ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਵੱਖ-ਵੱਖ ਸੜਕੀ ਹਾਦਸਿਆਂ ’ਚ ਕਾਰਾਂ ਦਾ ਹੋਇਆ ਭਾਰੀ ਨੁਕਸਾਨ

Ad Position 21
No active advertisement
ਅਜੀਤ ਡੈਸਕ 07-07-2026

ਬੰਗਾ, 6 ਜੁਲਾਈ (ਧਰਮਵੀਰ ਪਾਲ)-ਬੰਗਾ ਨਵਾਂਸ਼ਹਿਰ ਨੈਸ਼ਨਲ ਹਾਈਵੇ ‘ਤੇ ਸਥਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬਣੇ ਸਮਾਰਕ ਸਾਹਮਣੇ ਦੋ ਵੱਖ-ਵੱਖ ਹਾਦਸਿਆਂ ਵਿੱਚ ਚਾਰ ਦੇ ਕਰੀਬ ਵੱਖ-ਵੱਖ ਗੱਡੀਆਂ ਦਾ ਲੱਖਾਂ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇੱਕ ਅਣਪਛਾਤੀ ਕਾਲੇ ਰੰਗ ਦੀ ਸਕਾਰਪੀਓ ਗੱਡੀ ਜਿਸ ਦਾ ਡਰਾਈਵਰ ਉਸ ਨੂੰ ਬਿਨ੍ਹਾਂ ਖੱਬੇ-ਸੱਜੇ ਦੇਖੇ ਪਿੰਡ ਖਟਕੜ ਕਲਾਂ ਤੋਂ ਮੁੱਖ ਸੜਕ ‘ਤੇ ਲੈ ਆਇਆ ਜਿਸ ਨੂੰ ਬਚਾਉਂਦੇ ਹੋਏ ਨਵਾਂਸ਼ਹਿਰ ਸਾਈਡ ਵੱਲੋਂ ਤੋ ਆ ਰਹੀ ਇੱਕ ਇਨੋਵਾ ਗੱਡੀ ਪੀ.ਬੀ 14 ਡੀ 2222 ਜਿਸ ਨੂੰ ਰਜਿੰਦਰ ਕੁਮਾਰ ਨਿਵਾਸੀ ਅਜਨਾਲਾ ਚਲਾ ਰਿਹਾ ਸੀ ਜੋ ਆਪਣੇ ਪਰਿਵਾਰ ਸਹਿਤ ਚੰਡੀਗੜ੍ਹ ਤੋਂ ਅਜਨਾਲੇ ਨੂੰ ਜਾ ਰਹੇ ਸਨ ਅਤੇ ਉਸ ਦੇ ਪਿੱਛੇ-ਪਿੱਛੇ ਉਨਾਂ ਦੇ ਹੀ ਰਿਸ਼ਤੇਦਾਰ ਜੋਂ ਸਮੇਤ ਪਰਿਵਾਰਿਕ ਮੈਬਰਾਂ ਨਾਲ ਇੱਕ ਹੋਰ ਗੱਡੀ ਪੀ.ਬੀ 02 ਐਫ.ਸੀ 0109 ਜਿਸ ਨੂੰ ਪ੍ਰਵੀਨ ਕੁਮਾਰ ਨਿਵਾਸੀ ਅਜਨਾਲਾ ਚਲਾ ਰਿਹਾ ਸੀ ਵੀ ਚੰਡੀਗੜ੍ਹ ਤੋਂ ਅਜਨਾਲਾ ਵੱਲ ਨੂੰ ਜਾ ਰਹੇ ਸਨ ਆਪਣਾ ਸੰਤੁਲਨ ਗਵਾ ਬੈਠੇ ਅਤੇ ਬੰਗਾ ਸਾਈਡ ਵੱਲੋਂ ਆ ਰਹੀ ਇੱਕ ਸਕੋਡਾ ਜਿਸ ਨੂੰ ਗੁਰਦੀਪ ਸਿੰਘ ਨਿਵਾਸੀ ਪਿੰਡ ਲੜੋਆ ਨਾਮੀ ਡਰਾਈਵਰ ਚਲਾ ਰਿਹਾ ਸੀ ਜੋ ਬੱਚਿਆਂ ਨੂੰ ਲੈ ਕੇ ਨਵਾਂਸ਼ਹਿਰ ਵਿਖੇ ਜਾ ਰਿਹਾ ਸੀ ਨਾਲ ਟਕਰਾ ਗਏ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਨੋਵਾ ਗੱਡੀ ਸਮੇਤ ਸਕੋਡਾ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਜਦੋ ਕਿ ਤੀਜੀ ਕਾਰ ਦਾ ਮਾਮੂਲੀ ਨੁਕਸਾਨ ਹੋਇਆ। ਮੌਕੇ ‘ਤੇ ਹਾਜ਼ਰ ਐਸ.