ਘੁਮਾਣ, 9 ਮਾਰਚ (ਬੰਮਰਾਹ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੁਆਰਾ ਚਲਾਈ ਜਾ ਰਹੀ ਸੰਸਥਾ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਘੁਮਾਣ ਵਿਖੇ ਪਿ੍ੰਸੀਪਲ ਡਾਕਟਰ ਵੀ.ਕੇ. ਸਿੰਘ ਦੀ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਨਾਰੀ ਕੁਦਰਤ ਦੁਆਰਾ ਸਿਰਜਿਆ ਬਿਹਤਰੀਨ ਤੋਹਫਾ ਹੈ, ਨਾਰੀ ਦੀ ਤੁਲਨਾ ਹੋਰ ਕਿਸੇ ਵੀ ਕੁਦਰਤੀ ਘਾੜਤ ਨਾਲ ਨਹੀਂ ਕੀਤੀ ਜਾ ਸਕਦੀ | ਇਸ ਉਪਰੰਤ ਕਵਿਤਾ ਉਚਾਰਨ, ਪੋਸਟਰ ਬਣਾਉਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਕਵਿਤਾ ਉਚਾਰਨ ਵਿਚ ਜੀਨਤਪ੍ਰਤਾਪ ਕੌਰ ਨੇ ਪਹਿਲਾ, ਰਣਦੀਪ ਕੌਰ ਨੇ ਦੂਜਾ ਅਤੇ ਅਨੀਤਾ ਨੇ ਤੀਜਾ, ਪੋਸਟਰ ਬਣਾਉਣ ਵਿਚ ਸਿਮਰਨ ਕੌਰ ਨੇ ਪਹਿਲਾ, ਖੁਸ਼ਪ੍ਰੀਤ ਕੌਰ ਨੇ ਦੂਜਾ ਅਤੇ ਕੋਮਲਪ੍ਰੀਤ ਕੌਰ ਨੇ ਤੀਜਾ ਅਤੇ ਭਾਸ਼ਣ ਮੁਕਾਬਲੇ ਵਿਚ ਹਰਮਨਪ੍ਰੀਤ ਕੌਰ ਨੇ ਪਹਿਲਾ, ਤਰਨਪ੍ਰੀਤ ਕੌਰ ਨੇ ਦੂਜਾ ਤੇ ਨਵਜੋਤ ਕੌਰ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਜੱਜਾਂ ਦੀ ਭੂਮਿਕਾ ਪ੍ਰੋਫੈਸਰ ਸੰਦੀਪ ਕੌਰ, ਪ੍ਰੋਫੈਸਰ ਕਰਮਜੀਤ ਕੌਰ, ਪ੍ਰੋਫੈਸਰ ਕਿਰਨਜੀਤ ਕੌਰ ਅਤੇ ਪ੍ਰੋਫੈਸਰ ਡਾ. ਸੁਖਵਿੰਦਰ ਕੌਰ ਦੁਆਰਾ ਨਿਭਾਈ ਗਈ |