13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਰਕਾਰੀ ਆਦਰਸ਼ ਸਕੂਲ ਭਿਖਾਰੀਵਾਲ ਦੇ ਵਿਦਿਆਰਥੀਆਂ ਐਨ.ਐਮ.ਐਮ.ਐਸ. ਸਕੀਮ ਵਜ਼ੀਫ਼ਾ ਪ੍ਰਾਪਤ

Ad Position 21
No active advertisement
ਅਜੀਤ ਡੈਸਕ 03-05-2026
ਕਲਾਨੌਰ, 2 ਮਈ (ਪੁਰੇਵਾਲ)-ਨੇੜਲੇ ਪਿੰਡ ਭਿਖਾਰੀਵਾਲ ਵਿਖੇ ਸਥਿਤ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ 2 ਵਿਦਿਆਰਥੀਆਂ ਨੇ ਸਰਕਾਰ ਦੀ ਐਨ.ਐਮ.ਐਮ.ਐਸ. ਸਕੀਮ ਅਧੀਨ ਵਜੀਫਾ ਪ੍ਰਾਪਤ ਕੀਤਾ ਹੈ | ਪਿ੍ੰਸੀਪਲ ਪੁਨੀਤਾ ਸ਼ਰਮਾ ਨੇ ਦੱਸਿਆ ਕਿ ਨੈਸ਼ਨਲ ਮੀਨ ਕਮ ਮੈਰਿਟ ਸਕਾਲਰਸ਼ਿਪ ਸਕੀਮ ਅਧੀਨ ਸਕੂਲਾਂ ਦੇ ਵਿਦਿਆਰਥੀ ਵਲੋਂ ਪੇਪਰ ਦਿੱਤਾ ਗਿਆ ਸੀ, ਜਿਸ 'ਚ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਿਖਾਰੀਵਾਲ ਦੇ 2 ਵਿਦਿਆਰਥੀਆਂ ਜਸ਼ਨਦੀਪ ਸਿੰਘ ਅਤੇ ਪਾਰਸਪ੍ਰੀਤ ਸਿੰਘ ਨੇ ਇਸ ਪੇਪਰ ਨੂੰ ਕੁਆਲੀਫਾਈ ਕਰਦੇ ਹੋਏ ਸਰਕਾਰ ਵਲੋ ਦਿੱਤਾ ਜਾਣ ਵਾਲਾ ਵਜੀਫਾ ਹਾਸਲ ਕੀਤੀ ਹੈ | ਪਿ੍ੰਸੀਪਲ ਪੁਨੀਤਾ ਸ਼ਰਮਾ ਨੇ ਸਕਾਲਰਸ਼ਿਪ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਕੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਦਾ ਸਾਰਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ਼ ਨੂੰ ਜਾਂਦਾ ਹੈ | ਇਸ ਮੌਕੇ ਲੈਕਚਰਾਰ ਗੋਪਾਲ ਦੇਵਗਨ ਅਤੇ ਸਮੂਹ ਸਟਾਫ ਵੀ ਹਾਜ਼ਰ ਰਿਹਾ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਜਗਰੂਪ ਸਿੰਘ ਵਲੋਂ ਪਿੰਡ ਭੱਟੀਆਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਰਵਾਨਾ ਅਗਲੀ ਖ਼ਬਰ ਗਲੈਕਸੀ ਸਟਾਰ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਦੀ 10ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ <br/>
Ad Position 24