02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਮਨਰੇਗਾ ਵਰਕਰਾਂ ਦਾ 32ਵੇਂ ਦਿਨ ’ਚ ਧਰਨਾ ਦਾਖਲ

Ad Position 21
No active advertisement
ਅਜੀਤ ਡੈਸਕ 03-07-2026
ਸੜੋਆ, 2 ਜੁਲਾਈ (ਹਰਮੇਲ ਸਹੂੰਗੜਾ) - ਬੀ. ਡੀ. ਪੀ. ਓ ਦਫ਼ਤਰ ਦੇ ਬਾਹਰ ਬਲਾਕ ਸੜੋਆ ਦੇ ਮਨਰੇਗਾ ਵਰਕਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਧਰਨੇ ’ਤੇ ਬੈਠੇ ਮੁਲਾਜ਼ਮਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਧਰਨੇ ’ਤੇ ਬੈਠੇ ਵਰਕਰਾਂ ਦਾ ਸਮਰਥਨ ਕਰਦੇ ਹੋਏ ਇਹਨਾਂ ਮੁਲਾਜ਼ਮਾਂ ਨੂੰ ਤਕਰੀਬਨ 32 ਦਿਨ ਤੋਂ ਵੱਧ ਧਰਨੇ ’ਤੇ ਬੈਠਿਆਂ ਨੂੰ ਹੋ ਗਏ ਹਨ, ਪਰ ਹਾਲੇ ਤੱਕ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਧਰਨੇ ’ਤੇ ਬੈਠੇ ਵਰਕਰਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਕਿਸੇ ਅਧਿਕਾਰੀ ਦੇ ਸਿਰ ’ਤੇ ਜੂੰ ਸਰਕੀ। ਜਿਹੜੀ ਆਪ ਸਰਕਾਰ ਵਾਅਦੇ ਕਰਦੀ ਥੱਕਦੀ ਨਹੀਂ ਸੀ ਕਿ ਕਿਸੇ ਵੀ ਮੁਲਾਜ਼ਮ ਨੂੰ ਧਰਨਾ ਨਹੀਂ ਲਾਣਾ ਪਵੇਗਾ ਅੱਜ ਉਹ ਮੁਲਾਜ਼ਮ ਧਰਨਾ ਲਾਉਣ ਲਈ ਮਜ਼ਬੂਰ ਹੋ ਚੁੱਕੇ ਹਨ। ਉਹਨਾਂ ਨਾਲ ਇਹ ਵੀ ਕਿਹਾ ਕਿ ਇਹਨਾਂ ਮੁਲਾਜ਼ਮਾਂ ਦੀਆਂ ਪੰਜ-ਪੰਜ ਮਹੀਨੇ ਦੀਆਂ ਤਨਖਾਹਾਂ ਰੁਕੀਆਂ ਹੋਣ ਕਰਕੇ ਮੁਲਾਜ਼ਮ ਕਾਫੀ ਤੰਗੀਆਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਪੰਜਾਬ ਦੇ ਪੇਂਡੂ ਤੇ ਵਿਕਾਸ ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਅੰਦਰ ਧਰਨੇ ’ਤੇ ਬੈਠੇ ਨਰੇਗਾ ਵਰਕਰਾਂ ਦੀਆਂ ਮੰਗਾਂ ਵੱਲ ਗੌਰ ਕੀਤਾ ਜਾਵੇ ਅਤੇ ਨਾਲ ਹੀ ਇਹਨਾਂ ਮੁਲਾਜ਼ਮਾਂ ਦੀਆਂ ਪੰਜ ਮਹੀਨੇ ਤੋਂ ਰੁਕੀਆਂ ਤਨਖਾਹਾਂ ਤੁਰੰਤ ਪਾਈਅੲ ਜਾਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਵੀ ਕੀਤਾ ਜਾਵੇ। ਜੇਕਰ ਸਰਕਾਰ ਨੇ ਕੋਈ ਫੈਸਲਾ ਨਹੀ ਲਿਆ ਤਾਂ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਉ ਕਰਾਂਗੇ। ਇਸ ਮੌਕੇ ਹਰਦੀਪ ਕੁਮਾਰ ਯੂਨੀਅਨ ਦੇ ਪ੍ਰਧਾਨ, ਨੀਰਜ ਕੁਮਾਰ ਏ. ਪੀ.ਓ, ਪਰਵੀਨ ਕੁਮਾਰ ਟੀ.ਏ, ਰਣਜੀਤ ਕੁਮਾਰ, ਦੇਸ ਰਾਜ ਭੂਮਾ, ਵਿਨੇ ਕੁਮਾਰ, ਅਵਤਾਰ ਚੰਦ, ਜਸਵਿੰਦਰ ਸਿੰਘ ਜੇ. ਈ, ਕਿਰਨ ਦੇਵੀ, ਮਨਪ੍ਰੀਤ ਕੌਰ ਸਾਰਿਆਂ ਨੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ’ਤੇ ਪਿੰਡ ਨਵਾਂਗਰਾਂ ਵਿਖੇ ਟੁੱਟੀ ਪੁਲੀ ਕਦੇ ਵੀ ਬਣ ਸਕਦ... ਅਗਲੀ ਖ਼ਬਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਜੰਗਲਾਂ ’ਚ ਖੈਰ ਮਾਫੀਆ ਦੀ ਬਜਾਏ ਟਾਹਲੀ ਮਾਫੀਆ ਪੂਰੀ ਤਰ੍ਹਾਂ ਸਰਗਰਮ
Ad Position 24
No active advertisement