ਧਾਰੀਵਾਲ, 31 ਦਸੰਬਰ (ਸਵਰਨ ਸਿੰਘ) - ਸੰਦੀਪ ਕੁਮਾਰ ਪੁੱਤਰ ਰਾਮ ਨਾਥ ਵਾਸੀ ਮੁਕੰਦਪੁਰ ਤਹਿਸੀਲ ਬੰਗਾ ਨੇ ਪੁਲਿਸ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਕਿ ਵਾਰਿਸ ਮਸੀਹ ਉਰਫ਼ ਬੰਟੀ ਪੁੱਤਰ ਦਲਬੀਰ ਮਸੀਹ ਵਾਸੀ ਸਠਿਆਲੀ ਨੇ ਆਪਣਾ ਦਫ਼ਤਰ 'ਕਿਰਪਾ ਉਵਰਸੀਜ' ਦੇ ਨਾਂਅ 'ਤੇ ਧਾਰੀਵਾਲ ਵਿਖੇ ਖੋਲਿ੍ਹਆ ਹੋਇਆ ਹੈ ਜਿਸ ਨੇ ਉਸ ਨੂੰ ਵਿਦੇਸ਼ ਕੁਵੈਤ ਭੇਜਣ ਦੇ ਨਾਂਅ 'ਤੇ ਉਸ ਨਾਲ ਇਕ ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ | ਪੁਲਿਸ ਉਪ ਕਪਤਾਨ ਪੁਲਿਸ ਦਿਹਾਤੀ ਗੁਰਦਾਸਪੁਰ ਦੀ ਤਫਤੀਸ਼ ਉਪਰੰਤ ਥਾਣਾ ਧਾਰੀਵਾਲ ਦੇ ਏ.ਐੱਸ.ਆਈ. ਸੁਖਦੇਵ ਸਿੰਘ ਨੇ ਵਾਰਿਸ ਮਸੀਹ 'ਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |