20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪ੍ਰਸ਼ਾਸਨ ਨੂੰ ਨਾਲ ਲੈ ਕੇ ਕੋਠੀ ਦੀ ਕੁਰਕੀ ਕਰਨ ਆਏ ਬੈਂਕ ਅਧਿਕਾਰੀ ਕਿਸਾਨ ਜਥੇਬੰਦੀ ਨੇ ਬੇਰੰਗ ਮੋੜੇ

Ad Position 21
No active advertisement
ਅਜੀਤ ਡੈਸਕ 31-01-2026
ਪਾਤੜਾਂ, 30 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਸ਼ਹਿਰ ਦੇ ਇਕ ਵਪਾਰੀ ਦੀ ਇਕ ਬੈਂਕ ਵਲੋਂ ਕੋਠੀ ਦੀ ਕੁਰਕੀ ਕਰਨ ਦਾ ਨੋਟਿਸ ਦਿੱਤਾ ਗਿਆ ਸੀ | ਇਸ ਕੁਰਕੀ ਨੂੰ ਰੋਕਣ ਲਈ ਵਪਾਰੀ ਦੀ ਹਮਾਇਤ 'ਚ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਸੀ ਅਤੇ ਦੇਰ ਸ਼ਾਮ ਪ੍ਰਾਸ਼ਸ਼ਨ ਅਤੇ ਪੁਲਿਸ ਫੋਰਸ ਨੂੰ ਨਾਲ ਲੈ ਕੇ ਆਏ ਬੈਂਕ ਅਧਿਕਾਰੀਆਂ ਦਾ ਕਿਸਾਨ ਜਥੇਬੰਦੀ ਵਲੋਂ ਵਿਰੋਧ ਕੀਤੇ ਜਾਣ ਮਗਰੋਂ ਪ੍ਰਸ਼ਾਸਨ ਅਤੇ ਬੈਂਕ ਅਧਿਕਾਰੀਆਂ ਨੂੰ ਬਿਨ੍ਹਾਂ ਕਰਕੀ ਕੀਤੇ ਵਾਪਿਸ ਮੁੜਨਾਂ ਪਿਆ | ਸ਼ਹਿਰ ਦੀ ਅਗਰਵਾਲ ਕਲੋਨੀ ਦੇ ਰਹਿਣ ਵਾਲੇ ਦੇਵੀਦਿਆਲ ਨੇ ਦੱਸਿਆ ਕਿ ਉਸ ਨੇ ਇਕ ਨਿੱਜੀ ਬੈਂਕ ਤੋਂ 21019 'ਚ 90 ਲੱਖ ਦਾ ਕਰਜ਼ ਲਿਆ ਸੀ ਜਿਸ ਵਿਚ ਮੈਂ 47 ਲੱਖ ਰੁਪਏ 2023 ਤੱਕ ਭਰ ਦਿੱਤੇ, ਜਿਸ ਮਗਰੋਂ ਬੈਂਕ ਨੇ ਮੈਨੂੰ 87 ਲੱਖ ਹੋਰ ਭਰਨ ਦਾ ਨੋਟਿਆ ਭੇਜਿਆ ਜਿਸ ਮਗਰੋਂ ਮੇਰੇ ਵਲੋਂ ਕਹਿਣ ਤੇ 50 ਲੱਖ ਰੁਪਏ 'ਚ ਬੈਂਕ ਨੇ ਸੈਂਟਲਮੈਂਟ ਲਈ ਸਹਿਮਤ ਹੋਣ ਤੇ ਇਹ 50 ਲੱਖ ਰੁਪਿਆ ਵੀ ਭਰ ਦਿੱਤਾ ਤਾਂ ਬੈਂਕ ਕੋਲ ਗਹਿਣੇ ਰੱਖੀਆਂ 4 ਰਜਿਸਟਰੀਆਂ ਵਿਚੋਂ ਤਿੰਨ ਰਜਿਸਟਰੀਆਂ ਮੈਨੂੰ ਦੇ ਦਿੱਤੀਆਂ ਅਤੇ ਚੌਥੀ ਰਜਿਸਟਰੀ ਦੇਣ ਬਦਲੇ 3 ਲੱਖ ਰੁਪਿਆ ਹੋਰ ਭਰਨ ਲਈ ਕਿਹਾ ਅਤੇ ਮੈਂ ਇਹ ਪੈਸਾ ਵੀ ਕਿਸ਼ਤਾਂ ਰਾਹੀਂ ਬੈਂਕ ਨੂੰ ਦੇ ਦਿੱਤਾ ਤਾਂ ਇਨ੍ਹਾਂ ਨੇ ਢਾਈ ਲੱਖ ਰੁਪਏ ਹੋਰ ਭਰਨ ਦਾ ਕਹੇ ਜਾਣ ਤੇ ਮੈਂ ਇਸ ਦਾ ਬੈਂਕ ਦੇ ਨਾਮ ਦਾ ਡਰਾਫਟ ਲੈ ਕੇ ਗਿਆ ਇਸ ਨੂੰ ਬੈਂਕ ਦੇ ਅਧਿਕਾਰੀਆਂ ਨੇ ਜਮ੍ਹਾਂ ਕਰਵਾਉਣ ਦੀ ਬਿਜਾਏ ਨਗਦ ਦੇਣ ਲਈ ਕਿਹਾ ਜਿਹੜਾ ਕਿ ਮੈਂ ਨਗਦ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕੀਤੀ ਹੋਈ ਸੈਂਟਲਮੈਂਟ ਤੋਂ ਮੁਨਕਰ ਹੋ ਕੇ ਮੇਰੇ ਵਲੋਂ 90 ਲੱਖ ਰੁਪਏ ਦਾ ਇੱਕ ਕਰੋੜ ਤੋਂ ਵੱਧ ਭਰ ਦਿੱਤੇ ਜਾਣ ਦੇ ਬਾਵਜੂਦ 87 ਲੱਖ ਰੁਪਿਆ ਬਕਾਇਆ ਕੰਡ ਦਿੱਤਾ ਅਤੇ ਹੁਣ ਇਸ ਦੇ ਬਦਲੇ ਮੇਰੀ ਕੋਠੀ ਕੁਰਕ ਕਰਨ ਦਾ ਨੋਟਿਸ ਭੇਜ ਦਿੱਤਾ ਅਤੇ ਜਿਸ ਮਗਰੋਂ ਮੈਂ ਕਿਸਾਨ ਜਥੇਬੰਦੀ ਨਾਲ ਸੰਪਰਕ ਕੀਤਾ ਹੈ | ਕਿਸਾਨ ਯੂਨੀਅਨ ਏਕਤਾ ਉਗਾਰਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਨੇ ਕਿਹਾ ਕਿ ਸਾਡੀ ਜਥੇਬੰਦੀ ਇਸ ਵਪਾਰੀ ਦੀ ਕੁਰਕੀ ਨੂੰ ਰੋਕਣ ਲਈ ਸਵੇਰ ਤੋਂ ਧਰਨੇ ਤੇ ਬੈਠੀ ਹੈ ਪਰ ਬੈਂਕ ਦੇ ਅਧਿਕਾਰੀ ਪ੍ਰਸ਼ਾਸ਼ਨ ਨੂੰ ਨਾਲ ਲੈ ਕੇ ਸ਼ਾਮ 5 ਵਜੇ ਤੋਂ ਮਗਰੋਂ ਆਏ ਹਨ | ਪ੍ਰਧਾਨ ਅਮਰੀਕ ਸਿੰਘ ਘੱਗਾ ਨੇ ਪ੍ਰਸਾਸਨ ਅਧਿਕਾਰੀਆਂ ਤੇ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਕਰਕੀ ਨਹੀਂ ਹੋਣ ਦੇਣਗੇ ਜੇਕਰ ਜਬਰਦਸਤੀਕੀਤੀ ਤਾਂ ਉਹ ਇਸ ਦਾ ਸਖਤ ਵਿਰੋਧ ਕਰਨਗੇ ਅਤੇ ਜੇਕਰ ਸਾਡੇ ਚਲੇ ਜਾਣ ਮਗਰੋਂ ਕਿਸੇ ਨੇ ਕੋਠੀ ਦੀ ਕੁਰਕੀ ਕੀਤੀ ਤਾਂ ਤਹਿਸੀਲ ਵਿਚ ਜਾ ਕੇ ਪ੍ਰਸ਼ਾਸ਼ਨ ਦਾ ਘਿਰਾਉ ਕੀਤਾ ਜਾਵੇਗਾ ਇਸ ਸਾਰੇ ਮਾਮਲੇ 'ਚ ਕਾਫੀ ਸਮਾਂ ਚਲੀ ਦੋਹਾਂ ਧਿਰਾਂ ਵਿੱਚ ਬਹਿਸ ਮਗਰੋਂ ਬਿਨ੍ਹਾ ਕੁਰਕੀ ਤੇ ਵਾਪਿਸ ਜਾ ਰਹੇ ਬੈਂਕ ਦੇ ਮੈਨੇਜਰ ਨੇ ਕਿਹਾ ਕਿ ਉਹ ਹਾਈਕੋਰਟ ਵਲੋਂ ਕੁਰਕੀ ਦੇ ਕੀਤੇ ਗਏ ਹੁਕਮਾਂ ਤੋਂ ਇੱਕ ਕਾਰਵਾਈ ਲਈ ਆਏ ਸਨ ਇੱਥੇ ਮਜੂਦ ਲੋਕਾਂ ਨੇ ਹਾਈਕੋਰਟ ਦੇ ਹੁਕਮਾਂ ਨੂੰ ਨਹੀਂ ਮੰਨਿਆਂ ਅਤੇ ਇਸ ਮਾਮਲੇ ਵਿਚ ਫਿਰ ਤੋਂ ਮਾਨਯੋਗ ਅਦਾਲਤ ਵਿਚ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸਿਆਲੂ ਨੇੜੇ ਤੂੜੀ ਦੀ ਭਰੀ ਟਰਾਲੀ ਪਲਟੀ, ਘੰਟਿਆਂਬੱਧੀ ਲੱਗਿਆ ਜਾਮ, ਰਾਹਗੀਰ ਪ੍ਰੇਸ਼ਾਨ ਅਗਲੀ ਖ਼ਬਰ • ਪਤੰਗਬਾਜ਼ੀ ਦਾ ਸ਼ੋਕ ਪੂਰਾ ਕਰਨ ਵਾਲੀ ਚਾਈਨਾ ਡੋਰ ਬਣਦੀ ਜਾ ਰਹੀ ਹੈ ਕਾਤਲ ਡੋਰ
Ad Position 24