05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਫਾਦਰ ਵਿਲੀਅਮ ਸਹੋਤਾ ਵਲੋਂ ਚੇਅਰਮੈਨ ਡੈਨੀਅਲ ਭੱਟੀ ਦਾ ਨਿੱਘਾ ਸਵਾਗਤ

Ad Position 21
No active advertisement
ਅਜੀਤ ਡੈਸਕ 01-01-2026
ਧਾਰੀਵਾਲ, 31 ਦਸੰਬਰ (ਜੇਮਸ ਨਾਹਰ)-ਸੇਂਟ ਜੋਸਫ ਕਾਨਵੈਂਟ ਸਕੂਲ ਕਾਦੀਆਂ ਦੇ ਡਾਇਰੈਕਟਰ ਪੈਰਿਸ ਪ੍ਰੀਸਟ ਅਤੇ ਡੀਨ ਫਾਦਰ ਵਿਲੀਅਮ ਸਹੋਤਾ ਦੀ ਅਗਵਾਈ ਵਿਚ ਸੇਂਟ ਜੋਸਫ ਕੈਥੋਲਿਕ ਚਰਚ ਵਿਖੇ ਪ੍ਰਭੂ ਯਿਸ਼ੂ ਮਸੀਹ ਜੀ ਦਾ ਜਨਮ ਦਿਨ ਕਿ੍ਸਮਸ ਬੜੀ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ | ਇਸ ਵਿਚ ਕਿ੍ਸ਼ਚਨ ਵੈਲਫ਼ੇਅਰ ਬੋਰਡ ਪੰਜਾਬ ਦੇ ਚੇਅਰਮੈਨ ਡੈਨੀਅਲ ਭੱਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦਾ ਇਥੇ ਪਹੁੰਚਣ 'ਤੇ ਫਾਦਰ ਵਿਲੀਅਮ ਸਹੋਤਾ ਤੇ ਲੇਟੀ ਕਮਿਸ਼ਨ ਦੇ ਮੈਂਬਰ ਰਕੇਸ਼ ਵਿਲੀਅਮ ਵਲੋਂ ਸਨਮਾਨ ਚਿੰਨ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਸਾਂਝੇ ਤੌਰ 'ਤੇ ਕਿ੍ਸਮਸ ਕੇਕ ਕੱਟ ਕੇ ਦੇਸ਼ ਦੁਨੀਆਂ ਵਿਚ ਵੱਸਦੀਆਂ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਬਣੇ ਰਹਿਣ ਲਈ ਪ੍ਰਭੂ ਯਿਸ਼ੂ ਅੱਗੇ ਦੁਆ ਕੀਤੀ | ਇਸ ਮੌਕੇ ਲੇਟੀ ਕਮਿਸ਼ਨ ਦੇ ਮੈਂਬਰ ਰਕੇਸ਼ ਵਿਲੀਅਮ ਪੰਜਾਬ ਭਾਜਪਾ ਘੱਟ ਗਿਣਤੀ ਮੋਰਚਾ ਦੇ ਪੰਜਾਬ ਪ੍ਰਧਾਨ ਥੋਮਸ ਮਸੀਹ, ਬਾਬੂ ਨਿਸ਼ਾਨ, ਬਾਬੂ ਰਿੰਕੂ ਬੱਬੂ ਠੇਕੇਦਾਰ ਰਜਿੰਦਰ ਮਸੀਹ ਆਦਿ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੁਟੇਰਿਆਂ ਨੇ ਵਿਅਕਤੀ ਦੀ ਕੁੱਟਮਾਰ ਕਰ ਕੇ 1800 ਰੁਪਏ ਖੋਹੇ ਅਗਲੀ ਖ਼ਬਰ ਹਲਕਾ ਇੰਚਾਰਜ ਰਮਨ ਬਹਿਲ ਵਲੋਂ ਨਵੇਂ ਸਾਲ ਦੀ ਵਧਾਈ
Ad Position 24
No active advertisement