15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪ੍ਰਭਦੀਪ ਸਿੰਘ ਨੇ 10 ਸਾਲ ਤੋਂ ਲਗਾਤਾਰ ਰਾਤ ਦੇ ਸਮੇਂ ਤੋਂ ਚੌਕੀਂਦਾਰ ਦੀ ਡਿਊਟੀ ਕਰਨ ਤੋਂ ਕੀਤੇ ਹੱਥ ਖੜ੍ਹੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਸ੍ਰੀ ਹਰਿਗੋਬਿੰਦਪੁਰ, 27 ਜਨਵਰੀ (ਕੰਵਲਜੀਤ ਸਿੰਘ ਚੀਮਾ)-ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਮਾਰਕੀਟਿ ਕਮੇਟੀ ਦਫ਼ਤਰ ਸ੍ਰੀ ਹਰਿਗੋਬਿੰਦਪੁਰ ਵਿਖੇ ਚੌਕੀਦਾਰ ਦੀ ਡਿਊਟੀ ਨਿਭਾ ਰਹੇ ਪ੍ਰਭਦੀਪ ਸਿੰਘ ਵਾਸੀ ਸ੍ਰੀ ਹਰਿਗੋਬਿੰਦਪੁਰ ਨੇ ਨੇ ਕਿਹਾ ਕਿ ਉਸ ਨਾਲ 10 ਸਾਲ ਤੋਂ ਧੱਕਾ ਹੋ ਰਿਹਾ ਹੈ ਅਤੇ ਮੰਡੀ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਸਰਦੀਆਂ ਅਤੇ ਗਰਮੀਆਂ ਦੇ ਦਿਨਾਂ ਵਿਚ ਵੀ ਰਾਤ ਦੇ ਸਮੇਂ ਹੀ ਡਿਊਟੀ ਨਿਭਾਉਂਦਾ ਆ ਰਿਹਾ ਹੈ | ਉਸ ਨੇ ਕਿਹਾ ਕਿ ਇਥੇ1 ਅਸੀਂ ਦੋ ਵਿਅਕਤੀ ਚੌਕੀਦਾਰ ਵਜੋਂ ਤਨਾਇਤ ਹਾਂ, ਮਹਿਕਮੇ ਦੇ ਨਿਯਮਾਂ ਅਨੁਸ਼ਾਰ ਇਕ ਦੀ ਡਿਊਟੀ ਤਿੰਨ ਮਹੀਨੇ ਰਾਤ ਅਤੇ ਤਿੰਨ ਮਹੀਨੇ ਦਿਨ ਦੀ ਹੋਣੀ ਚਾਹੀਦੀ ਹੈ, ਪਰ ਮੈਂ ਗਰੀਬ ਵਿਅਕਤੀ ਐੱਸ.ਸੀ. ਭਾਈਚਾਰੇ ਨਾਲ ਸਬੰਧ ਰੱਖਦਾ ਹਾਂ, ਜਿਸ ਕਾਰਨ ਮਾਰਕੀਟ ਕਮੇਟੀ ਦੇ ਸਕੱਤਰ, ਚੇਅਰਮੈਂਨ, ਡੀ.ਐੱਮ.ਓ. ਵਲੋਂ ਮੇਰੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਜਾਣਬੁੱਝ ਕੇ ਮੇਰੀ ਲਗਾਤਾਰ ਰਾਤ ਦੀ ਡਿਊਟੀ ਲਗਦੀ ਆਈ ਹੈ | ਮੈਂ ਏਨ੍ਹਾਂ ਲੰਮਾ ਸਮਾਂ ਲਗਾਤਾਰ ਰਾਤ ਦੀ ਡਿਊਟੀ ਕਰਨ ਦੇ ਕਾਰਨ ਹੁਣ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਚੁੱੱਕਾ ਹਾਂ | ਉਸ ਨੇ ਕਿਹਾ ਕਿ ਮੈਂ ਆਪਣੀ ਮੁਸ਼ਕਿਲ ਦਾ ਹੱਲ ਕੱਢਣ ਲਈ ਲੰਮੇ ਸਮੇਂ ਤੋਂ ਅਫ਼ਸ਼ਰਸ਼ਾਹੀ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਗੁਹਾਰ ਲਗਾ ਚੁੱਕਾ ਹਾਂ | ਪ੍ਰਭਦੀਪ ਸਿੰਘ ਨੇ ਕਿਹਾ ਕਿ ਮੈਂ ਇਸ ਤੋਂ ਪਹਿਲੇ ਸਕੱਤਰ ਨੂੰ ਆਪਣੀ ਮੁਸ਼ਕਿਲ ਦਾ ਹੱਲ ਕੱਢਣ ਲਈ ਅਰਜ਼ੀ ਦਿੱਤੀ ਸੀ ਅਤੇ ਉਨ੍ਹਾਂ ਨੇ ਦਫ਼ਤਰ ਵਲੋਂ ਪੱਤਰ ਜਾਰੀ ਕਰ ਕੇ 11 ਜੁਲਾਈ 2025 ਤੋਂ ਡਿਊਟੀ ਦਿਨ ਦੀ ਕਰ ਦਿੱਤੀ, ਜੋ ਕਿ 11 ਅਕਬੂਰ 2025 ਤੱਕ ਦਿਨ ਦੀ ਡਿਊਟੀ ਕਰਨ ਉਪਰੰਤ 12 ਅਕਤੂਬਰ ਤੋਂ ਮੇਰੀ ਡਿਊਟੀ ਫਿਰ ਰਾਤ ਦੀ ਲੱਗ ਗਈ, ਜੋ 11 ਜਨਵਰੀ 2026 ਤੱਕ ਚੱਲਣੀ ਸੀ | ਉਸ ਨੇ ਕਿਹਾ ਕਿ ਮਾਰਕੀਟਿ ਕਮੇਟੀ ਵਿਚ ਹੁਣ ਨਵੇਂ ਸਕੱਤਰ ਅਮਰਪਾਲ ਸਿੰਘ ਤਨਾਇਤ ਹਨ ਅਤੇ ਇਸ ਲਈ ਮੇਰੇ ਕਹਿਣ ਦੇ ਬਾਵਜੂਦ ਵੀ ਮੇਰੀ ਡਿਊਟੀ ਰਾਤ ਦੇ ਸਮੇਂ ਨਹੀਂ ਬਦਲੀ ਜਾ ਰਹੀ ਅਤੇ ਰਾਤ ਦੀ ਡਿਊਟੀ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ | ਉਸ ਨੇ ਕਿਹਾ ਦਫ਼ਤਰ ਦੇ ਅਧਿਕਾਰੀਆਂ ਵਲੋਂ ਕੀਤੇ ਜਾ ਰਹੇ ਮੇਰੇ ਨਾਲ ਵਿਤਕਰੇ ਤੋਂ ਮੈਂ ਪ੍ਰੇਸ਼ਾਨ ਹੋ ਚੁੱਕਾ ਹਾਂ, ਜੇਕਰ ਮੇਰੀ ਸੁਣਵਾਈ ਨਾ ਹੋਈ ਤਾਂ ਮੈਂ ਇਸ ਮਸਲੇ ਨੂੰ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਚੰਡੀਗੜ੍ਹ ਤੱਕ ਪਹੁੰਚ ਕਰਾਂਗਾ | ਜਦੋਂ ਸਕੱਤਰ ਅਮਰਪਾਲ ਸਿੰਘ ਦਾ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਦੋ ਚੌਕੀਦਾਰ ਹਨ | ਦੂਸਰਾ ਚੌਕੀਦਾਰ ਦਫ਼ਤਰ ਦੇ ਹੋਰ ਵੀ ਕੰਮ ਕਰ ਲੈਂਦਾ ਹੈ, ਇਸ ਕਰ ਕੇ ਉਸ ਦੀ ਰਾਤ ਦੀ ਡਿਊਟੀ ਲਗਾਉਣ ਕਾਰਨ ਦਫ਼ਤਰ ਦੇ ਹੋਰ ਕੰਮ ਪ੍ਰਭਾਵਿਤ ਹੁੰਦੇ ਸਨ, ਇਸ ਲਈ ਇਸ ਦੀ ਡਿਊਟੀ ਰਾਤ ਦੀ ਲਗਾਈ ਹੈ ਅਤੇ ਜੇਕਰ ਇਹ ਵੀ ਦਫ਼ਤਰ ਦੇ ਹੋਰ ਕੰਮ ਕਰ ਲਵੇਗਾ ਤਾਂ ਇਸ ਦੀ ਡਿਊਟੀ ਵੀ ਦਿਨ ਦੇ ਸਮੇਂ ਲਗਾ ਦਿੱਤੀ ਜਾਵੇਗੀ |


ਚੌਕੀਦਾਰ ਪ੍ਰਭਦੀਪ ਸਿੰਘ ਜਾਣਕਾਰੀ ਦੇਣ ਸਮੇਂ | ਤਸਵੀਰ : ਚੀਮਾ


Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਨੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ ਲਹਿਰਾਇਆ ਕੌਮੀ ਝੰਡਾ <br/> ਅਗਲੀ ਖ਼ਬਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲੇਰ ਖੁਰਦ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ <br/>
Ad Position 24