ਡੇਹਰੀਵਾਲ ਦਰੋਗਾ, 2 ਮਈ (ਹਰਦੀਪ ਸਿੰਘ ਸੰਧੂ)-ਆਈ.ਸੀ.ਐੱਸ.ਈ. ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ਵਿਚੋਂ ਗਲੈਕਸੀ ਸਟਾਫ਼ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ 27 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ, ਜਿਸ ਵਿਚ 1 ਵਿਦਿਆਰਥੀ ਨੇ 90 ਫ਼ੀਸਦੀ, 13 ਨੇ 80 ਫ਼ੀਸਦੀ, 11 ਨੇ 70 ਫ਼ੀਸਦੀ ਅਤੇ 2 ਨੇ 60 ਫ਼ੀਸਦੀ ਤੋਂ ਉਪਰ ਅੰਕ ਪ੍ਰਾਪਤ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਵੰਦਨਾ ਪ੍ਰਭਾਕਰ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜਾਰੀ 'ਤੇ ਖੁਸ਼ੀ ਜਿਤਾਈ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਪਿ੍ੰ. ਵੰਦਨਾ ਪ੍ਰਭਾਕਰ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ | ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨੇ ਦੱਸਿਆ ਕਿ ਸਕੂਲ ਵਿਚ ਵਧੀਆ ਪ੍ਰਬੰਧ ਤੇ ਮਿਹਨਤੀ ਅਧਿਆਪਕਾਂ ਕਰ ਕੇ ਹੀ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਉਨ੍ਹਾਂ ਕਿਹਾ ਕਿ 1 ਮਈ ਤੋਂ ਕਲਾਸ 11ਵੀਂ ਦੇ ਦਾਖ਼ਲੇ ਨਾਨ ਮੈਡੀਕਲ, ਮੈਡੀਕਲ, ਕਾਮਰਸ ਸ਼ੁਰੂ ਹੋ ਚੁੱਕੇ ਹਨ |