ਫ਼ਤਹਿਗੜ੍ਹ ਸਾਹਿਬ, 19 ਜੂਨ (ਮਨਪ੍ਰੀਤ ਸਿੰਘ)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਾਰਡ ਨੰ. 23 ਮੁਹੱਲਾ ਜੱਟਪੁਰਾ ਨੇੜੇ ਭਗਵਾਨ ਵਾਲਮੀਕਿ ਚੌਕ ਖਾਨਪੁਰ ਰੋਡ ਤੋਂ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਦੀ ਰਹਿਨੁਮਾਈ ਹੇਠ ਤੀਰਥ ਯਾਤਰਾ ਬੱਸ ਰਵਾਨਾ ਕੀਤੀ ਗਈ। ਵਾਰਡ ਦੀ ਕੌਂਸਲਰ ਬਲਜਿੰਦਰ ਕੌਰ ਦੁਆਰਾ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ’ਤੇ ਕੌਂਸਲਰ ਬਲਦੇਵ ਜਲਾਲ, ਬਹਾਦਰ ਜਲਾਲ, ਬਲਾਕ ਪ੍ਰਧਾਨ ਪ੍ਰਿਤਪਾਲ ਸਿੰਘ ਜੱਸੀ, ਰਮੇਸ਼ ਕੁਮਾਰ ਸੋਨੂੰ, ਹਰਬੰਸ ਸਿੰਘ ਢਾਡੀ ਤੇ ਅਮਨਦੀਪ ਸਿੰਘ ਵਲੋਂ ਯਾਤਰੀਆਂ ਨੂੰ ਪੂਰੇ ਸਨਮਾਨ ਸਹਿਤ ਯਾਤਰਾ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਕੌਂਸਲਰ ਬਲਵਿੰਦਰ ਕੌਰ ਨੇ ਦੱਸਿਆ ਕਿ ਯਾਤਰਾ ਦੌਰਾਨ ਦੁਰਗਿਆਣਾ ਮੰਦਿਰ, ਸੱਚਖੰਡ ਸ੍ਰੀ ਦਰਬਾਰ ਸਾਹਿਬ, ਵਾਹਗਾ ਬਾਰਡਰ ਤੇ ਰਾਮਤੀਰਥ (ਵਾਲਮੀਕਿ ਤੀਰਥ) ਅਸਥਾਨਾਂ ਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਕੁਮਾਰ ਵੈਦ ਦੁਆਰਾ ਵਿਧਾਇਕ ਰਾਏ ਦਾ ਧੰਨਵਾਦ ਕੀਤਾ ਗਿਆ। ਤੀਰਥ ਯਾਤਰਾ ਬੱਸ ਦੇ ਕੋਆਰਡੀਨੇਟਰ ਬਲਬੀਰ ਸਿੰਘ ਸੋਢੀ, ਜਿਨ੍ਹਾਂ ਨੂੰ ਇੰਚਾਰਜ ਦੇ ਤੌਰ ’ਤੇ ਨਾਲ ਭੇਜਿਆ ਗਿਆ, ਉਨ੍ਹਾਂ ਦਾ ਵੀ ਸੰਦੀਪ ਕੁਮਾਰ ਵੈਦ ਦੁਆਰਾ ਧੰਨਵਾਦ ਕੀਤਾ ਗਿਆ ਅਤੇ ਯਾਤਰੀਆਂ ਨੂੰ ਵਿਰਾਸਤੀ ਚਿੰਨ੍ਹ ਵੀ ਭੇਟ ਕੀਤੇ ਗਏ।