30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਬਾਲ ਵਿੱਦਿਆ ਮੰੰਦਰ ਹਾਈ ਸਕੂਲ ਗੁਰਦਾਸਪੁਰ ਦੇ ਪ੍ਰਣਵ ਅਗਰਵਾਲ ਨੇ ਮੈਰਿਟ 'ਚ 18ਵਾਂ ਰੈਂਕ ਕੀਤਾ ਹਾਸਿਲ <br/>

Ad Position 21
No active advertisement
ਅਜੀਤ ਡੈਸਕ 12-05-2026
Ýਗੁਰਦਾਸਪੁਰ, (ਚੱਕਰਾਜਾ)-ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ 'ਚੋਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਮੈਰਿਟ 'ਚ ਸਥਾਨ ਹਾਸਲ ਕਰਕੇ ਆਪਣੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਨਤੀਜੇ 'ਚੋਂ ਗੁਰਦਾਸਪੁਰ ਦੇ ਬਾਲ ਵਿੱਦਿਆ ਮੰਦਿਰ ਹਾਈ ਸਕੂਲ ਨੰਗਲ ਕੋਟਲੀ ਦੇ ਵਿਦਿਆਰਥੀ ਪ੍ਰਣਵ ਅਗਰਵਾਲ ਪੁੱਤਰ ਨਿਤਿਨ ਅਗਰਵਾਲ ਨੇ 650 'ਚੋਂ 627 ਅੰਕ ਹਾਸਲ ਕਰਕੇ ਮੈਰਿਟ 'ਚ 18ਵਾਂ ਰੈਂਕ ਹਾਸਲ ਕਰਦੇ ਹੋਏ ਆਪਣੇ ਸਕੂਲ, ਜ਼ਿਲ੍ਹੇ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਜ਼ਿਕਰਯੋਗ ਹੈ ਕਿ ਸਕੂਲ ਦੇ ਵਿਦਿਆਰਥੀ ਹਰ ਸਾਲ ਮੈਰਿਟ 'ਚ ਸਥਾਨ ਹਾਸਲ ਕਰਦੇ ਹਨ | ਇਸ ਮੌਕੇ ਪ੍ਰਣਵ ਅਗਰਵਾਲ ਦੇ ਪਿਤਾ ਨਿਤਿਨ ਅਗਰਵਾਲ ਤੇ ਮਾਤਾ ਨਿਧੀ ਅਗਰਵਾਲ ਨੇ ਬੇਟੇ ਦੀ ਸਫ਼ਲਤਾ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਪ੍ਰਣਵ ਸ਼ੁਰੂ ਤੋਂ ਹੀ ਪੜ੍ਹਾਈ ਪ੍ਰਤੀ ਮਿਹਨਤੀ ਰਿਹਾ ਹੈ | ਉਸ ਦੇ ਦਾਦਾ ਰਮੇਸ਼ ਅਗਰਵਾਲ ਨੇ ਕਿਹਾ ਕਿ ਪਰਿਵਾਰ ਨੰੂ ਵਿਸ਼ਵਾਸ ਸੀ ਕਿ ਪ੍ਰਣਵ ਇਕ ਦਿਨ ਵੱਡਾ ਮੁਕਾਮ ਹਾਸਲ ਕਰੇਗਾ | ਸਕੂਲ ਦੇ ਚੇਅਰਪਰਸਨ ਦੇਵੀ ਰਾਣੀ ਤੇ ਹੈੱਡ ਮਾਸਟਰ ਨਵਜੋਤ ਕੁਮਾਰ ਨੇ ਵਿਦਿਆਰਥੀ ਪ੍ਰਣਵ ਦੀ ਇਸ ਪ੍ਰਾਪਤੀ 'ਤੇ ਉਸ ਦਾ ਮੂੰਹ ਮਿੱਠਾ ਕਰਵਾਇਆ ਤੇ ਉਸ ਦੇ ਮਾਪਿਆਂ ਤੇ ਸਟਾਫ਼ ਮੈਂਬਰਾਂ ਨੰੂ ਵਧਾਈ ਦਿੱਤੀ | ਉਨ੍ਹਾਂ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਸਕੂਲ ਸਟਾਫ਼ ਵਲੋਂ ਕਰਵਾਈ ਮਿਹਨਤ, ਵਿਦਿਆਰਥੀ ਦੀ ਲਗਨ ਤੇ ਮਾਪਿਆਂ ਦੇ ਸਹਿਯੋਗ ਨੰੂ ਦਿੱਤਾ | ਹੈੱਡ ਮਾਸਟਰ ਨਵਜੋਤ ਕੁਮਾਰ ਨੇ ਕਿਹਾ ਕਿ ਪ੍ਰਣਵ ਦੀ ਇਹ ਸਫਲਤਾ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਬਣੇਗੀ | ਸਕੂਲ ਸਟਾਫ਼ ਵਲੋਂ ਪ੍ਰਣਵ ਨੰੂ ਸਨਮਾਨਿਤ ਕਰਦੇ ਹੋਏ ਉਸ ਨੰੂ ਉੱਜਵਲ ਭਵਿੱਖ ਦੀਆਂ
ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਣਵ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਤੇ ਅਧਿਆਪਕਾਂ ਦੇ ਸਹਿਯੋਗ ਨੰੂ ਦਿੱਤਾ | ਉਸ ਦਾ ਸੁਪਨਾ ਭਵਿੱਖ 'ਚ ਮਕੈਨੀਕਲ ਇੰਜੀਨੀਅਰ ਬਣ ਕੇ ਦੇਸ਼ ਦੇ ਵਿਕਾਸ 'ਚ ਯੋਗਦਾਨ ਪਾਉਣਾ ਹੈ |

Ad Position 22
No active advertisement
ਪਿਛਲੀ ਖ਼ਬਰ 10ਵੀਂ ਜਮਾਤ ਦੇ ਨਤੀਜਿਆਂ 'ਚ ਜ਼ਿਲ੍ਹਾ ਗੁਰਦਾਸਪੁਰ ਦਾ ਨਤੀਜਾ 97.84 ਤੇ ਜ਼ਿਲ੍ਹਾ ਪਠਾਨਕੋਟ ਦਾ 97.99 ਫ਼ੀਸਦੀ ਰਿਹਾ ਸ... ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਰਵਾਇਤੀ ਪਾਰਟੀਆਂ ਦੇ ਪਰਿਵਾਰ 'ਆਪ' 'ਚ ਸ਼ਾਮਿਲ
Ad Position 24