15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲੇਰ ਖੁਰਦ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਨੌਸ਼ਹਿਰਾ ਮੱਝਾ ਸਿੰਘ, 27 ਜਨਵਰੀ (ਰਵੀ ਭਗਤ)-ਪਿਛਲੇ ਦਿਨੀਂ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਕਾਂਗਰਸ ਪਾਰਟੀ ਦੇ ਸੀਨੀਅਰ ਤੇ ਨਿਧੜਕ ਆਗੂ ਸੁਖਵਿੰਦਰ ਸਿੰਘ ਕਲੇਰ ਖੁਰਦ ਨਮਿਤ ਪਾਠ ਦੇ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਕਲੇਰ ਖੁਰਦ ਵਿਖੇ ਵਿਖੇ ਕਰਵਾਇਆ ਗਿਆ | ਇਸ ਮੌਕੇ ਭਾਈ ਹਰਪਾਲ ਸਿੰਘ ਸ਼ਿਕਾਰ ਮਾਛੀਆਂ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਰਾਹੀਂ ਜਨਮ ਤੇ ਮੌਤ ਦੇ ਵਿਸ਼ੇ 'ਤੇ ਚਾਨਣਾ ਪਾਇਆ ਗਿਆ | ਉਪਰੰਤ ਵੱਖ-ਵੱਖ ਧਾਰਮਿਕ, ਰਾਜਨੀਤਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਸੁਖਵਿੰਦਰ ਸਿੰਘ ਨੂੰ ਯਾਦ ਕਰ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਵਿਧਾਨ ਸਭਾ ਹਲਕਾ ਬਟਾਲਾ ਦੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ, ਸਾ. ਚੇਅਰਮੈਨ ਜਸਪਾਲ ਸਿੰਘ ਤੱਤਲਾ, ਮਨਦੀਪ ਸਿੰਘ ਹਾਈ ਫਾਈਵ ਰੈਸਟੋਰੈਂਟ, ਜਰਮਨਜੀਤ ਸਿੰਘ ਢਿੱਲੋਂ, ਬੱਲਾ ਬਿਸ਼ਨੀਵਾਲ, ਕਸਤੂਰੀ ਲਾਲ ਕੌਂਸਲਰ, ਅਮਨਪ੍ਰੀਤ ਸ਼ੇਰੇ ਪੰਜਾਬ, ਸੁਧੀਰ ਸਿੰਘ ਚਾਬਾ ਸਰਪੰਚ ਕਲੇਰ ਕਲਾਂ, ਬਲਾਕ ਸੰਮਤੀ ਮੈਂਬਰ ਮਨੋਹਰ ਸਿੰਘ ਕਲੇਰ ਕਲਾਂ, ਬਲਾਕ ਸੰਮਤੀ ਮੈਂਬਰ ਗੁਰਦੇਵ ਸਿੰਘ ਅਠਵਾਲ, ਸਾ. ਸੰਮਤੀ ਮੈਂਬਰ ਸੁਰਿੰਦਰ ਸਿੰਘ ਕਲੇਰ ਕਲਾਂ, ਸਰਪੰਚ ਨਿਰੰਜਨ ਸਿੰਘ ਕਲੇਰ ਖ਼ੁਰਦ, ਜਸਪਾਲ ਸਿੰਘ ਕਲੇਰ, ਸੁਰੇਸ਼ ਭਾਟੀਆ, ਹਰਪ੍ਰੀਤ ਬੇਦੀ, ਮਾਸਟਰ ਕਰਮ ਸਿੰਘ, ਪਲਵਿੰਦਰ ਸਿੰਘ ਭਲਵਾਨ, ਵਿਲਸਨ ਮਸੀਹ ਸਤਕੋਹਾ, ਬਲਜਿੰਦਰ ਰੰਧਾਵਾ, ਸਾ. ਸਰਪੰਚ ਹਰਭਜਨ ਸਿੰਘ, ਸਾ. ਸਰਪੰਚ ਮਨਦੀਪ ਸਿੰਘ ਨੌਸ਼ਹਿਰਾ ਮੱਝਾ ਸਿੰਘ, ਡਾ. ਸੰਤੋਖ ਬਿਧੀਪੁਰ, ਕਰਮਜੀਤ ਸਿੰਘ ਸੱਬਾ, ਦਿਲਬਾਗ ਸਿੰਘ ਸੁਚੇਤਗੜ੍ਹ, ਜਗਜੀਤ ਸਿੰਘ, ਬਲਬੀਰ ਸਿੰਘ ਮੂਲਿਆਂਵਾਲ, ਸੁਖਦੇਵ ਸੰਤ ਨਗਰ ਆਦਿ ਹਾਜ਼ਰ ਸਨ | ਅੰਤ ਵਿਚ ਮਰਹੂਮ ਸੁਖਵਿੰਦਰ ਸਿੰਘ ਦੇ ਸਪੁੱਤਰ ਯਾਦਵਿੰਦਰ ਸਿੰਘ ਤੇ ਰਵਿੰਦਰ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪ੍ਰਭਦੀਪ ਸਿੰਘ ਨੇ 10 ਸਾਲ ਤੋਂ ਲਗਾਤਾਰ ਰਾਤ ਦੇ ਸਮੇਂ ਤੋਂ ਚੌਕੀਂਦਾਰ ਦੀ ਡਿਊਟੀ ਕਰਨ ਤੋਂ ਕੀਤੇ ਹੱਥ ਖੜ੍ਹੇ <br/> ਅਗਲੀ ਖ਼ਬਰ ਐੱਸ. ਐੱਲ. ਬਾਵਾ ਕਾਲਜ ਵਿਖੇ ਐੈੱਨ.ਐੱਸ.ਐੱਸ. ਕੈਂਪ ਦੇ ਪੰਜਵੇਂ ਦਿਨ ਸਫਾਈ ਮੁਹਿੰਮ ਚਲਾਈ <br/>
Ad Position 24