ਧਾਰੀਵਾਲ, 30 ਜਨਵਰੀ (ਸਵਰਨ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬੁਰਜ ਸਾਹਿਬ ਧਾਰੀਵਾਲ ਦੇ ਪ੍ਰਧਾਨ ਹਰਚਰਨ ਸਿੰਘ ਧਾਰੀਵਾਲ ਕਲਾਂ, ਸਕੱਤਰ ਸਤਨਾਮ ਸਿੰਘ ਖਾਨਮਲੱਕ ਨੇ ਦੱਸਿਆ ਕਿ ਪੰਜਾਬ ਵਿਚ ਦਿਨ ਪ੍ਰਤੀ ਦਿਨ ਕਾਨੂੰਨ ਵਿਵਸਥਾ ਵਿਗੜ ਰਹੀ ਹੈ, ਜਿਵੇਂ ਕਿ ਦਿਨ-ਦਿਹਾੜੇ ਲੁੱਟਾਂ-ਖੋਹਾਂ, ਚੋਰੀਆਂ, ਕਤਲ ਆਦਿ ਤੇ ਥਾਣਿਆਂ 'ਚ ਝਗੜਿਆਂ ਦੇ ਨਿਪਟਾਰਿਆਂ 'ਚ ਦੇਰੀ ਤੇ ਖੱਜਲ-ਖੁਆਰੀ ਹੋ ਰਹੀ ਹੈ, ਆਦਿ ਨੂੰ ਦੇਖ ਕੇ ਅੱਜ ਜਥੇਬੰਦੀ ਦਾ ਇਕ ਵਫ਼ਦ ਵੱਖ-ਵੱਖ ਥਾਣਾ ਮੁਖੀਆਂ ਨੂੰ ਮਿਲਿਆ ਤੇ ਸਮਾਜ ਵਿਚ ਹੋ ਰਹੀਆਂ ਕੁਰੀਤੀਆਂ ਦੇ ਸੁਧਾਰ ਲਈ ਮੰਗ ਪੱਤਰ ਦਿੱਤੇ | ਇਸ ਮੌਕੇ ਆਗੂ ਹਰਚਰਨ ਸਿੰਘ, ਸਤਨਾਮ ਸਿੰਘ ਖਾਨਮਲੱਕ, ਸ਼ਾਮ ਸਿੰਘ, ਗੁਰਦੇਵ ਸਿੰਘ, ਮਹਿਲ ਸਿੰਘ ਆਦਿ ਹਾਜ਼ਰ ਸਨ |