26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਨੇ ਸੂਬਾ ਸਰਕਾਰ ਦਾ ਪੁਤਲਾ ਸਾੜਿਆ

Ad Position 21
No active advertisement
ਅਜੀਤ ਡੈਸਕ 07-03-2026
ਪਠਾਨਕੋਟ, 6 ਮਾਰਚ (ਸੰਧੂ)- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਸੀ.ਪੀ.ਐਫ. ਯੂਨੀਅਨ ਅਤੇ ਪੁਰਾਣੇ ਪੈਨਸ਼ਨਰਾਂ ਵਲੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਬਾਹਰ ਸਾਂਝਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਿਸ਼ਾਲਵੀਰ ਸਿੰਘ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਸੂਬਾ ਸਰਕਾਰ ਦਾ ਪੁਤਲਾ ਸਾੜ ਕੇ ਆਪਣਾ ਗੁੱਸਾ ਪ੍ਰਗਟ ਕੀਤਾ | ਰੋਸ ਪ੍ਰਦਰਸ਼ਨ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਬਾਹਰ ਇਕ ਜਲੂਸ ਕੱਢਿਆ ਗਿਆ, ਜਿਸ ਤੋਂ ਬਾਅਦ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਪੁਤਲਾ ਸਾੜਿਆ ਗਿਆ | ਮੁਲਾਜ਼ਮ ਆਗੂਆਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ ਜਿਸ ਕਾਰਨ ਮੁਲਾਜ਼ਮਾਂ ਵਿਚ ਵਿਆਪਕ ਗੁੱਸਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੂਬਾ ਪੱਧਰ 'ਤੇ ਕਰਮਚਾਰੀ 8 ਮਾਰਚ ਨੂੰ ਮੋਹਾਲੀ ਵਿਚ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨਗੇ | ਇਸ ਮੌਕੇ ਜਨਰਲ ਸਕੱਤਰ ਹਿਤੇਸ਼ ਸ਼ਰਮਾ, ਚੇਅਰਮੈਨ ਗੁਰਨਾਮ ਸਿੰਘ ਸੈਣੀ, ਨਰੇਸ਼ ਕੁਮਾਰ, ਗੁਰਦੀਪ ਸਫ਼ਾਰੀ, ਰਾਜ ਕੁਮਾਰ, ਵਾਸੂ ਖਜੂਰੀਆ, ਦੀਪਕ ਚੰਦ, ਸੁਭਾਸ਼ ਸਿੰਘ, ਬਲਵਿੰਦਰਜੀਤ ਕੌਰ, ਮੁਨੀਸ਼, ਹਰਪ੍ਰੀਤ ਸਿੰਘ, ਓਾਕਾਰ ਸਿੰਘ, ਬਲਜੀਤ ਕੌਰ, ਸੋਨੀਆ ਸਹਿਗਲ, ਰੂਹੀ, ਪੰਕਜ ਸ਼ਰਮਾ, ਤੇਜਿੰਦਰ ਸਨੇਵਾਲ, ਤਿ੍ਪਤ ਕੁਮਾਰ, ਸੰਜੀਵ ਕੁਮਾਰ, ਏ. ਅਭਿਸ਼ੇਕ, ਨਿਰਵੇਸ਼ ਡੋਗਰਾ, ਰਾਜਦੀਪ ਗੁਪਤਾ, ਵਿਕਾਸ ਧਵਨ, ਰਣਵੀਰ ਸਿੰਘ, ਸ਼ਮਸ਼ੇਰ ਸਿੰਘ, ਨਰੇਸ਼ ਕੁਮਾਰ, ਮਾਸਟਰ ਸਤਪ੍ਰਕਾਸ਼, ਰਾਮਦਾਸ, ਸੁਰਿੰਦਰ ਕੁਮਾਰ, ਸੁਭਾਸ਼ ਸ਼ਰਮਾ, ਬੱਬਲੂ, ਦੀਪਕ ਵਰਮਾ, ਰਾਕੇਸ਼ ਸਿੰਘ, ਰਘੁਬੀਰ ਸਿੰਘ, ਅਰੁਣ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡਾਂ ਦੀਆਂ ਪੰਚਾਇਤਾਂ ਨੇ ਪੇਂਡੂ ਸੜਕਾਂ 'ਤੇ ਚਲਦੇ ਓਵਰਲੋਡ ਟਿੱਪਰ ਰੋਕੇ ਅਗਲੀ ਖ਼ਬਰ ਬੋਲਣ ਤੇ ਸੁਣਨ ਤੋਂ ਅਸਮਰੱਥ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਦੋਸ਼ੀ ਨੂੰ ਸੱਤ ਸਾਲ ਦੀ ਸਜ਼ਾ
Ad Position 24