30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

10ਵੀਂ ਜਮਾਤ ਦੇ ਨਤੀਜਿਆਂ 'ਚ ਜ਼ਿਲ੍ਹਾ ਗੁਰਦਾਸਪੁਰ ਦਾ ਨਤੀਜਾ 97.84 ਤੇ ਜ਼ਿਲ੍ਹਾ ਪਠਾਨਕੋਟ ਦਾ 97.99 ਫ਼ੀਸਦੀ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 12-05-2026
ਗੁਰਦਾਸਪੁਰ, 11 ਮਈ (ਚੱਕਰਾਜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜਿਆਂ 'ਚ ਜ਼ਿਲ੍ਹਾ ਗੁਰਦਾਸਪੁਰ ਦਾ ਨਤੀਜਾ 97.84 ਫ਼ੀਸਦੀ ਰਿਹਾ | ਜਦਕਿ ਜ਼ਿਲ੍ਹਾ ਪਠਾਨਕੋਟ ਦਾ ਨਤੀਜਾ 97.99 ਫ਼ੀਸਦੀ ਰਿਹਾ | ਇਨ੍ਹਾਂ ਪ੍ਰੀਖਿਆਵਾਂ 'ਚ ਜ਼ਿਲ੍ਹਾ ਗੁਰਦਾਸਪੁਰ ਦੇ 26443 ਵਿਦਿਆਰਥੀਆਂ ਵਲੋਂ ਪੇਪਰ ਦਿੱਤੇ ਗਏ, ਜਿਨ੍ਹਾਂ 'ਚ 26022 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ | ਇਸੇ ਤਰ੍ਹਾਂ ਪਠਾਨਕੋਟ ਜ਼ਿਲ੍ਹੇ ਤੋਂ 5833 ਵਿਦਿਆਰਥੀਆਂ 'ਚੋਂ 5716 ਵਿਦਿਆਰਥੀਆਂ ਵਲੋਂ ਪ੍ਰੀਖਿਆ ਪਾਸ ਕੀਤੀ ਗਈ | ਇਨ੍ਹਾਂ ਨਤੀਜਿਆਂ 'ਚ ਪੰਜਾਬ ਪੱਧਰੀ ਮੈਰਿਟ ਸੂਚੀ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ 13 ਵਿਦਿਆਰਥੀਆਂ ਵਲੋਂ ਮੈਰਿਟ ਸੂਚੀ 'ਚ ਨਾਂਅ ਦਰਜ ਕਰਵਾਇਆ ਗਿਆ, ਜਿਨ੍ਹਾਂ 'ਚ 4 ਲੜਕੇ ਤੇ 9 ਲੜਕੀਆਂ ਦੇ ਨਾਂਅ ਸ਼ਾਮਿਲ ਹਨ | ਇਸੇ ਤਰ੍ਹਾਂ ਜ਼ਿਲ੍ਹਾ ਪਠਾਨਕੋਟ 'ਚ ਕੁੱਲ 7 ਵਿਦਿਆਰਥੀ ਮੈਰਿਟ 'ਚ ਰਹੇ, ਜਿਨ੍ਹਾਂ 'ਚੋਂ 2 ਲੜਕੇ ਤੇ 5 ਲੜਕੀਆਂ ਸ਼ਾਮਿਲ ਹਨ | ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਸਕੂਲਾਂ ਤੋਂ ਮੈਰਿਟ 'ਚ ਆਏ ਵਿਦਿਆਰਥੀ ਜਿਨ੍ਹਾਂ 'ਚ ਸ੍ਰੀ ਚੂਨੀ ਲਾਲ ਸਰਕਾਰੀ ਸੀਨੀ.ਸੈਕੰ.