ਪਠਾਨਕੋਟ, 18 ਅਪ੍ਰੈਲ (ਸੰਧੂ)- ਐਮ.ਈ.ਐਸ ਕੰਟਰੈਕਟਰ ਮਾਮੂਨ ਅਤੇ ਐਮ.ਈ.ਐਸ. ਬਿਲਡਰਜ਼ ਐਸੋਸੀਏਸ਼ਨ ਆਫ਼ ਇੰਡੀਆ ਨੇ ਖ਼ਜ਼ਾਨਚੀ ਭਾਨੂ ਪ੍ਰਤਾਪ ਸਿੰਘ, ਦਿਨੇਸ਼ ਅਗਰਵਾਲ ਅਤੇ ਰੋਹਿਤ ਵਿਜ ਦੀ ਨਿਗਰਾਨੀ ਹੇਠ ਸ਼੍ਰੀ ਹਨੂੰਮਾਨ ਮੰਦਰ ਡਿਫੈਂਸ ਰੋਡ ਵਿਖੇ ਦੂਜਾ ਸਾਲਾਨਾ ਹਵਨ ਯੱਗ ਭੰਡਾਰਾ ਕਰਵਾਇਆ ਗਿਆ | ਪੰਡਿਤ ਰਾਕੇਸ਼ ਸ਼ਰਮਾ ਨੇ ਵੈਦਿਕ ਮੰਤਰਾਂ ਨਾਲ ਹਵਨ ਯੱਗ ਕਰਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਇਸ ਮੌਕੇ ਕਮਾਂਡਰ ਵਰਕਸ ਇੰਜੀਨੀਅਰ (ਸੀ.ਡਬਲਿਯੂ.ਈ.) ਮਾਮੂਨ ਏ.ਕੇ. ਮਿਸ਼ਰਾ, ਗੈਰੀਸਨ ਇੰਜੀਨੀਅਰ (ਜੀ.ਈ.) ਦੱਖਣੀ ਮਾਮੂਨ ਮੇਜਰ ਭਰਤ ਚਾਵੇਲੀ, ਗੈਰੀਸਨ ਇੰਜੀਨੀਅਰ (ਜੀ.ਈ.) ਉੱਤਰੀ ਮਾਮੂਨ ਅਨਿਲ ਵਾਸੂਦੇਵ, ਏ.ਜੀ.ਈ. ਅਤੁਲ ਕਟੋਚ ਤੇ ਨਗਰ ਸੁਧਾਰ ਟਰੱਸਟ ਪਠਾਨਕੋਟ ਦੇ ਚੇਅਰਮੈਨ ਸੌਰਵ ਬਹਿਲ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਐਸੋਸੀਏਸ਼ਨ ਦੇ ਮੈਂਬਰਾਂ ਦੁਆਰਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਸੰਜੇ ਸ਼ਰਮਾ, ਤਰੁਨਪਾਲ ਸ਼ੈਂਟੀ, ਰਾਜੇਸ਼ ਬੇਦੀ, ਅਸ਼ਵਨੀ ਬਨੋਤਰਾ, ਨਰੇਸ਼ ਸ਼ਰਮਾ, ਰੋਹਿਤ ਵਿਜ, ਦਿਨੇਸ਼ ਸੈਣੀ, ਰਾਜੇਸ਼ ਕੁਮਾਰ, ਹਰਸ਼ਲ, ਮਾਣਿਕ, ਮੋਹਿਤ ਗੁਪਤਾ, ਕਰਨ, ਰਾਜੀਵ ਸ਼ਰਮਾ, ਰਾਜੇਸ਼ ਸੈਣੀ, ਰਾਜੀਵ ਸ਼ਰਮਾ, ਵਿੱਕੀ ਪਾਲ, ਰਾਕੇਸ਼ ਰਿਸ਼ੂ, ਸੁਨੀਲ ਕੁਮਾਰ, ਇੰਦਰਜੀਤ ਸਿੰਘ, ਪਠਾਨਕੋਟ ਬਰਾਂਚ ਦੇ ਚੇਅਰਮੈਨ ਰਾਜੀਵ ਪੁਰੀ, ਜਨਰਲ ਸਕੱਤਰ ਲਵ ਵਿਨਾਇਕ, ਅਨਿਲ ਕੋਹਲੀ, ਅਮਨ ਡੋਗਰਾ, ਅਜੈ ਮਹਾਜਨ ਆਦਿ ਮੌਜੂਦ ਸਨ |