05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਪੀ.ਐਮ. ਸਵਨਿਧੀ ਯੋਜਨਾ ਦੀ ਛੇਵੀਂ ਵਰ੍ਹੇਗੰਢ ਮੌਕੇ ਮੰਡੀ ਗੋਬਿੰਦਗੜ੍ਹ ’ਚ ਜ਼ਿਲ੍ਹਾ ਪੱਧਰੀ ਮਹਾਉਤਸਵ

Ad Position 21
No active advertisement
ਅਜੀਤ ਡੈਸਕ 20-06-2026
ਮੰਡੀ ਗੋਬਿੰਦਗੜ੍ਹ, 19 ਜੂਨ (ਰਾਜੇਸ਼ ਸ਼ਰਮਾ)-ਪ੍ਰਧਾਨ ਮੰਤਰੀ ਸਟਰੀਟ ਵੈਂਡਰਜ਼ ਆਤਮਨਿਰਭਰ ਨਿਧੀ ਯੋਜਨਾ ਦੀ ਛੇਵੀਂ ਵਰ੍ਹੇਗੰਢ ਮੌਕੇ ’ਤੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿਖੇ ਜ਼ਿਲ੍ਹਾ ਪੱਧਰੀ ਮਹਾਂ ਉਤਸਵ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਸਵਨਿਧੀ ਤੋਂ ਸਮ੍ਰਿੱਧੀ’ ਮੁਹਿੰਮ ਤਹਿਤ ਵਿਸ਼ੇਸ਼ ਕਰਜ਼ਾ ਕੈਂਪ ਲਗਾਇਆ ਗਿਆ, ਜਿਸ ਦਾ ਉਦੇਸ਼ ਰੇਹੜੀ-ਫੜੀ ਵਾਲਿਆਂ, ਫਲ-ਸਬਜ਼ੀ ਵਿਕਰੇਤਾਵਾਂ ਅਤੇ ਹੋਰ ਛੋਟੇ ਕਾਰੋਬਾਰੀਆਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨਾ ਸੀ। ਕੈਂਪ ਦੌਰਾਨ ਯੋਗ ਲਾਭਪਾਤਰੀਆਂ ਦੇ ਦਸਤਾਵੇਜ਼ਾਂ ਦੀ ਮੌਕੇ ’ਤੇ ਜਾਂਚ ਕੀਤੀ ਗਈ ਅਤੇ ਬੈਂਕ ਅਧਿਕਾਰੀਆਂ ਦੇ ਸਹਿਯੋਗ ਨਾਲ ਕਰਜ਼ਾ ਪ੍ਰਕਿਰਿਆ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਗਿਆ। ਕਈ ਛੋਟੇ ਵਪਾਰੀਆਂ ਨੂੰ ਮੌਕੇ ’ਤੇ ਹੀ ਕਰਜ਼ੇ ਮਨਜ਼ੂਰ ਕੀਤੇ ਗਏ, ਜਿਸ ਨਾਲ ਉਨ੍ਹਾਂ ਵਿਚ ਖ਼ੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ। ਅਧਿਕਾਰੀਆਂ ਨੇ ਦੱਸਿਆ ਕਿ ਪੀ.ਐਮ ਸਵਨਿਧੀ ਯੋਜਨਾ ਦਾ ਮੁੱਖ ਮਕਸਦ ਉਨ੍ਹਾਂ ਛੋਟੇ ਵਪਾਰੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਜੋ ਆਮ ਤੌਰ ’ਤੇ ਬਿਨਾਂ ਗਾਰੰਟੀ ਕਰਜ਼ਾ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਮੇਂ ਸਿਰ ਕਰਜ਼ਾ ਵਾਪਸ ਕਰਨ ਵਾਲੇ ਲਾਭਪਾਤਰੀ ਭਵਿੱਖ ਵਿਚ ਵਧੇਰੇ ਰਕਮ ਦੇ ਕਰਜ਼ੇ ਲਈ ਵੀ ਯੋਗ ਬਣਦੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਸਰਕਾਰ ਦੀਆਂ ਹੋਰ ਭਲਾਈ ਸਕੀਮਾਂ ਨਾਲ ਵੀ ਜੋੜਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਂਦਾ ਜਾ ਸਕੇ। ਕੈਂਪ ਦੌਰਾਨ ਸਟਰੀਟ ਵੈਂਡਰਾਂ ਨੂੰ ਡਿਜੀਟਲ ਲੈਣ-ਦੇਣ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ, ਜਿਸ ਨਾਲ ਉਹ ਆਧੁਨਿਕ ਬੈਂਕਿੰਗ ਅਤੇ ਡਿਜੀਟਲ ਭੁਗਤਾਨ ਪ੍ਰਣਾਲੀਆਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਇਸ ਮੌਕੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਨੋਡਲ ਅਧਿਕਾਰੀ ਗੁਰਦੀਪ ਸਿੰਘ, ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਕਾਰਜਕਾਰੀ ਅਫ਼ਸਰ ਚੇਤਨ ਸ਼ਰਮਾ, ਸੁਪਰਡੈਂਟ ਜਨਰਲ ਬਲਵਿੰਦਰ ਸਿੰਘ, ਲੇਖਾਕਾਰ ਵਿਸ਼ਵ ਕੀਰਤੀ, ਸੀ.ਐਮ.ਐਮ ਸੁਖਵਿੰਦਰ ਖਾਨ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਰਿਸ਼ੀ ਕੁਮਾਰ, ਸੀ.ਓ ਮਿਲਨਦੀਪ ਸਿੰਘ, ਸੇਵਕ ਸਿੰਘ, ਅਮਨਦੀਪ ਕੌਰ, ਵਿਕਰਮ ਸਿੰਘ, ਚੇਤਨਾ ਮੰਜੂ, ਕਲਰਕ ਪਵਨਦੀਪ ਕੌਰ, ਹੀਰਾ ਸਿੰਘ, ਸੰਦੀਪ ਕੁਮਾਰ ਅਤੇ ਹੁਕਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਫਲ-ਸਬਜ਼ੀ ਵਿਕਰੇਤਾ ਅਤੇ ਹੋਰ ਛੋਟੇ ਕਾਰੋਬਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਊ ਸੇਵਾ ਸਮਿਤੀ ਅਮਲੋਹ ਨੇ ਗਊ ਪੂਜਾ ਕਰਵਾ ਕੇ ਮਨਾਇਆ ਮੱਸਿਆ ਦਾ ਦਿਹਾੜਾ ਅਗਲੀ ਖ਼ਬਰ ਖਮਾਣੋਂ ਨੇੜੇ ਰੇਲਵੇ ਲਾਈਨ ਤੋਂ ਅਣਪਛਾਤੀ ਲਾਸ਼ ਬਰਾਮਦ
Ad Position 24
No active advertisement