05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪਿੰਡ ਜਲਵੇੜੀ ਗਹਿਲਾਂ ਵਿਚ ਸੈਂਕੜੇ ਮਹਿਲਾਵਾਂ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ ਬਬਨਦੀਪ ਕੌਰ ਇਸਤਰੀ ਅਕਾਲੀ ਦਲ ਦੇ ਸਰਕਲ ਨਬੀਪੁਰ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 26-06-2026
ਫ਼ਤਹਿਗੜ੍ਹ ਸਾਹਿਬ, 25 ਜੂਨ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਨੂੰ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧੀਨ ਆਉਂਦੇ ਪਿੰਡ ਜਲਵੇੜੀ ਗਹਿਲਾਂ ਵਿਖੇ ਉਸ ਵੇਲੇ ਵੱਡਾ ਜਨ ਸਮਰਥਨ ਮਿਲਿਆ, ਜਦੋਂ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਛੱਡ ਕੇ ਸੈਂਕੜੇ ਮਹਿਲਾਵਾਂ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ ਹੋ ਗਈਆਂ। ਇਸ ਮੌਕੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਤੇ ਇਸਤਰੀ ਅਕਾਲੀ ਦਲ ਦੀ ਹਲਕਾ ਪ੍ਰਧਾਨ ਬੀਬੀ ਹਰਭਜਨ ਕੌਰ ਨੇ ਪਾਰਟੀ ਵਿਚ ਸ਼ਾਮਿਲ ਹੋਈਆਂ ਮਹਿਲਾਵਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਇਸ ਪ੍ਰਭਾਵਸ਼ਾਲੀ ਇਕੱਠ ਦੌਰਾਨ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਨਿਯੁਕਤੀਆਂ ਦਾ ਐਲਾਨ ਵੀ ਕੀਤਾ ਗਿਆ। ਜਿਸ ਵਿਚ ਬਬਨਪ੍ਰੀਤ ਕੌਰ ਜਲਵੇੜੀ ਗਹਿਲਾਂ ਸਰਕਲ ਪ੍ਰਧਾਨ ਨਬੀਪੁਰ ਤੇ ਹਰਪ੍ਰੀਤ ਕੌਰ ਨੂੰ ਸਰਕਲ ਮੀਤ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਗਈ। ਇਸੇ ਤਰ੍ਹਾਂ ਪਿੰਡ ਜਲਵੇੜੀ ਗਹਿਲਾਂ ਦੀ ਇਕਾਈ ਲਈ ਜਸਵੰਤ ਕੌਰ ਨੂੰ ਪ੍ਰਧਾਨ, ਹਰਪ੍ਰੀਤ ਕੌਰ ਨੂੰ ਮੀਤ ਪ੍ਰਧਾਨ, ਪਰਮਜੀਤ ਕੌਰ ਨੂੰ ਸਰਪ੍ਰਸਤ, ਵੀਰਪਾਲ ਕੌਰ, ਰੁਪਿੰਦਰ ਕੌਰ, ਭਿੰਦਰਜੀਤ ਕੌਰ, ਰਜਿੰਦਰ ਕੌਰ, ਕੁਲਦੀਪ ਕੌਰ, ਗੁਰਪ੍ਰੀਤ ਕੌਰ, ਸਰਪ੍ਰਸਤ ਬਲਜਿੰਦਰ ਕੌਰ, ਪੂਜਾ ਰਾਣੀ, ਮਨਦੀਪ ਕੌਰ, ਸੁਖਜੀਤ ਕੌਰ, ਜਸਵੀਰ ਕੌਰ, ਅਮਰਜੀਤ ਕੌਰ ਤੇ ਬਲਜੀਤ ਕੌਰ ਨੂੰ ਮੈਂਬਰ ਨਿਯੁਕਤ ਕਰਕੇ ਪਾਰਟੀ ਦੀ ਕਮਾਨ ਸੌਂਪੀ ਗਈ। ਇਸ ਮੌਕੇ ਸ. ਭੁੱਟਾ ਨੇ ਕਿਹਾ ਕਿ ਮਹਿਲਾਵਾਂ ਦਾ ਇੰਨੀ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨਾ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਲੋਕ ਮੌਜੂਦਾ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ ਅਤੇ ਛੇਤੀ ‘ਆਪ’ ਸਰਕਾਰ ਤੋਂ ਛੁਟਕਾਰਾ ਪਾਉਣ ਲਈ ਬਦਲ ਦੀ ਭਾਲ ਵਿਚ ਹਨ। ਇਸ ਮੌਕੇ ਹਲਕਾ ਪ੍ਰਧਾਨ ਬੀਬੀ ਹਰਭਜਨ ਕੌਰ ਨੇ ਨਵ ਨਿਯੁਕਤ ਮਹਿਲਾਵਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਔਰਤਾਂ ਸਿਆਸਤ ਵਿਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ ਅਤੇ ਇਹ ਨਵੀਂ ਟੀਮ ਹਲਕੇ ਅੰਦਰ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਦਿਨ-ਰਾਤ ਮਿਹਨਤ ਕਰੇਗੀ। ਇਸ ਮੌਕੇ ਪਲਵਿੰਦਰ ਸਿੰਘ ਸਰਕਲ ਪ੍ਰਧਾਨ ਨਬੀਪੁਰ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ ਦਮਨਜੋਤ ਸਿੰਘ ਚੀਮਾ, ਜਸਵੀਰ ਸਿੰਘ, ਅਮਨਦੀਪ ਸਿੰਘ ਫਾਟਕ ਮਾਜਰੀ, ਸਰਬਜੀਤ ਸਿੰਘ, ਨਰਿੰਦਰਪਾਲ ਸਿੰਘ, ਬੀਬੀ ਅਮਰਜੀਤ ਕੌਰ, ਸਤਨਾਮ ਸਿੰਘ ਪੰਚ, ਜਸਵੀਰ ਸਿੰਘ ਸੋਢੀ, ਬਲਵਿੰਦਰ ਸਿੰਘ ਸਹਾਰਨ, ਜਰਨੈਲ ਸਿੰਘ, ਮਨਦੀਪ ਸਿੰਘ ਰਿੰਕਾ, ਕਰਨੈਲ ਸਿੰਘ, ਜੋਗਿੰਦਰ ਸਿੰਘ, ਕੁਲਵਿੰਦਰ ਸਿੰਘ ਮੰਨਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਨੇ ਮੰਗਾਂ ਸੰਬੰਧੀ ਮੈਨੇਜਮੈਂਟ ਦੇ ਵਤੀਰੇ ਖ਼ਿਲਾਫ਼ ਦਿੱਤਾ ਧਰਨਾ ਅਗਲੀ ਖ਼ਬਰ ਆਸ਼ਾ ਰਾਣੀ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਬਣੀ
Ad Position 24
No active advertisement