21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਆਰ. ਡੀ. ਖੋਸਲਾ ਸਕੂਲ ਵਿਖੇ ਬਸੰਤ ਪੰਚਮੀ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 25-01-2026
ਬਟਾਲਾ, 24 ਜਨਵਰੀ (ਸਤਿੰਦਰ ਸਿੰਘ)-ਆਰ. ਡੀ. ਖੋਸਲਾ ਡੀ. ਏ. ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਬਸੰਤ ਪੰਚਮੀ ਦਾ ਸ਼ੁਭ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਿੱਖਿਆ ਦੀ ਦੇਵੀ ਮਾਂ ਸਰਸਵਤੀ ਦੀ ਮਹਿਮਾ ਦਾ ਗੁਣਗਾਨ ਕਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਬੁੱਧੀ ਤੇ ਖੁਸ਼ੀ ਨਾਲ ਭਰੀ ਬਸੰਤ ਰੁੱਤ ਦਾ ਸਵਾਗਤ ਕੀਤਾ | ਸਵੇਰ ਦੀ ਪ੍ਰਾਰਥਨਾ ਸਭਾ ਵਿਚ ਵਿਦਿਆਰਥੀਆਂ ਨੇ ਬਸੰਤ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਕਵਿਤਾਵਾਂ, ਗੀਤ, ਸ਼ਾਸਤਰੀ ਨਾਚ ਅਤੇ ਭਾਸ਼ਨ ਪੇਸ਼ ਕੀਤੇ | ਪਿ੍ੰਸੀਪਲ ਡਾ. ਬਿੰਦੂ ਭੱਲਾ ਨੇ ਬਸੰਤ ਪੰਚਮੀ 'ਤੇ ਸਾਰਿਆਂ ਨੂੰ ਨਿੱਘੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਆਪਣੇ ਵਿਸ਼ੇਸ਼ ਭਾਸ਼ਨ ਵਿਚ ਇਸ ਤਿਉਹਾਰ ਦੀ ਮਹੱਤਤਾ 'ਤੇ ਚਾਨਣਾ ਪਾਇਆ ਤੇ ਸਮਝਾਇਆ ਕਿ ਇਹ ਮੌਸਮ ਕੁਦਰਤ 'ਚ ਨਵਾਂ ਜੀਵਨ, ਖੁਸ਼ੀ ਤੇ ਸੁੰਦਰਤਾ ਲਿਆਉਂਦਾ ਹੈ | ਫੁੱਲਾਂ ਦਾ ਖਿੜਨਾ, ਰੁੱਖਾਂ 'ਤੇ ਨਵੇਂ ਪੱਤਿਆਂ ਦਾ ਦਿਖਾਈ ਦੇਣਾ ਤੇ ਫਸਲਾਂ ਦਾ ਵਾਧਾ ਬਹੁਤ ਮਹੱਤਵਪੂਰਨ ਹੈ, ਜੋ ਉਮੀਦ, ਪਿਆਰ ਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ | ਦੇਵੀ ਸਰਸਵਤੀ ਦੇ ਜਨਮ ਦਿਵਸ ਦੇ ਰੂਪ 'ਚ ਇਹ ਕਲਾ, ਸੰਗੀਤ ਅਤੇ ਸਾਹਿਤ 'ਚ ਇਕ ਵਿਸ਼ੇਸ਼ ਸਥਾਨ ਰੱਖਦਾ ਹੈ | ਬਟਾਲਾ ਵਾਸੀ ਇਸ ਦਿਨ ਨੂੰ ਵੀਰ ਹਕੀਕਤ ਰਾਏ ਅਤੇ ਮਾਤਾ ਸਤੀ ਦੇ ਬਲਿਦਾਨ ਦੀ ਯਾਦ ਵਿਚ ਮਨਾਉਂਦੇ ਹਨ | ਬਸੰਤ ਸਾਨੂੰ ਸਿਖਾਉਂਦੀ ਹੈ ਕਿ ਜਿਸ ਤਰ੍ਹਾਂ ਪੱਤਝੜ ਦੀ ਸ਼ੁਰੂਆਤ ਤੋਂ ਬਾਅਦ ਬਸੰਤ ਆਉਂਦੀ ਹੈ, ਉਸੇ ਤਰ੍ਹਾਂ ਮੁਸ਼ਕਿਲਾਂ ਤੋਂ ਬਾਅਦ ਖੁਸ਼ੀ ਤੇ ਸਫਲਤਾ ਵੀ ਆਉਂਦੀ ਹੈ | ਇਸ ਮੌਕੇ ਸਕੂਲ ਦੇ ਚੇਅਰਮੈਨ ਅਰਵਿੰਦ ਖੋਸਲਾ ਤੇ ਪ੍ਰਧਾਨ ਅਜੈ ਖੋਸਲਾ ਨੇ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਡਿਵਾਇਨ ਵਿੱਲ ਸਕੂਲ ਦੇ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਪਸਨਾਵਾਲ ਦੀ ਵਿਦਿਆਰਥਣ ਨੇ ਵਜ਼ੀਫਾ ਕੀਤਾ ਪ੍ਰਾਪਤ
Ad Position 24