05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪੰਜਾਬ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ-ਚੌ. ਮੀਨਾ ਸੂੰਢ

ਕਟਾਰੀਆਂ, 5 ਨਵੰਬਰ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਸੀਨੀਅਰ ਕਾਂਗਰਸੀ ਟਕਸਾਲੀ ਆਗੂ ਠੇਕੇਦਾਰ ਸੁਰਿੰਦਰ ਪਾਲ ਕੌਲ ਦੇ ਗ੍ਰਹਿ ਵਿਖੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵਲੋਂ ਠੇਕੇਦਾਰ ਸੁਰਿੰਦਰ ਪਾਲ ਹੀਰਾ, ਫਰਿੰਦਰ ਕੁਮਾਰ ਹੀਰਾ, ਠੇਕੇਦਾਰ ਸੁਰਜੀਤ ਸਿੰਘ ਸੰਧੂ, ਰੂਪ ਲਾਲ ਚੇਤਾ, ਸੀਨੀਅਰ ਕਾਂਗਰਸੀ ਆਗੂ ਤੇ ਮਾਰਕੀਟ ਕਮੇਟੀ ਬੰਗਾ ਦੇ ਸਾਬਕਾ ਚੇਅਰਮੈਨ ਹਰਬੰਤ ਸਿੰਘ ਮਕਸੂਦਪੁਰ ਅਤੇ ਸੀਨੀਅਰ ਦਲਿਤ ਆਗੂ ਜਸਵਿੰਦਰ ਮੱਟੂ ਫਰਾਲਾ ਦੀ ਅਗਵਾਈ ’ਚ ਕਾਂਗਰਸੀ ਵਰਕਰਾਂ ਤੇ ਆਗੂਆਂ ਦੀ ਹੋਈ ਭਰਵੀਂ ਮੀਟਿੰਗ ਦੌਰਾਨ ਵੱਖ-ਵੱਖ ਆਗੂਆਂ ਵਲੋਂ ਅਗਾਮੀ ਚੋਣਾਂ ’ਚ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ । ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਚੌ.

Ad Position 21
No active advertisement
ਅਜੀਤ ਡੈਸਕ 06-11-2026
ਕਟਾਰੀਆਂ, 5 ਨਵੰਬਰ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਸੀਨੀਅਰ ਕਾਂਗਰਸੀ ਟਕਸਾਲੀ ਆਗੂ ਠੇਕੇਦਾਰ ਸੁਰਿੰਦਰ ਪਾਲ ਕੌਲ ਦੇ ਗ੍ਰਹਿ ਵਿਖੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵਲੋਂ ਠੇਕੇਦਾਰ ਸੁਰਿੰਦਰ ਪਾਲ ਹੀਰਾ, ਫਰਿੰਦਰ ਕੁਮਾਰ ਹੀਰਾ, ਠੇਕੇਦਾਰ ਸੁਰਜੀਤ ਸਿੰਘ ਸੰਧੂ, ਰੂਪ ਲਾਲ ਚੇਤਾ, ਸੀਨੀਅਰ ਕਾਂਗਰਸੀ ਆਗੂ ਤੇ ਮਾਰਕੀਟ ਕਮੇਟੀ ਬੰਗਾ ਦੇ ਸਾਬਕਾ ਚੇਅਰਮੈਨ ਹਰਬੰਤ ਸਿੰਘ ਮਕਸੂਦਪੁਰ ਅਤੇ ਸੀਨੀਅਰ ਦਲਿਤ ਆਗੂ ਜਸਵਿੰਦਰ ਮੱਟੂ ਫਰਾਲਾ ਦੀ ਅਗਵਾਈ ’ਚ ਕਾਂਗਰਸੀ ਵਰਕਰਾਂ ਤੇ ਆਗੂਆਂ ਦੀ ਹੋਈ ਭਰਵੀਂ ਮੀਟਿੰਗ ਦੌਰਾਨ ਵੱਖ-ਵੱਖ ਆਗੂਆਂ ਵਲੋਂ ਅਗਾਮੀ ਚੋਣਾਂ ’ਚ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ । ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਚੌ. ਮੀਨਾ ਸੂੰਢ ਪਤਨੀ ਸਾਬਕਾ ਵਿਧਾਇਕ ਸਵ: ਚੌ. ਤਰਲੋਚਨ ਸਿੰਘ ਸੂੰਢ ਨੂੰ ਹੀ ਬੰਗਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਾਉਣ ਦਾ ਐਲਾਨ ਕਰਨਾ ਚਾਹੀਦਾ ਹੈ। ਕਿਉਂਕਿ ਚੌ. ਮੀਨਾ ਸੂੰਢ ਦੇ ਸਹੁਰੇ ਸਵ: ਚੌ. ਜਗਤ ਰਾਮ ਸੂੰਢ ਨੇ ਪੰਜਾਬ ਕੈਬਨਿਟ ਦੇ ਮੰਤਰੀ ਦੇ ਅਹੁਦੇ ’ਤੇ ਰਹਿੰਦਿਆਂ ਹਰ ਵਰਗ ਦੇ ਲੋਕਾਂ ਦੀ ਸੇਵਾ ਕੀਤੀ ਤੇ ਪੰਜਾਬ ਦੇ ਕਾਲੇ ਦੌਰ ਸਮੇਂ ਪੰਜਾਬ ਵਿੱਚ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਚੌ. ਮੀਨਾ ਸੂੰਢ ਨੇ ਮੀਟਿੰਗ ਵਿੱਚ ਪਹੁੰਚੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਣੂੰ ਕਰਵਾਉਣ। ਇਸ ਮੌਕੇ ਸਾਬਕਾ ਚੇਅਰਮੈਨ ਹਰਬੰਤ ਸਿੰਘ ਮਕਸੂਦਪੁਰ, ਬੂਟਾ ਸਿੰਘ ਬਲਾਕੀਪੁਰ, ਬਬਲੂ ਬੰਗਾ, ਠੇਕੇਦਾਰ ਸੁਰਜੀਤ ਸਿੰਘ ਸੰਧੂ, ਜਤਿੰਦਰ ਸੋਨੂੰ, ਠੇਕੇਦਾਰ ਸੁਰਿੰਦਰ ਪਾਲ, ਉਂਕਾਰ ਸਿੰਘ, ਮੈਡਮ ਰਮਨਪ੍ਰੀਤ ਕੌਰ ਸੰਧੂ, ਰੂਪ ਲਾਲ ਚੇਤਾ, ਰੂਪ ਲਾਲ ਸੂੰਢ, ਧਰਮਪਾਲ ਪੰਚ, ਰੌਣਕ ਦਾਸ, ਚਰਨਜੀਤ ਸਿੰਘ, ਐਡਵੋਕੇਟ ਅਮਨਦੀਪ ਸਿੰਘ ਗੁਰੂ, ਮੈਡਮ ਮੰਜੂ ਰਾਣਾ ਗੁਰੂ, ਜਸਵਿੰਦਰ ਸਿੰਘ, ਭਜੀ ਲਾਖਾ, ਐਡਵੋਕੇਟ ਪੀ. ਕੇ ਸਰੋਏ, ਰੇਸ਼ਮ ਕੌਰ ਸੂੰਢ, ਘੁੱਗਾ ਹੀਰਾ, ਸੋਖਾ ਹਲਵਾਈ, ਬਨਾਰਸੀ ਦਾਸ, ਸੋਮਨਾਥ, ਸੁਰਿੰਦਰ ਸਿੰਘ, ਸਰਬਜੀਤ ਸਾਬੀ, ਤਰਸੇਮ ਲਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਵਾਂ ਪੰਜਾਬ ਦਿਵਸ ਮੌਕੇ ਫੁੱਟਬਾਲ ਮੈਚ ਕਰਵਾ ਕੇ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਅਗਲੀ ਖ਼ਬਰ ਸਿੱਖ ਮਿਸ਼ਨਰੀ ਕਾਲਜ ਨੇ ਧਾਰਮਿਕ ਪ੍ਰੀਖਿਆ ਲਈ
Ad Position 24