02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸ਼ਿਵਾਲਿਕ ਦੀਆਂ ਪਹਾੜੀਆਂ ਦੇ ਜੰਗਲਾਂ ’ਚ ਖੈਰ ਮਾਫੀਆ ਦੀ ਬਜਾਏ ਟਾਹਲੀ ਮਾਫੀਆ ਪੂਰੀ ਤਰ੍ਹਾਂ ਸਰਗਰਮ

Ad Position 21
No active advertisement
ਅਜੀਤ ਡੈਸਕ 03-07-2026
ਟੱਪਰੀਆਂ ਖੁਰਦ, 2 ਜੁਲਾਈ (ਬੂਥਗੜ੍ਹੀਆ) - ਪੰਜਾਬ ਦੀਆਂ ਸਮੇਂ-ਸਮੇਂ ’ਤੇ ਰਾਜ ਕਰਨ ਵਾਲੀਆਂ ਸਰਕਾਰਾਂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਕਸਬਿਆਂ ਦੇ ਵਿੱਚ ਰੁੱਖ ਬੂਟੇ ਲਗਾਉਣ ਲਈ ਪਿੰਡਾਂ ਵਿੱਚ ਲੋਕਾਂ ਨੂੰ ਬੂਟਿਆਂ ਦੀ ਵੰਡ ਕਰਕੇ ਵਾਤਾਵਰਣ ਪ੍ਰਤੀ ਜਾਗਰੂਕ ਰੱਖਣ ਲਈ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਸਕੂਲਾਂ ਵਿੱਚ ਜਾਗਰੂਕ ਕਰਵਾਇਆ ਜਾ ਰਿਹਾ ਹੈ ਪਰ ਜੰਗਲਾਂ ਦੇ ਅੰਦਰ ਬੂਟਿਆਂ ਦੀ ਨਾਜਾਇਜ਼ ਕਟਾਈ ਨੂੰ ਰੋਕਣ ਲਈ ਵੱਖ-ਵੱਖ ਪਹਿਲੂਆਂ ’ਤੇ ਅਹਿਮ ਕਦਮ ਕਾਇਮ ਕੀਤੇ ਜਾ ਚੁੱਕੇ ਹਨ ਪਰ ਇਹਨਾਂ ਅਹਿਮ ਕਦਮਾਂ ਦੇ ਬਾਵਜੂਦ ਵੀ ਜੰਗਲਾਂ ਵਿੱਚ ਹਰ ਤਰ੍ਹਾਂ ਦੇ ਬੂਟੇ ਦੀ ਨਾਜਾਇਜ਼ ਕਟਾਈ ਲੋਕਾਂ ਵੱਲੋਂ ਦਿਨ ਰਾਤ ਬਿਨਾ ਡਰ ਦੇ ਮਹੌਲ ਤੋਂ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਕਿ ਟਾਹਲੀ ਦੀ ਲੱਕੜ ਦੇ ਨਾਲ-ਨਾਲ ਲੋਕਾਂ ਵੱਲੋਂ ਝੰਡੂਪੁਰ, ਮਾਲੇਵਾਲ, ਸਿੰਘਪੁਰ, ਮੰਗੂਪੁਰ, ਚੰਦਿਆਣੀ ਕਲਾਂ, ਮਾਹੀਪੁਰ ਦੇ ਜੰਗਲਾਂ ਵਿੱਚ ਖੜ੍ਹੀ ਟਾਹਲੀ ਦੇ ਦਰੱਖਤਾਂ ਦੀ ਵੱਧ ਤੋਂ ਵੱਧ ਨਾਜਾਇਜ਼ ਕਟਾਈ ਕੀਤੀ ਜਾ ਰਹੀ ਜਿਸ ਦੇ ਨਾਲ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਪਿੰਡਾਂ ਦੇ ਲੋਕਾਂ ਵੱਲੋਂ ਲੱਕੜੀਆਂ ਦੀ ਕਟਾਈ ਕਰਕੇ ਉਨ੍ਹਾਂ ਨੂੰ ਪਿੰਡਾਂ ਵਿੱਚ ਮਹਿੰਗੇ ਭਾਅ ਦੇ ਨਾਲ ਭਰੀਆਂ ਬਣਾ ਕਿ ਵੇਚਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅੱਜ ਤੋਂ ਕੁਝ ਕੁ ਸਾਲ ਜੋ ਲੱਕੜੀਆਂ ਦੀ ਭਰੀ 60-80 ਰੁਪਏ ਵੇਚੀ ਜਾਂਦੀ ਸੀ ਉਹੀ ਭਰੀ ਹੁਣ ਦੇ ਭਾਅ ਦੇ ਅਨੁਸਾਰ 100-120 ਰੁਪਏ ਦੇ ਅਨੁਸਾਰ ਲੋਕਾਂ ਵੱਲੋਂ ਵੇਚੀ ਜਾਂਦੀ ਹੈ ਜਿਸ ਦੇ ਨਾਲ ਲੋਕਾਂ ਦੇ ਵੱਲੋਂ ਜੰਗਲ ਦੀ ਲੱਕੜੀ ਚੋਰੀ ਕਰਕੇ ਵਣ ਵਿਭਾਗ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕਸਬੇ ਦੇ ਅੰਦਰ ਪਿੰਡਾਂ ਦੇ ਲੋਕਾਂ ਦੇ ਵੱਲੋਂ ਨਾਜਾਇਜ਼ ਟਾਹਲੀ ਦੇ ਸਰਕਾਰੀ ਦਰਖ਼ਤਾਂ ਦੀ ਕਿਟਾਈ ਵੀ ਕੀਤੀ ਜਾ ਰਹੀ ਹੈ ਹਲਕੇ ਦੇ ਵਿੱਚ ਖੈਰ ਮਾਫਿਆ ਦੀ ਬਜਾਏ ਟਾਹਲੀ ਮਾਫ਼ੀਆਂ ਹੁਣ ਪੂਰੀ ਤਰ੍ਹਾਂ ਸਰਗਰਮ ਹੈ ਇਨ੍ਹਾਂ ਜੰਗਲਾਂ ਵਿੱਚ ਸਰਕਾਰੀ ਅੰਕੜਿਆਂ ਦੀ ਤੁਲਨਾ ਜੇਕਰ ਕੀਤੀ ਜਾਵੇ ਤਾਂ ਕੋਈ ਵਿਰਲਾ ਹੀ ਖੈਰ ਟਾਹਲੀ ਦਾ ਦਰਖਤ ਦੇਖਣ ਨੂੰ ਮਿਲਦਾ ਹੈ। ਭਲੇ ਹੀ ਪਿਛਲੇ ਸਮੇਂ ਦੇ ਦੌਰਾਨ ਵਿਭਾਗ ਵੱਲੋਂ ਖੈਰ ਚੋਰੀ ਕਰਨ ਵਾਲੇ ਵਿਅਕਤੀਆਂ ’ਤੇ ਮਾਮਲੇ ਦਰਜ ਕਰਕੇ ਖਾਨਾਪੂਰਤੀ ਕੀਤੀ ਹੈ ਪਰ ਸ਼ਿਵਾਲਿਕ ਦੀਆਂ ਪਹਾੜੀਆ ਦੇ ਨਾਲ ਲੱਗਦੇ ਜੰਗਲ ਵਿੱਚ ਦਰਖੱਤਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਜਿਨ੍ਹਾਂ ਕਸਬਿਆਂ ਦੇ ਅੰਦਰ ਦਰਖਤਾਂ ਦੀ ਸਰਕਾਰੀ ਰਿਕਾਰਡਾਂ ਦੇ ਅਨੁਸਾਰ ਹਜ਼ਾਰਾਂ ਸੀ ਤੇ ਹੁਣ ਸਿਰਫ ਸੈਂਕੜਿਆਂ ਤੋਂ ਵੀ ਘੱਟ ਰਹਿ ਗਈ ਹੈ। ਪਿੰਡਾਂ ਵਿੱਚ ਅਕਸਰ ਵਿਭਾਗ ਦੇ ਅਧਿਕਾਰੀ ਸਵੇਰੇ ਸ਼ਾਮ ਘੁੰਮਦੇ ਹਨ ਪਰ ਫਿਰ ਵੀ ਹਲਕੇ ਵਿੱਚ ਲੱਕੜ ਚੋਰ ਪੂਰੀ ਤਰ੍ਹਾਂ ਸਰਗਰਮ ਹੈ। ਜੰਗਲ ਦੇ ਵਿੱਚ ਅਗਰ ਵਿਭਾਗ ਦੇ ਉੱਚ ਅਧਿਕਾਰੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਲੱਗਦੇ ਜੰਗਲਾਂ ਦਾ ਦੌਰਾ ਕਰਨ ਤਾਂ ਲੋਕਾਂ ਵੱਲੋਂ ਜੰਗਲ ਵਿੱਚੋਂ ਕੱਟੇ ਖੈਰ ਟਾਹਲੀ ਦੇ ਦਰਖਤ ਬਹੁਤ ਹੀ ਹਿਸਾਬ ਨਾਲ ਦੇਖਣ ਨੂੰ ਮਿਲਣਗੇ ਤੇ ਵਿਭਾਗ ਵੱਲੋਂ ਜੰਗਲਾ ਵਿੱਚੋ ਲੱਕੜ ਚੋਰੀ ਕਰਨ ਵਾਲੇ ਮਾਫ਼ੀਆਂ ’ਤੇ ਸ਼ਿੰਕਜਾ ਕੱਸਿਆ ਜਾਵੇ। ਜਦੋਂ ਇਸ ਸਬੰਧੀ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਪਾਇਆ।
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਵਰਕਰਾਂ ਦਾ 32ਵੇਂ ਦਿਨ ’ਚ ਧਰਨਾ ਦਾਖਲ ਅਗਲੀ ਖ਼ਬਰ 2 ਕਿੱਲੋ 12 ਗ੍ਰਾਮ ਹੈਰੋਇਨ, 1 ਦੇਸੀ ਪਿਸਤੌਲ ਤੇ 4 ਜ਼ਿੰਦਾ ਰੌਂਦ ਸਮੇਤ 4 ਕਾਬੂ
Ad Position 24
No active advertisement