ਘੁਮਾਣ, 23 ਫਰਵਰੀ (ਬੰਮਰਾਹ)-ਬ੍ਰਹਮ ਗਿਆਨੀ ਸਵਾਮੀ ਸਰੂਪਾ ਨੰਦ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ 2 ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦੇ ਦੂਸਰੇ ਤੇ ਅਖੀਰਲੇ ਦਿਨ ਕਬੱਡੀ ਕੱਪ 'ਚ 6 ਅੰਤਰਰਾਸ਼ਟਰੀ ਪੱਧਰ ਦੀਆਂ ਕਬੱਡੀ ਦੀਆਂ ਟੀਮਾਂ ਨੇ ਹਿੱਸਾ ਲਿਆ | ਪਹਿਲਾ ਸੈਮੀਫਾਈਨਲ ਮੁਕਾਬਲਾ ਬਾਬਾ ਨਾਮਦੇਵ ਕਲੱਬ ਘੁਮਾਣ ਤੇ ਮਾਲਵਾ ਲਾਇਨਸ ਵਿਚਕਾਰ ਹੋਇਆ, ਜਿਸ 'ਚ ਮਾਲਵਾ ਲਾਇਨਸ ਜੇਤੂ ਰਹੀ | ਇਸੇ ਤਰ੍ਹਾਂ ਦੂਸਰਾ ਸੈਮੀਫਾਈਨਲ ਸ਼ਕਰਗੜ੍ਹ ਕਬੱਡੀ ਕਲੱਬ ਤੇ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਵਿਚਕਾਰ ਹੋਇਆ, ਜਿਸ 'ਚ ਨਾਨਕਸਰ ਕਬੱਡੀ ਕਲੱਬ ਜੇਤੂ ਰਹੀ | ਫਾਈਨਲ ਮੁਕਾਬਲੇ 'ਚ ਮਾਲਵਾ ਲਾਇਨਜ਼ ਨੇ ਨਾਨਕਸਰ ਕਲੱਬ ਗੁਰਦਾਸਪੁਰ ਨੂੰ ਹਰਾ ਕੇ ਕਬੱਡੀ ਕੱਪ ਜਿੱਤਿਆ ਤੇ ਢਾਈ ਲੱਖ ਦੀ ਨਗਦ ਰਾਸ਼ੀ ਅੰਮਿ੍ਤਪਾਲ ਸਿੰਘ ਯੂ.ਐੱਸ.ਏ. ਵਲੋਂ ਦਿੱਤੀ ਗਈ | ਦੂਸਰੇ ਸਥਾਨ 'ਤੇ ਰਹੀ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਨੂੰ 2 ਲੱਖ ਨਗਦ ਰਾਸ਼ੀ ਜੋਤ ਮਾਡ ਕੈਨੇਡਾ, ਸਿਮਰਨ ਮੰਡ ਪੰਜਾਬ ਪੁਲਿਸ, ਗੁਰਬਾਜ ਮੰਡ ਕੈਨੇਡਾ, ਡਾ. ਲਵ ਮੰਡ, ਪ੍ਰਭਜੋਤ ਸਿੰਘ ਮੰਡ, ਜੋਬਨ ਮੰਡ ਵਲੋਂ ਦਿੱਤੀ ਗਈ | ਤੀਸਰੇ ਸਥਾਨ 'ਤੇ ਰਹੀ ਟੀਮ ਨੂੰ ਇਕ ਲੱਖ ਰਾਸ਼ੀ ਸਮਰਦੀਪ ਸਿੰਘ ਮੰਡ ਕੈਨੇਡਾ ਵਲੋਂ ਦਿੱਤੀ ਗਈ | ਚੌਥੇ ਸਥਾਨ 'ਤੇ ਰਹੀ ਟੀਮ ਨੂੰ ਗੁਰਵਿੰਦਰ ਇਟਲੀ ਤੇ ਦਿਲਬਾਗ ਸਿੰਘ ਮੰਡ ਕੈਨੇਡਾ ਵਲੋਂ 70 ਹਜ਼ਾਰ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਕਬੱਡੀ ਦੇ ਮਹਾਂਕੁੰਭ 'ਚ ਵਧੀਆ ਜਾਫ਼ੀ ਜੱਗੂ ਹਾਕਮਵਾਲ, ਸੰਨੀ ਡੇਰਾ ਬਾਬਾ ਨਾਨਕ ਤੇ ਸੰਨੀ ਆਦਮਵਾਲ ਤੇ ਵਧੀਆ ਧਾਵੀ ਅੰਕਿਤ ਲਾਠ ਨੂੰ ਸੁਖਰਾਜ ਆਸਟਰੇਲੀਆ, ਭਿੰਦਾ ਨਿਊਜ਼ੀਲੈਂਡ, ਅਮਰਜੋਤ ਕੈਨੇਡਾ, ਹੈਪੀ ਚੌਲਚੱਕ, ਗੁਰਵਿੰਦਰ ਨਿਊਜ਼ੀਲੈਂਡ ਵਲੋਂ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ | ਕਬੱਡੀ ਕੱਪ ਦੌਰਾਨ ਕਬੱਡੀ ਦੇ ਧੁਰੰਤਰ ਕਹੇ ਜਾਣ ਵਾਲੇ ਖਿਡਾਰੀ ਅੰਮਿ੍ਤ ਅÏਲਖ, ਜੋਧਾ ਸੁਰਖਪੁਰੀਆ, ਬੁਲਟ ਖੀਰਾਂਵਾਲੀ, ਰਵੀ ਕੈਲਰਮ, ਭੂਰੀਆ ਸੀਸਰ, ਗੋਪੀ ਜਠੌਲ, ਲਵਲੀ ਵੇਹਰਾ, ਹਰਜੋਤ ਭੰਡਾਲ, ਸ਼ੰਕਰ ਸੰਧਵਾਂ, ਜੱਗੂ ਹਾਕਮਵਾਲਾ, ਫਰਿਆਦ ਸ਼ਕਰਪੁਰ, ਸਾਜੀ ਸ਼ਕਰਪੁਰ, ਭੂਰੀ ਬੂਲੇ ਨੰਗਲ, ਅੰਬਾ ਸੁਰਸਿੰਘ, ਸਨੀ ਆਦਮਵਾਲ ਆਦਿ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਦਾ ਲੋਕਾਂ ਵਲੋਂ ਵੱਡਾ ਸਵਾਗਤ ਕੀਤਾ | ਇਸ ਕਬੱਡੀ ਕੱਪ ਦੌਰਾਨ ਉੱਘੇ ਕਮੈਂਟੇਟਰ ਰੁਪਿੰਦਰ ਜਲਾਲ, ਬੱਲ ਚਲਾੜੀ, ਸ਼ਮਸ਼ੇਰ ਠੱਠਾ ਨੇ ਬਾਖੂਬੀ ਢੰਗ ਨਾਲ ਕੁਮੈਂਟਰੀ ਕੀਤੀ | ਖੇਡ ਮੇਲੇ ਦੌਰਾਨ ਪਹੁੰਚੇ ਐੱਨ.ਆਰ.ਆਈ. ਵੀਰਾਂ ਨੇ ਜੱਗੂ ਹਾਕਮਵਾਲ ਦੇ ਜੱਫਿਆਂ 'ਤੇ 57 ਹਜ਼ਾਰ ਰੁਪਏ ਲਗਾਏ | ਇਨਾਮਾਂ ਦੀ ਵੰਡ ਮੁੱਖ ਸੇਵਾਦਾਰ ਸੁਆਮੀ ਗੁਰਬਖਸ਼ ਦੇਵੀ ਵਲੋਂ ਕੀਤੀ ਗਈ | ਇਸ ਮੌਕੇ ਇਲਾਵਾ ਕਿ੍ਸ਼ਨਾ ਨੰਦ, ਬਾਬਾ ਰਾਮਦਾਸ, ਬਾਬਾ ਪ੍ਰੇਮ ਦਾਸ, ਬਾਬਾ ਸੁਖਦੇਵ ਮੁਨੀ ਆਦਿ ਹਾਜ਼ਰ ਸਨ |