13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ 'ਚ ਐੱਮ.ਕਾਮ. ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 03-05-2026
ਬਟਾਲਾ, 2 ਮਈ (ਸਤਿੰਦਰ ਸਿੰਘ)-ਬੇਰਿੰਗ ਯੂਨੀਅਨ ਕਿ੍ਸ਼ਚੀਅਨ ਕਾਲਜ ਬਟਾਲਾ ਵਿਖੇ ਕਾਮਰਸ ਵਿਭਾਗ ਦੇ ਮੁਖੀ ਡਾ. ਜਗਵਿੰਦਰ ਕੌਰ ਚੀਮਾ ਦੇ ਯੋਗ ਮਾਰਗ ਦਰਸ਼ਨ ਸਦਕਾ ਐੱਮ.ਕਾਮ. ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਮੀਡੀਆ ਕਨਵੀਨਰ ਪ੍ਰੋਫੈਸਰ ਰਮਨਦੀਪ ਕੌਰ ਅਤੇ ਦਫ਼ਤਰ ਸੁਪਰਡੈਂਟ ਸ੍ਰੀ ਰੌਬਿਨ ਕੁਮਾਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੁਆਰਾ ਲਈਆਂ ਗਈਆਂ ਸਮੈਸਟਰ ਪ੍ਰੀਖਿਆਵਾਂ ਵਿਚੋਂ ਬੇਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰਦੇ ਹੋਏ ਵਧੀਆ ਅੰਕ ਪ੍ਰਾਪਤ ਕਰ ਕੇ ਕਾਲਜ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਵਿਚੋਂ ਤਨੀਸ਼ਾ ਵਰਮਾ ਨੇ 8.82 ਐੱਸ.ਜੀ.ਪੀ.ਏ. ਪ੍ਰਾਪਤ ਕਰ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪਹਿਲੀ ਮੈਰਿਟ ਪੁਜੀਸ਼ਨ ਹਾਸਲ ਕੀਤੀ ਹੈ | ਇਸੇ ਤਰ੍ਹਾਂ ਸਮਰਿਧੀ ਨੇ 8.18 ਐੱਸ.ਜੀ.ਪੀ.ਏ. ਪ੍ਰਾਪਤ ਕਰ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 7ਵੀਂ ਮੈਰਿਟ ਪੁਜੀਸ਼ਨ ਹਾਸਿਲ ਕਰਦਿਆਂ ਕਾਲਜ ਵਿਚੋਂ ਦੂਸਰੇ ਸਥਾਨ 'ਤੇ ਰਹੀ | ਹਰਲੀਨ ਕੌਰ ਨੇ 7.82 ਐੱਸ.ਜੀ.ਪੀ.ਏ. ਪ੍ਰਾਪਤ ਕਰ ਕੇ ਕਾਲਜ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ | ਕਾਮਰਸ ਵਿਭਾਗ ਤੇ ਮੁਖੀ ਡਾ. ਜਗਵਿੰਦਰ ਕੌਰ ਚੀਮਾ ਨੇ ਮੈਰਿਟ ਪੁਜੀਸ਼ਨਾਂ ਹਾਸਲ ਕਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਮਾਤਾ ਹਰਜਿੰਦਰ ਕੌਰ ਪਸਨਾਵਾਲ ਨਮਿਤ ਸ਼ਰਧਾਂਜਲੀ ਸਮਾਰੋਹ ਹੋਇਆ ਅਗਲੀ ਖ਼ਬਰ ਮਾਨ ਸਰਕਾਰ ਨੇ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਕੇ ਪੰਜਾਬ ਵਾਸੀਆਂ ਦਾ ਦਿਲ ਜਿੱਤਿਆ-ਬਲਬੀਰ ਸਿੰਘ ਪੰਨੂੰ
Ad Position 24