾਦ ਆਪਣੀ ਘਣਾਉਣੀ ਸਾਜਿਸ਼ ਵਿਚ ਕਾਮਯਾਬ ਹੋ ਰਿਹਾ ਹੈ। ਸਾਥੀ ਰਾਣਾ ਨੇ ਹਾਕਮ ਰਾਜਨੀਤਿਕ ਧਿਰਾਂ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਇਹ ਧਿਰਾਂ ਕਿਸੇ ਵੀ ਲੋਕ ਪੱਖੀ ਅੰਦੋਲਨ ਦਾ ਹਿੱਸਾ ਨਹੀਂ ਬਣ ਰਹੀਆਂ ਸਿਰਫ ਕਾਰਪੋਰੇਟ ਪੂੰਜੀਵਾਦ ਦੇ ਕਰਿੰਦੇ ਦੇ ਤੌਰ ‘ਤੇ ਵਿਚਰ ਰਹੀਆਂ ਹਨ। ਉਨ੍ਹਾਂ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾ ਤੇ ਹੋਰ ਕਿਰਤੀ ਲੋਕਾਂ ਵਲੋਂ ਲੜੇ ਜਾ ਰਹੇ ਅੰਦੋਲਨਾਂ ਦੇ ਹਿੱਸੇਦਾਰ ਬਣਨ ਤਾਂ ਕਿ ਕਾਰਪੋਰੇਟ ਪੱਖੀ ਅਤੇ ਸਾਮਰਾਜਵਾਦ ਪੱਖੀ ਨੀਤੀਆਂ ਨੂੰ ਪੁੱਠਾ ਗੇੜਾ ਦਿੱਤਾ ਜਾ ਸਕੇ। ਇਸ ਮੌਕੇ ਕਰਨੈਲ ਸਿੰਘ ਭੱਲਾ, ਮਨੋਹਰ ਲਾਲ, ਬੀਬੀ ਸ਼ਸ਼ੀ ਰਾਣਾ, ਸਤਪਾਲ ਸਿੰਘ ਤੇ ਮਾਸਟਰ ਮੋਹਨ ਲਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Ad Position 22
No active advertisement
ਪਿਛਲੀ ਖ਼ਬਰ ਮਹਿੰਦਰਾ ਜੀਪ ਹੋਈ ਹਾਦਸਾਗ੍ਰਸਤ ਅਗਲੀ ਖ਼ਬਰ ਟੋਲ ਪਲਾਜ਼ਾ ਬੱਛੂਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ
Ad Position 24
No active advertisement