ਐਸ.ਐਫ ਦੇ ਏ.ਐਸ.ਆਈ ਕਮਲਜੀਤ ਸਿੰਘ ਅਤੇ ਹੈੱਡ ਕਾਂਸਟੇਬਲ ਰੋਹਿਤ ਨੇ ਦੱਸਿਆ ਕਿ ਹਾਦਸੇ ਉਪਰੰਤ ਸਕੋਰਪੀਓ ਚਾਲਕ ਜਿਸ ਕਾਰਨ ਇਹ ਹਾਦਸਾ ਵਾਪਰਿਆ ਸਮੇਤ ਗੱਡੀ ਮੌਕੇ ਤੋਂ ਫਰਾਰ ਹੋ ਗਿਆ। ਉਹਨਾਂ ਦੱਸਿਆ ਹਾਦਸੇ ਦੌਰਾਨ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਦੋਂ ਕਿ ਗੱਡੀਆਂ ਦਾ ਲੱਖਾਂ ਰੁਪਏ ਦਾ ਜਰੂਰ ਨੁਕਸਾਨ ਹੋਇਆ ਹੈ। ਉਹਨਾਂ ਨੇ ਦੱਸਿਆ ਇਸੇ ਹੀ ਥਾਂ ‘ਤੇ ਉਪਰੋਕਤ ਹਾਦਸੇ ਤੋਂ ਇੱਕ ਘੰਟਾ ਪਹਿਲਾਂ ਇੱਕ ਟਰੈਕਟਰ-ਟਰਾਲੀ ਜਿਸ ਨੂੰ ਜਗਸ਼ੀਰ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਨਿਵਾਸੀ ਰੋੜਾਂਵਾਲੀ ਮੰਡੀ ਫਾਜ਼ਿਲਕਾ ਚਲਾ ਰਿਹਾ ਸੀ ਜੋਂ ਆਦਰਸ਼ ਸਕੂਲ ਖਟਕੜ ਕਲਾਂ ਵਾਲੀ ਸਾਈਡ ਤੋਂ ਮੁੱਖ ਸੜਕ ਨੂੰ ਪਾਰ ਕਰਕੇ ਪਿੰਡ ਖਟਕੜ ਕਲਾਂ ਵੱਲ ਨੂੰ ਜਾ ਰਿਹਾ ਸੀ ਤਾਂ ਨਵਾਂਸ਼ਹਿਰ ਵਾਲੀ ਸਾਈਡ ਤੋਂ ਆ ਰਹੀ ਇਕ ਨਵੀਂ ਕਾਰ ਉਸ ਨਾਲ ਟਕਰਾ ਗਈ ਤੇ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਹੋਏ ਡਿਵਾਈਡਰ ਨਾਲ ਜਾ ਵਜੀ, ਜਿਸ ਦੇ ਕਾਰਨ ਕਾਰ ਚਾਲਕ ਸ਼ਿਵ ਪੁੱਤਰ ਸ਼ਸ਼ੀ ਨਿਵਾਸੀ ਅੰਮ੍ਰਿਤਸਰ ਸਾਹਿਬ ਹਾਦਸੇ ਦੌਰਾਨ ਮਾਮੂਲੀ ਜ਼ਖਮੀ ਹੋ ਗਿਆ ਜਦੋਂ ਕਿ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਉਹਨਾਂ ਦੱਸਿਆ ਉਹਨਾਂ ਨੇ ਕਾਰ ਡਰਾਈਵਰ ਨੂੰ ਜਲਦੀ ਨਾਲ ਕਾਰ ‘ਚੋ ਬਾਹਰ ਕੱਢ ਕੇ ਸਿਵਲ ਹਸਪਤਾਲ ਬੰਗਾ ਪਹੁੰਚਾਇਆ ਅਤੇ ਹਾਦਸੇ ਸਬੰਧੀ ਥਾਣਾ ਸਦਰ ਪੁਲਿਸ ਨੂੰ ਸੂਚਿਤ ਕੀਤਾ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ਲਾਘਾਯੋਗ ਕਦਮ - ਪਰਮਿੰਦਰ ਸਿੰਘ ਬੋਇਲ ਅਗਲੀ ਖ਼ਬਰ ਉਟਾਲਾ ਪੰਚਾਇਤ ਦਾ ਸਖ਼ਤ ਐਕਸ਼ਨ, ਹੁਣ ਕੰਧਾਂ ’ਤੇ ਬਿਨਾਂ ਮਨਜ਼ੂਰੀ ਇਸ਼ਤਿਹਾਰ ਲਗਾਉਣ ਵਾਲਿਆਂ ਦੀ ਖ਼ੈਰ ਨਹੀਂ
Ad Position 24
No active advertisement