03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਾਜਨ ਬਲੌਰਿਆ ਨੰੂ ਥਾਪਿਆ ਰਾਜਪੂਤ ਭਲਾਈ ਬੋਰਡ ਦਾ ਬਲਾਕ ਪ੍ਰਧਾਨ

Ad Position 21
No active advertisement
ਅਜੀਤ ਡੈਸਕ 01-01-2026
ਧਾਰਕਲਾਂ, 31 ਦਸੰਬਰ (ਨਰੇਸ਼ ਪਠਾਨੀਆ)- ਰਾਜਪੂਤ ਭਲਾਈ ਬੋਰਡ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਜਸਬੀਰ ਸਿੰਘ ਦੀ ਅਗਵਾਈ ਹੇਠ ਪਿੰਡ ਦੁਨੇਰਾ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਪੰਜਾਬ ਪ੍ਰਦੇਸ਼ ਰਾਜਪੂਤ ਭਲਾਈ ਬੋਰਡ ਦੇ ਚੇਅਰਮੈਨ ਸਵਰਨ ਸਿੰਘ ਸਲਾਰੀਆ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਰਾਜਪੂਤ ਭਲਾਈ ਬੋਰਡ ਵਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ | ਧਾਰ ਬਲਾਕ ਦੇ ਸਮਾਜ ਸੇਵਕ ਠਾਕੁਰ ਸਾਜਨ ਬਲੌਰੀਆ ਨੰੂ ਰਾਜਪੂਤ ਭਲਾਈ ਬੋਰਡ ਦਾ ਬਲਾਕ ਪ੍ਰਧਾਨ ਥਾਪਿਆ ਗਿਆ | ਚੇਅਰਮੈਨ ਸਵਰਨ ਸਲਾਰੀਆ ਨੇ ਸਾਜਨ ਬਲੌਰੀਆ ਨੰੂ ਸਨਮਾਨਿਤ ਕੀਤਾ | ਨਵ ਨਿਯੁਕਤ ਬਲਾਕ ਪ੍ਰਧਾਨ ਨੇ ਆਪਣੇ ਸੰਬੋਧਨ ਵਿਚ ਚੇਅਰਮੈਨ ਸਵਰਨ ਸਲਾਰੀਆ ਤੇ ਬੋਰਡ ਦੇ ਹੋਰ ਮੌਜੂਦ ਅਧਿਕਾਰੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਕਿਸ਼ਨ ਗੋਸਵਾਮੀ, ਕੁਲਜੀਤ ਸਿੰਘ, ਰਾਜੇਸ਼ ਬਲੌਰੀਆ, ਅਮਨ ਤਨਵਾਲ, ਕੁਲਜੀਤ ਸਿੰਘ, ਸ਼ਮਸ਼ੇਰ, ਵਿਸ਼ਾਲ ਬਲੌਰੀਆ, ਕੋਮਲ ਸ਼ਰਮਾ, ਰਵੀਕਾਂਤ ਸ਼ਰਮਾ ਅਤੇ ਹੋਰ ਕਈ ਪਤਵੰਤੇ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਰੋਟ ਜੈਮਲ ਸਿੰਘ ਦੇ ਸਰਕਾਰੀ ਹਸਪਤਾਲ ਦਾ ਅਧਿਕਾਰੀਆਂ ਵਲੋਂ ਦੌਰਾ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਸਿਆਲੀ ਕੁੱਲੀਆਂ ਦੇ ਇਕ ਘਰ ਦੇ ਗੇਟ 'ਤੇ ਗੋਲੀਆਂ ਚਲਾ ਕੇ ਭੱਜੇ
Ad Position 24
No active advertisement