ਸਕੂਲ ਫ਼ਿਰੋਜ਼ਪੁਰ ਕਲਾਂ ਦੀ ਵਿਦਿਆਰਥਣ ਚੇਤਿਕਾ ਅੰਗਰਾਲਾ ਨੇ 96.92 ਫ਼ੀਸਦੀ, ਐਸ.ਆਰ.ਕੇ ਪੀ ਸੀਨੀ.ਸੈਕੰ.ਸਕੂਲ ਬੰੁਗਲ ਦੀ ਰਿਧੀਮਾ ਸ਼ਰਮਾ ਨੇ 96.77 ਫ਼ੀਸਦੀ, ਮਾਡਰਨ ਐਂਜਲ ਪਬਲਿਕ ਹਾਈ ਸਕੂਲ ਗੜਮਲ ਦੀ ਸੁਹਾਨੀ ਨੇ 96.31 ਫ਼ੀਸਦੀ, ਸਰਕਾਰੀ ਹਾਈ ਸਕੂਲ ਸਿਹੋੜਾ ਦੀ ਅੰਸ਼ਿਕਾ ਨੇ 96.31 ਫ਼ੀਸਦੀ, ਬਾਵਾ ਨਾਗ਼ਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਘਰੋਟਾ ਦੀ ਰਿਧਿਮਾ ਨੇ 96.15 ਫ਼ੀਸਦੀ, ਕੇ.ਆਰ.ਬੀ ਪਰੇਮਾਇਰ ਹਾਈ ਸਕੂਲ ਤਾਰਾਗੜ੍ਹ ਦੇ ਮਨਪ੍ਰੀਤ ਸਿੰਘ ਨੇ 96 ਫ਼ੀਸਦੀ, ਮਹਾਰਾਣਾ ਪ੍ਰਤਾਪ ਆਦਰਸ਼ ਹਾਈ ਵਿਦਿਆਲਿਆ ਭੱਬਰ ਦੇ ਹਰਸ਼ਿਤ ਨੇ 96 ਫ਼ੀਸਦੀ, ਸਰਕਾਰੀ ਸੀਨੀ.ਸੈਕੰ.ਸਕੂਲ ਨੌਸ਼ਹਿਰਾ ਨਲਬੰਦਾ ਦੇ ਬਲਜੋਤ ਸਿੰਘ ਨੇ 95.85 ਫ਼ੀਸਦੀ, ਸ਼ਹੀਦ ਮੱਖਣ ਸਿੰਘ ਸਰਕਾਰੀ ਗਰਲਜ਼ ਸੀਨੀ.ਸੈਕੰ.ਸਕੂਲ ਪਠਾਨਕੋਟ ਦੀ ਕਿਰਤੀ ਨੇ 95.38 ਫ਼ੀਸਦੀ ਤੇ ਐਵਲਨ ਗਰਲ ਸੀਨੀ.ਸੈਕੰ.ਸਕੂਲ ਪਠਾਨਕੋਟ ਦੀ ਸਮਰਿਧੀ ਨੇ 95.38 ਫ਼ੀਸਦੀ ਅੰਕ ਹਾਸਲ ਕੀਤੇ ਹਨ | ਇਸੇ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਬਾਲ ਵਿੱਦਿਆ ਮੰਦਿਰ ਹਾਈ ਸਕੂਲ ਨੰਗਲ ਕੋਟਲੀ ਮੰਡੀ ਗੁਰਦਾਸਪੁਰ ਦੇ ਵਿਦਿਆਰਥੀ ਪ੍ਰਣਵ ਅਗਰਵਾਲ ਨੇ 96.46 ਫ਼ੀਸਦੀ ਅੰਕ ਹਾਸਲ ਕਰਕੇ ਮੈਰਿਟ 'ਚ 18ਵਾਂ ਰੈਂਕ ਹਾਸਲ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨੇ ਪੰਜਾਬ ਸਰਕਾਰ-ਐਡਵੋਕੇਟ ਨਡਾਲਾ <br/> ਅਗਲੀ ਖ਼ਬਰ ਬਾਲ ਵਿੱਦਿਆ ਮੰੰਦਰ ਹਾਈ ਸਕੂਲ ਗੁਰਦਾਸਪੁਰ ਦੇ ਪ੍ਰਣਵ ਅਗਰਵਾਲ ਨੇ ਮੈਰਿਟ 'ਚ 18ਵਾਂ ਰੈਂਕ ਕੀਤਾ ਹਾਸਿਲ <br/>
Ad Position 24