01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

2 ਕਿੱਲੋ 12 ਗ੍ਰਾਮ ਹੈਰੋਇਨ, 1 ਦੇਸੀ ਪਿਸਤੌਲ ਤੇ 4 ਜ਼ਿੰਦਾ ਰੌਂਦ ਸਮੇਤ 4 ਕਾਬੂ

Ad Position 21
No active advertisement
ਅਜੀਤ ਡੈਸਕ 03-07-2026
ਨਵਾਂਸ਼ਹਿਰ, 2 ਜੁਲਾਈ (ਦੀਦਾਰ ਸਿੰਘ ਸ਼ੇਤਰਾ, ਹਰਮਿੰਦਰ ਸਿੰਘ ਪਿੰਟੂ)- ਤੁਸ਼ਾਰ ਗੁਪਤਾ ਜ਼ਿਲ੍ਹਾ ਪੁਲਿਸ ਮੁਖੀ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸੀ.ਆਈ.ਏ. ਸਟਾਫ ਨਵਾਂਸ਼ਹਿਰ ਵੱਲੋਂ ਸਨਪ੍ਰੀਤ ਸਿੰਘ ਉਰਫ ਸੰਧੂ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਬੜਵਾ ਥਾਣਾ ਸਦਰ ਨਵਾਂਸ਼ਹਿਰ, ਅਰਮਾਨ ਸੁੰਡ ਉਰਫ ਮਾਨੀ ਪੁੱਤਰ ਬਿੱਟੂ ਰਾਮ ਵਾਸੀ ਪਿੰਡ ਸਲੋਹ ਥਾਣਾ ਸਿਟੀ ਨਵਾਂਸ਼ਹਿਰ ਨੂੰ ਕਾਬੂ ਕਰਕੇ ਉਹਨਾਂ ਕੋਲੋਂ 2 ਕਿੱਲੋ 12 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਹਨਾਂ ਨੂੰ ਪੁਲ ਨਹਿਰ ਸੂਆ ਬਾਹੱਦ ਪਿੰਡ ਸਨਾਵਾ ਤੋਂ ਸਮੇਤ ਮੋਟਰਸਾਈਕਲ ਕਾਬੂ ਕੀਤਾ ਗਿਆ। ਮੁਢਲੀ ਪੁੱਛਗਿਛ ਦੌਰਾਨ ਗ੍ਰਿਫਤਾਰ ਕਥਿਤ ਦੋਸ਼ੀਆਂ ਨੇ ਦੱਸਿਆ ਕਿ ਉਹ ਪ੍ਰਨਵ ਸਹਿਗਲ ਅਤੇ ਸਰਬਜੀਤ ਸਾਬੀ ਦੇ ਪੁਰਾਣੇ ਵਾਕਫਕਾਰ ਹਨ, ਜੋ ਵਿਦੇਸ਼ ਗਏ ਹੋਏ ਹਨ। ਉਹ ਇਹਨਾਂ ਨਾਲ ਸਿਗਨਲ ਐਪ ਰਾਹੀਂ ਸੰਪਰਕ ਵਿੱਚ ਹਨ। ਪ੍ਰਨਵ ਸਹਿਗਲ ਅਤੇ ਸਰਬਜੀਤ ਸਾਬੀ ਦੇ ਕਹਿਣ ‘ਤੇ ਹੀ ਉਹ ਇਹਨਾਂ ਦੀ ਦੱਸੀ ਹੋਈ ਜਗ੍ਹਾ ਤੋਂ ਹੈਰੋਇਨ ਚੁੱਕ ਕੇ ਲਿਆਉਂਦੇ ਸਨ ਅਤੇ ਇਹਨਾਂ ਦੇ ਕਹਿਣ ‘ਤੇ ਹੀ ਉਹ ਇਹਨਾਂ ਵੱਲੋਂ ਭੇਜੇ ਬੰਦਿਆਂ ਨੂੰ ਸਪਲਾਈ ਕਰ ਦਿੰਦੇ ਸਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਪੁਲਿਸ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਮਨਦੀਪ ਕੁਮਾਰ ਉਰਫ ਮਨੀ ਪੁੱਤਰ ਰਾਮ ਕਿਸ਼ਨ ਵਾਸੀ ਸੜੋਆ ਥਾਣਾ ਪੋਜੇਵਾਲ ਅਤੇ ਰੀਤਿਕ ਲੀਲ ਉਰਫ਼ ਅਵੀ ਪੁੱਤਰ ਅਮਨਦੀਪ ਕੁਮਾਰ ਵਾਸੀ ਰੱਤੇਵਾਲ ਥਾਣਾ ਕਾਠਗੜ੍ਹ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਇੱਕ ਪਿਸਟਲ 30 ਬੋਰ ਅਤੇ ਚਾਰ ਜਿੰਦਾ ਰੌਂਦ 30 ਬੋਰ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਹਨਾਂ ਨੂੰ ਵੀ ਵਾਰਦਾਤ ਨੂੰ ਅੰਜਾਮ ਦੇਣ ਲਈ ਪ੍ਰਨਵ ਸਹਿਗਲ ਅਤੇ ਸਰਬਜੀਤ ਸਾਬੀ ਨੇ ਭੇਜਿਆ ਸੀ। ਜਿਹਨਾਂ ਨੂੰ ਪਿੰਡ ਬਘੌਰਾਂ ਨਹਿਰ ਤੋਂ ਗ੍ਰਿਫਤਾਰ ਕਰਕੇ ਮੁਕਦਮਾ ਥਾਣਾ ਸਦਰ ਨਵਾਂਸ਼ਹਿਰ ਦਰਜ ਰਜਿਸਟਰ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਜੰਗਲਾਂ ’ਚ ਖੈਰ ਮਾਫੀਆ ਦੀ ਬਜਾਏ ਟਾਹਲੀ ਮਾਫੀਆ ਪੂਰੀ ਤਰ੍ਹਾਂ ਸਰਗਰਮ ਅਗਲੀ ਖ਼ਬਰ ਹਲਕਾ ਬਲਾਚੌਰ ’ਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਐਡਵੋਕੇਟ ਸੰਜੀਵ ਚੇਚੀ ਨੇ ਜਲ ਸਪਲਾਈ ਮੰਤਰੀ ਨਾਲ ਕੀਤੀ ਮੁਲਾਕ...
Ad Position 24
No active advertisement