ਬਟਾਲਾ, 30 ਜਨਵਰੀ (ਸਤਿੰਦਰ ਸਿੰਘ)-ਵੁੱਡਸਟਾਕ ਪਬਲਿਕ ਸਕੂਲ ਬਟਾਲਾ ਵਿਚ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ, ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਜਰ, ਪਿ੍ੰ. ਡਾ. ਐਨਸੀ, ਵਿਦਿਅਕ ਡਾਇਰੈਕਟਰ ਵਸੂਧਾ ਸ਼ਰਮਾ ਦੀ ਯੋਗ ਅਗਵਾਈ ਹੇਠ ਇਨਰਵੀਲ੍ਹ ਵਲੋਂ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਿਸ਼ੋਰ ਅਵਸਥਾ 'ਚ ਨਸ਼ਿਆਂ ਦੀ ਆਦਤ 'ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਮੁੱਖ ਬੁਲਾਰੇ ਡਾ. ਸ਼ਰਧਾ ਸੀਨੀਅਰ ਮਨੋਵਿਗਿਆਨੀ ਮੈਂਬਰ, ਇਨਰਵੀਲ੍ਹ ਕਲੱਬ ਦੀ ਪ੍ਰਧਾਨ ਡਾ. ਬਲਵਿੰਦਰ ਸਰਕਾਰੀਆ ਤੇ ਕਲੱਬ ਦੇ ਹੋਰ ਮੈਂਬਰ ਵੀ ਹਾਜ਼ਰ ਸਨ | ਸਕੂਲ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਜਰ ਤੇ ਪਿ੍ੰ. ਡਾ. ਐਨਸੀ ਨੇ ਅਜਿਹੇ ਜਾਗਰੂਕਤਾ ਭਰੇ ਸਮਾਗਮਾਂ ਦੀ ਅਹਿਮੀਅਤ 'ੇ ਰੌਸ਼ਨੀ ਪਾਈ ਤੇ ਪ੍ਰਧਾਨ ਡਾ. ਬਲਵਿੰਦਰ ਸਰਕਾਰੀਆ ਨੂੰ ਸਨਮਾਨਿਤ ਕੀਤਾ | ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ | ਸੈਮੀਨਾਰ ਦੇ ਅੰਤ ਪਿ੍ੰ. ਡਾ. ਐਨਸੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ |