02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੰਡਤ ਮੋਹਨ ਲਾਲ ਕਾਲਜ 'ਚ ਫ਼ੈਸ਼ਨ ਸ਼ੋਅ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਫਤਹਿਗੜ੍ਹ ਚੂੜੀਆਂ, 3 ਅਪ੍ਰੈਲ (ਐਮ.ਐਸ. ਫੁੱਲ)- ਪੰਡਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਗਰਲਜ਼ ਫਤਹਿਗੜ੍ਹ ਚੂੜੀਆਂ ਵਿਖੇ ਫੈਸ਼ਨ ਸ਼ੋਅ 'ਵਿੰਟੇਜ ਵੌਗ' ਕਰਵਾਇਆ ਗਿਆ ਜਿਸ ਵਿਚ ਐਸ.ਡੀ.ਐਮ. ਅੰਮਿ੍ਤਸਰ ਸ: ਗੁਰਮੰਦਰ ਸਿੰਘ ਤੇ ਡੀ.ਈ.ਓ. ਅੰਮਿ੍ਤਸਰ ਸ੍ਰੀ ਰਜੇਸ਼ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਦਾ ਕਾਲਜ ਪਹੁੰਚਣ 'ਤੇ ਪ੍ਰਬੰਧਕ ਕਮੇਟੀ ਮੈਂਬਰ ਸ੍ਰੀ ਹੀਰਾਮਨੀ ਅਗਰਵਾਲ, ਸ੍ਰੀ ਵਿਨੇਸ਼ ਸ਼ੁਕਲਾ, ਸ੍ਰੀ ਰੋਹਿਤ ਬੀਬੜਾ, ਸ੍ਰੀਮਤੀ ਊਸ਼ਾ ਬੀਬੜਾ, ਜੋਗਿੰਦਰ ਸਿੰਘ ਅਰੋੜਾ, ਡਾ. ਮਿ੍ਣਾਲ ਗੁਪਤਾ ਤੇ ਵਰਿੰਦਰ ਕੌਰ ਪਿ੍ੰਸੀਪਲ ਪੰ. ਮੋਹਨ ਲਾਲ ਗਲੋਬਲ ਸਕੂਲ ਨੇ ਤਿਲਕ ਦੀ ਰਸਮ ਤੇ ਗੁਲਦਸਤੇ ਭੇਟ ਕਰ ਕੇ ਸਵਾਗਤ ਕੀਤਾ | ਜੋਤੀ ਜਗਾਉਣ ਉਪਰੰਤ ਕਾਲਜ ਪਿ੍ੰਸੀਪਲ ਡਾ. ਮਿ੍ਣਾਲ ਗੁਪਤਾ ਦੇ ਸਵਾਗਤੀ ਭਾਸ਼ਣ ਨਾਲ ਸ਼ੋਅ ਦੀ ਸ਼ੁਰੂਆਤ ਹੋਈ ਜਿਸ ਵਿਚ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਨੇ ਖੁਦ ਤਿਆਰ ਕੀਤੇ ਕਸ਼ਮੀਰੀ ਤੇ ਵੈਸਟਰਨ ਪਹਿਰਾਵੇ ਦੀ ਖੂਬਸੂਰਤ ਪੇਸ਼ਕਾਰੀ ਦਿੱਤੀ | ਇਸ ਸ਼ੋਅ 'ਚ ਗਲੋਬਲ ਸਕੂਲ ਦੇ ਬੱਚਿਆਂ ਨੇ ਵੀ ਹਿੱਸਾ ਲਿਆ | ਜੱਜਾਂ ਦੀ ਭੂਮਿਕਾ ਡਾ. ਬੀਨੂ ਕਪੂਰ ਬੀ.ਬੀ.ਕੇ. ਡੀ.ਏ.ਵੀ. ਕਾਲਜ ਅੰਮਿ੍ਤਸਰ ਤੇ ਸ੍ਰੀਮਤੀ ਹਰਸ਼ਾ ਸ਼ਰਮਾ ਪੰ. ਮੋਹਨ ਲਾਲ ਐਸ.ਡੀ. ਕਾਲਜ ਗੁਰਦਾਸਪੁਰ ਨੇ ਨਿਭਾਈ | ਇਸ ਮੌਕੇ ਅਮਨਦੀਪ ਕੌਰ, ਹਰਜਿੰਦਰ ਸਿੰਘ, ਸ੍ਰੀ ਨੀਰਜ ਮਹਾਜਨ, ਪਿ੍ੰ. ਸ੍ਰੀ ਨੀਰਜ ਧਵਨ, ਪਿ੍ੰਸੀਪਲ ਸ੍ਰੀਮਤੀ ਰਾਗਿਨੀ ਮਹਾਜਨ, ਪਿ੍ੰਸੀਪਲ ਬੀ.ਐਸ. ਢਿਲੋਂ ਆਦਿ ਨੇ ਹਾਜ਼ਰੀ ਭਰੀ | ਅੱਵਲ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ | ਪੋਸਟ ਗਰੈਜੂਏਟ ਪੰਜਾਬੀ ਵਿਭਾਗ ਨੇ ਲੋਕ ਕਲਾ ਪ੍ਰਦਰਸ਼ਨੀ ਲਗਾਈ | ਪਿ੍ੰਸੀਪਲ ਡਾ. ਮਿ੍ਣਾਲ ਗੁਪਤਾ ਨੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਰਵਿੰਦਰ ਕੌਰ, ਜੋਤੀ ਤੇ ਹਿਮਾਂਸ਼ੀ ਸ਼ਰਮਾ ਵਲੋਂ ਵਿਦਿਆਰਥਣਾਂ ਦੇ ਕੀਤੇ ਮਾਰਗ ਦਰਸ਼ਨ ਦੀ ਸਰਾਹਨਾ ਕੀਤੀ | ਇਸ ਮੌਕੇ ਦੀਪਿੰਦਰ ਕੌਰ, ਮਨੀਸ਼ਾ, ਨੇਹਾ, ਸੌਰਵ ਸੋਨੀ, ਡਾ. ਰਸ਼ਮੀ, ਜੀਵਨ ਪਾਂਧੀ, ਗੁਰਲੀਨ ਕੌਰ ਤੇ ਕਿਰਨਦੀਪ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੋਗਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਅੱਜ-ਵਿਧਾਇਕਾ ਡਾ. ਅਮਨਦੀਪ ਕੌਰ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ <br/>
Ad Position 24