30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸੀ.ਐਨ.ਐਫ. ਦੇ ਵਫ਼ਦ ਨੇ ਡੀ.ਸੀ ਤੇ ਐਸ.ਐਸ.ਪੀ. ਨੂੰ ਸੌਂਪਿਆ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 28-04-2026
ਗੁਰਦਾਸਪੁਰ, 27 ਅਪ੍ਰੈਲ (ਚੱਕਰਾਜਾ)- ਕਿ੍ਸਚਨ ਨੈਸ਼ਨਲ ਫ਼ਰੰਟ ਦੇ ਵਫ਼ਦ ਵਲੋਂ ਪੰਜਾਬ ਯੂਥ ਪ੍ਰਧਾਨ ਬੱਬਾ ਗਿੱਲ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਆਦਿੱਤਯ ਨੂੰ ਮੰਗ ਪੱਤਰ ਸੌਂਪਿਆ ਗਿਆ | ਅਧਿਕਾਰੀਆਂ ਨੂੰ ਸੌਂਪੇ ਮੰਗ ਪੱਤਰ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਬਾਵਜੂਦ ਜ਼ਿਲ੍ਹਾ ਗੁਰਦਾਸਪੁਰ ਵਿਚ ਪਿਛਲੇ ਕਈ ਸਾਲਾ ਤੋਂ ਧਾਰੀਵਾਲ ਸਮੇਤ ਪਿੰਡਾਂ ਦੇ ਐਸ.ਸੀ, ਓ.ਬੀ.ਸੀ ਅਤੇ ਮਸੀਹੀ ਵਸੋਂ ਵਾਲੇ ਮੁਹੱਲਿਆਂ ਵਿਚ ਐਕਸਾਇਜ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਸ਼ਰਾਬ ਦੇ ਠੇਕੇਦਾਰਾਂ ਵਲੋਂ ਵਿਭਾਗ ਦੇ ਅਫ਼ਸਰਾਂ ਨਾਲ ਮਿਲ ਕੇ ਨਜਾਇਜ਼ ਬਰਾਂਚਾਂ ਖੋਲ੍ਹੀਆਂ ਗਈਆਂ ਹਨ | ਜਦੋਂ ਕਿ ਸੰਬੰਧਿਤ ਥਾਣਿਆਂ ਅਤੇ ਐਕਸਾਇਜ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਨਜਾਇਜ਼ ਬਰਾਂਚਾਂ ਧੜੱਲੇ ਨਾਲ ਚੱਲ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਵਿਖੇ ਸਥਿਤ ਸ਼ਰਾਬ ਦੇ ਠੇਕੇ ਨਜ਼ਦੀਕ ਸ਼ਹੀਦ ਭਗਤ ਸਿੰਘ ਚੌਕ, ਗੁਰਦੁਆਰਾ ਸਾਹਿਬ ਅਤੇ ਚਰਚ ਸਥਿਤ ਹਨ, ਜੋ ਪੰਜ ਸੌ ਮੀਟਰ ਸ਼ਰਤ ਮੁਤਾਬਿਕ ਐਕਸਾਇਜ ਨਿਯਮਾਂ ਦੀ ਉਲੰਘਣਾ ਹੈ | ਹੋਰ ਤੇ ਹੋਰ ਸਕੂਲਾਂ ਅਤੇ ਕਾਲਜਾਂ ਨੂੰ ਜਾਣ ਵਾਲੇ ਲੜਕੇ/ਲੜਕੀਆਂ ਨੂੰ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਲੁਧਿਆਣਾ ਮੁਹੱਲੇ ਵਿਚ ਤਿੰਨ ਚਾਰ ਨਜਾਇਜ਼ ਬਰਾਂਚਾਂ ਹਨ ਅਤੇ ਪਿੰਡ ਕਲਿਆਣਪੁਰ ਸਮੇਤ ਹੋਰ ਅਨੇਕਾਂ ਪਿੰਡਾਂ ਵਿਚ ਵੀ ਹਨ ਜਿੱਥੇ ਦੇਰ ਰਾਤ ਤੱਕ ਸ਼ਰਾਬੀਆਂ ਕਾਰਨ ਲੜਾਈ ਝਗੜੇ ਦਾ ਮਾਹੌਲ ਬਣਿਆ ਰਹਿੰਦਾ ਹੈ | ਖ਼ਾਸ ਕਰ ਔਰਤਾਂ ਨੂੰ ਉੱਥੋਂ ਲੰਘਦੇ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਬੱਸ ਸਟੈਂਡ ਕੋਲ ਖੁੱਲੇ੍ਹ ਠੇਕੇ, ਨਾਜਾਇਜ਼ ਬਰਾਂਚਾਂ ਨੂੰ ਤੁਰੰਤ ਬੰਦ ਕਰਾਉਣ ਅਤੇ ਪੁਲਿਸ ਥਾਣਿਆਂ 'ਚ ਸੰਵੇਦਨਸ਼ੀਲ ਤਰੀਕੇ ਨਾਲ ਕਾਰਵਾਈ ਅਮਲ 'ਚ ਲਿਆਉਣ ਦੀ ਮੰਗ ਕੀਤੀ | ਇਸ ਮੌਕੇ ਰਾਕੇਸ਼ ਗਿੱਲ ਜ਼ਿਲ੍ਹਾ ਯੂਥ ਪ੍ਰਧਾਨ, ਵਿਲਸਨ ਕੁਮਾਰ ਸੂਬਾ ਸਕੱਤਰ, ਸੁਨੀਲ ਕੁਮਾਰ, ਸੀਤਾ ਮੱਟੂ, ਡੇਵਿਡ ਗਿੱਲ, ਨਿੰਮਾ ਪ੍ਰਧਾਨ, ਸਿਕੰਦਰ ਪ੍ਰਧਾਨ, ਨਿਸ਼ੂ ਮਹਾਜਨ ਤੇ ਵਿਸ਼ਾਲ ਆਦਿ
Ad Position 22
No active advertisement
ਪਿਛਲੀ ਖ਼ਬਰ ਸਟੀਰੋਇਡ ਦਵਾਈਆਂ ਦੀ ਖ਼ਤਰਨਾਕ ਖੇਡ ਅਗਲੀ ਖ਼ਬਰ ਸਟੀਰੋਇਡ ਦਵਾਈਆਂ ਦੀ ਖ਼ਤਰਨਾਕ ਖੇਡ
Ad Position 24