21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਆਰਿਆ ਬੁਆਏਜ਼ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 17-05-2026
ਪਠਾਨਕੋਟ, 16 ਮਈ (ਸੰਧੂ)-ਆਰਿਆ ਸੀਨੀਅਰ ਸੈਕੰਡਰੀ ਸਕੂਲ ਲੜਕੇ ਦਾ 10ਵੀਂ ਤੇ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਨਾਨ-ਮੈਡੀਕਲ ਗਰੁੱਪ ਵਿਚ ਮਾਨਵ ਸ਼ੁਕਲਾ ਨੇ 90 ਫ਼ੀਸਦੀ ਨਾਲ ਪਹਿਲਾ, ਸੰਯਮ ਸੈਣੀ ਨੇ 89.6 ਫ਼ੀਸਦੀ ਨਾਲ ਦੂਜਾ ਅਤੇ ਚਿਰਾਗ਼ ਨੇ 87.2 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ | ਚਿਰਾਗ਼ ਨੇ ਜੇ.ਈ.ਈ ਮੇਨਜ਼ ਵਿਚ ਵੀ 98.7 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ | ਕਾਮਰਸ 'ਚ ਤਰਨਜੀਤ ਸਿੰਘ ਨੇ 85.6 ਫ਼ੀਸਦੀ ਨਾਲ ਪਹਿਲਾ, ਤਰੁਣ ਸ਼ਰਮਾ ਨੇ 82 ਫ਼ੀਸਦੀ ਨਾਲ ਦੂਜਾ ਅਤੇ ਤਨਮਯ ਮਹਾਜਨ ਨੇ 80.6 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ | ਕੰਪਿਊਟਰ ਐਪਲੀਕੇਸ਼ਨ 'ਚ ਕਿ੍ਸ਼ਨਾ ਮਹਾਜਨ ਨੇ 82.6 ਪ੍ਰਤੀਸ਼ਤ ਨਾਲ ਪਹਿਲਾ, ਅਰਜੁਨ ਨੇ 76.8 ਪ੍ਰਤੀਸ਼ਤ ਨਾਲ ਦੂਜਾ ਅਤੇ ਪਰਵ ਸ਼ਰਮਾ ਨੇ 76 ਪ੍ਰਤੀਸ਼ਤ ਨਾਲ ਤੀਜ, ਆਰਟਸ 'ਚ ਕਮਲਪ੍ਰੀਤ ਸਿੰਘ ਨੇ 80.2 ਪ੍ਰਤੀਸ਼ਤ ਨਾਲ ਪਹਿਲਾ, ਰਣਵੀਰ ਨੇ 77.4 ਪ੍ਰਤੀਸ਼ਤ ਨਾਲ ਦੂਜਾ ਅਤੇ ਨਿਤੀਸ਼ ਨੇ 74.6 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਦਸਵੀਂ 'ਚ ਸੁਸ਼ਾਂਤ ਨੇ 91 ਪ੍ਰਤੀਸ਼ਤ ਫ਼ੀਸਦੀ ਨਾਲ ਪਹਿਲਾ, ਗੋਬਿੰਦ ਮਹਿਰਾ ਨੇ 90 ਫ਼ੀਸਦੀ ਨਾਲ ਦੂਜਾ, ਸੰਦੀਪ ਅਤੇ ਲਵ ਨੇ 78 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ | ਸਕੂਲ ਦੇ ਮੈਨੇਜਰ ਸੰਜੀਵ ਪੁਰੀ ਅਤੇ ਪਿ੍ੰਸੀਪਲ ਰਜਨੀ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਸਮੂਹ ਸਟਾਫ਼ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਵਾਰਡ ਨੰਬਰ 16 ਤੋਂ ਸ਼ਿਲਪਾ ਸ਼ਰਮਾ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ ਅਗਲੀ ਖ਼ਬਰ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਪਿੰਡ ਚੰਦੂ ਨੰਗਲ ਦੇ ਖੇਤਾਂ ਵਿਚੋਂ 500 ਗ੍ਰਾਮ ਹੈਰੋਇਨ ਬਰਾਮਦ
Ad Position 24